7.9 C
United Kingdom
Saturday, March 7, 2026

More

    ਚੋਰਾਂ ਦੇ ਹੌਂਸਲੇ ਬੁਲੰਦ, ਸ਼ਰਾਬ ਦੇ ਠੇਕੇ ਤੋਂ ਅਪਾਹਜ ਕਰਿੰਦੇ ਦਾ ਮੋਟਰਸਾਈਕਲ ਚੋਰੀ।

    ਮਹਿਲ ਕਲਾਂ 8-ਸਤੰਬਰ (ਜਗਸੀਰ ਸਿੰਘ ਸਹਿਜੜਾ )- ਬਲਾਕ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸ਼ਰਾਬ ਦੇ ਠੇਕੇ ਤੋਂ ਮੱਖਣ ਸਿੰਘ % ਕੌਰ ਸਿੰਘ ਪਿੰਡ ਕਲਾਲ ਮਾਜਰਾ ਜੋ ਕਿ ਠੇਕੇ ਤੇ ਕਰਿੰਦੇ ਦਾ ਕੰਮ ਕਰਦਾ ਹੈ। ਜਿਸ ਦਾ ਪਲਟੀਨਾ ਮੋਟਰਸਾਈਕਲ ਦੁਪਹਿਰੇ 1 ਵਜੇ ਦੇ ਕਰੀਬ 3 ਮੋਟਰਸਾਈਕਲ ਤੇ ਸਵਾਰ ਮਾਛੀਕਿਆਂ ਤੋਂ ਆ ਰਹੇ ਚੋਰ P.B,19,N,8057 ਚੋਰੀ ਕਰ ਕੇ ਗਹਿਲ ਵੱਲ ਲੈ ਗਏ। ਮੱਖਣ ਸਿੰਘ ਕਰੇਦੇ ਦਾ ਕਹਿਣਾ ਹੈ ਕਿ ਮੈਂ 100 ਮੀਟਰ ਦੀ ਦੂਰੀ ਤੋਂ ਮੋਟਰ ਤੇ ਪਾਣੀ ਭਰਨ ਦੇ ਲਈ ਗਿਆ ਸੀ। ਜਦੋਂ ਮੈਂ ਦੇਖਿਆ ਮੇਰਾ ਮੋਟਰਸਾਈਕਲ ਚੁੱਕੀ ਜਾਂਦੇ ਨੇ ਤਾਂ ਮੈਂ ਹਾਕਾਂ ਮਾਰੀਆਂ ਵਦ ਕਿਸਮਤ ਮੈਂ ਹੈਂਡੀਕੈਪਟ ਹੋਣ ਦੇ ਨਾਤੇ ਮੈਥੋਂ ਭੱਜਿਆ ਨਹੀਂ ਗਿਆ। ਜੋ ਕਿ ਮੈਂ ਡੇਢ ਸਾਲ ਪਹਿਲਾਂ ਕਿਸ਼ਤਾਂ ਤੇ ਹੀ ਲਿਆ ਸੀ। ਇਸ ਮੌਕੇ ਥਾਣਾ ਟੱਲੇਵਾਲ ਦੇ ਏ.ਐੱਸ.ਆਈ ਬੰਤ ਸਿੰਘ ਦਾ ਕਹਿਣਾ ਹੈ ਕਿ ਚੋਰ ਪਿੰਡ ਮਾਛੀਕੇ ਕਿਆਂ ਵੱਲ ਤੋਂ ਆਏ ਅਤੇ ਮੱਖਣ ਸਿੰਘ ਦਾ ਮੋਟਰਸਾਈਕਲ ਚੁੱਕ ਕੇ ਗਹਿਲਾਂ ਤੋ ਦੀਵਾਨਿਆਂ ਵੱਲ ਨੂੰ ਚਲੇ ਗਏ ਸੀ,ਸੀ ਟੀ ਵੀ ਕੈਮਰਿਆਂ ਦੇ ਵਿੱਚ ਦੇਖਿਆ ਗਿਆ ।ਪੁਲਿਸ ਕਾਰਵਾਈ ਕਰ ਰਹੀ ਹੈ। ਜਲਦੀ ਹੀ ਚੋਰ ਪੁਲਸ ਦੇ ਸ਼ਿਕੰਜੇ ਦੇ ਵਿੱਚ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!