9.6 C
United Kingdom
Saturday, March 7, 2026

More

    ਮਹਿੰਦਰਪਾਲ ਸਿੰਘ, ਲਵਪ੍ਰੀਤ ਅਤੇ ਗੁਰਤੇਜ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਅਦਾਲਤ ਅੰਦਰ ਪੇਸ਼ ਕੀਤਾ

    ਮਾਮਲੇ ਵਿਚ ਅਗਲੀ ਤਰੀਕ ਨਾ ਦਸ ਕੇ ਅਜ ਦੇ ਆਦੇਸ਼ ਸੁਰਖਿਅਤ ਰਖੇ ਗਏ

    ਨਵੀਂ ਦਿੱਲੀ 11 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਪੈਸ਼ਲ ਸੈਲ ਦੀ ਪੁਲਿਸ ਵਲੋਂ ਲੰਗਰ ਦੀ ਸੇਵਾ ਕਰਦੇ ਨੌਜੁਆਨਾਂ ਨੂੰ ਫੜ ਕੇ ਖਾੜਕੂ ਕਰਾਰ ਦੇਦੇਂ ਹੋਏ ਉਨ੍ਹਾਂ ਤੇ ਸੰਗੀਨ ਧਾਰਾਵਾਂ ਲਗਾ ਕੇ ਦਿੱਲੀ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਅਜ ਮਹਿੰਦਰਪਾਲ ਸਿੰਘ, ਲਵਪ੍ਰੀਤ ਅਤੇ ਗੁਰਤੇਜ ਨੂੰ ਵੀਡਿਓ ਕਾਨਫ੍ਰੇਸਿੰਗ ਰਾਹੀ ਏਐਸਜੇ ਧਰਮਿੰਦਰ ਰਾਣਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਮਹਿੰਦਰਪਾਲ ਸਿੰਘ ਤਿਹਾੜ੍ਹ ਜੇਲ ਦੀ 8 ਨੰ, ਲਵਪ੍ਰੀਤ ਅਤੇ ਗੁਰਤੇਜ ਮੰਡੋਲੀ ਜੇਲ੍ਹ ਅੰਦਰ ਬੰਦ ਹਨ । ਮਾਮਲੇ ਦੀ ਤਹਿਕੀਕਾਤ ਕਰ ਰਹੇ ਆਈ ਓ ਵਲੋਂ ਅਦਾਲਤ ਅੰਦਰ ਚਾਰਜ ਸ਼ੀਟ ਦਾਖਿਲ ਕਰਣ ਲਈ ਹੋਰ ਸਮਾਂ ਮੰਗਣ ਦੀ ਅਪੀਲ ਲਗਾਈ ਗਈ ਸੀ, ਤੇ ਸੁਣਵਾਈ ਹੋਈ । ਅਦਾਲਤ ਨੂੰ ਦਸਿਆ ਗਿਆ ਕਿ ਮਾਮਲੇ ਦੀ ਤਹਕੀਕਾਤ ਪੂਰੀ ਨਹੀ ਹੋਈ ਹੈ ਤੇ ਸਰਕਾਰ ਵਲੋਂ ਵੀ ਹਾਲੇ ਕਿਸੇ ਕਿਸਮ ਦੇ ਆਦੇਸ਼ ਜਾਰੀ ਨਹੀ ਹੋਏ ਹਨ ਇਸ ਕਰਕੇ ਸਾਨੂੰ 90 ਦਿਨਾਂ ਦੀ ਹੋਰ ਮੋਹਲਤ ਦਿੱਤੀ ਜਾਏ ਅਤੇ ਮਾਮਲੇ ਵਿਚ ਨਾਮਜ਼ਦ ਸਿੰਘਾਂ ਦੀ ਜੇਲ੍ਹ ਬੰਦੀ ਵੀ ਵਧਾ ਦਿੱਤੀ ਜਾਏ । ਸਿੰਘਾਂ ਵਲੋਂ ਪੇਸ਼ ਹੋਏ ਪੰਥਕ ਵਕੀਲ ਪਰਮਜੀਤ ਸਿੰਘ ਨੇ ਇਸਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਆਈਓ ਵਲੋਂ ਦਸੇ ਤਥਾਂ ਦੇ ਆਧਾਰ ਤੇ ਇਨ੍ਹਾਂ ਨੂੰ ਹੋਰ ਮੋਹਲਤ ਦਿੱਤੀ ਜਾਦੀਂ ਹੈ ਤਾਂ ਬੰਦੀ ਸਿੰਘਾਂ ਨੂੰ ਤੁਰੰਤ ਜਮਾਨਤ ਦਿੱਤੀ ਜਾਣੀ ਚਾਹੀਦੀ ਹੈ । ਜਮਾਨਤ ਦਾ ਨਾਮ ਸੁਣਦਿਆਂ ਹੀ ਜੱਜ ਸਾਹਿਬ ਨੇ ਕਿਹਾ ਕਿ ਦਾਖਿਲ ਅਪੀਲ ਵਿਚ ਇਸਦੇ ਨਾਲ ਹੋਰ ਵੀ ਅਧਾਰ ਦੱਸੇ ਗਏ ਹਨ ਜਿਸ ਕਰਕੇ ਅਸੀ ਹਾਲੇ ਜਮਾਨਤ ਦੀ ਅਪੀਲ ਨਹੀ ਲੈ ਸਕਦੇ ਹਾਂ ਜਿਸ ਬਾਰੇ ਅਸੀ ਅਪਣਾ ਫੈਸਲਾ ਅਜ ਦੇ ਦੇਵਾਗੇਂ ਤੇ ਸ਼ਾਮ ਤਕ ਤੁਹਾਨੂੰ ਮਿਲ ਜਾਏਗਾ । ਵਕੀਲ ਸਾਹਿਬ ਨੇ ਅਦਾਲਤ ਨੂੰ ਦਸਿਆ ਕਿ ਧਾਰਾ 43 (ਡੀ) ਤਹਿਤ ਮਾਮਲੇ ਦੀ ਤਹਕੀਕਾਤ ਕਰ ਰਹੇ ਆਈਓ ਕੋਲ ਕੋਈ ਅਧਿਕਾਰ ਨਹੀ ਹੈ ਕਿ ਉਹ ਜਮਾਨਤ ਮਾਮਲੇ ਵਿਚ ਵਾਧੂ ਸਮਾਂ ਮੰਗ ਸਕੇ ਜਦਕਿ ਸਰਕਾਰੀ ਵਕੀਲ ਆਈਓ ਕੋਲੋਂ ਪੁੱਛ ਕੇ ਇਕ ਰਿਪੋਰਟ ਪੇਸ਼ ਕਰ ਸਕਦਾ ਹੈ ਕਿ ਅਦਾਲਤ ਅੰਦਰ ਮਾਮਲੇ ਦੀ ਚਾਰਜਸ਼ੀਟ ਕਿਉਂ ਨਹੀ ਪੇਸ਼ ਕੀਤੀ ਗਈ ਜਿਸਦਾ ਕੀ ਕਾਰਣ ਹੈ ਜੋ ਉਨ੍ਹਾਂ ਵਲੋਂ ਹੋਰ ਸਮਾਂ ਮੰਗਿਆ ਜਾ ਰਿਹਾ ਹੈ ਇਸਤੇ ਸਰਕਾਰੀ ਵਕੀਲ ਵਲੋਂ ਦਾਖਿਲ ਕੀਤੀ ਰਿਪੋਰਟ ਦੇ ਅਧਾਰ ਤੇ ਅਦਾਲਤ ਮਾਮਲੇ ਦੀ ਡਾਇਰੀ ਦੇਖ ਕੇ ਅਪਣਾ ਰੁਖ ਦਸਦੀ ਹੈ ਕਿ ਉਸਨੇ ਉਨ੍ਹਾਂ ਨੂੰ ਹੋਰ ਮੋਹਲਤ ਦੇਣੀ ਹੈ ਜਾਂ ਨਹੀ, ਇਸਤੇ ਅਦਾਲਤ ਨੇ ਵਕੀਲ ਸਾਹਿਬ ਵਲੋਂ ਕੀਤੀ ਜਿਰਹ ਤੇ ਗੌਰ ਕਰਦਿਆ ਇਹ ਗਲ ਨੋਟ ਕਰ ਲਈ ਹੈ । ਵਕੀਲ ਸਾਹਿਬ ਵਲੋਂ ਅਦਾਲਤ ਕੋਲੋਂ ਆਈ ਓ ਵਲੋਂ ਲਗਾਈ ਅਪੀਲ ਅਤੇ ਅਜ ਦੇ ਆਦੇਸ਼ ਦੀ ਕਾਪੀ ਦੀ ਮੰਗ ਕੀਤੀ ਗਈ ਹੈ । ਮਾਮਲੇ ਨਾਲ ਸੰਬੰਧਿਤ ਅਗਲੀ ਕੋਈ ਤਰੀਕ ਜਾਰੀ ਨਹੀ ਕੀਤੀ ਜੋ ਕਿ ਅਦਾਲਤ ਦੇ ਅਜ ਦੇ ਆਦੇਸ਼ ਆਣ ਤੋਂ ਬਾਅਦ ਹੀ ਪਤਾ ਚਲੇਗਾ ਕਿ ਮਾਮਲੇ ਵਿਚ ਉਨ੍ਹਾਂ ਦਾ ਕਿ ਰੁਖ ਹੈ ਅਤੇ ਅਗਲੀ ਸੁਣਵਾਈ ਕਿਸ ਤਰੀਕ ਨੂੰ ਹੋਵੇਗੀ । ਖ਼ਬਰ ਲਿਖੇ ਜਾਣ ਤਕ ਵਕੀਲ ਸਾਹਿਬ ਕੋਲ ਆਦੇਸ਼ ਦੀ ਕਾਪੀ ਨਹੀਂ ਮਿਲ਼ੀ ਸੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!