ਇਟਲੀ (ਸਿੱਕੀ ਝੱਜੀ ਪਿੰਡ ਵਾਲਾ)
ਸਾਹਿਤ ਸੁਰ ਸੰਗਮ ਸਭਾ ਇਟਲੀ ਵਿੱਚ ਸਾਂਝ ਸਾਹਿਤਕ ਸਮਾਗਮ ਦੀ ਸ਼ੁਰੂ ਕੀਤੀ ਲੜੀ ਤਹਿਤ ਬੀਤੇ ਦਿਨ ਸਾਹਿਤ ਕਲਾ ਕੇਂਦਰ ਸਾਊਥਹਾਲ ਨਾਲ ਮਿਲ ਇੱਕ ਸਾਂਝਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜਿੱਥੇ ਦੋਵਾਂ ਸਭਾਵਾਂ ਦੇ ਸਮੂਹ ਮੈਂਬਰਾਂ ਨੇ ਹਿੱਸਾ ਲਿਆ ਉੱਥੇ ਇੰਗਲੈਂਡ ਵੱਸਦੇ ਵੱਖ ਕਵੀ ਕਵੀਤਰੀਆਂ ਨੇ ਵੀ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ ਦੁਆਰਾ ਕੀਤੀ। ਇਸਦੇ ਬਾਅਦ ਇਸ ਸਮਾਗਮ ਦੀ ਸਰਪ੍ਰਸਤੀ ਕਰ ਰਹੇ ਉੱਘੇ ਲੇਖਕ ਤੇ ਪ੍ਰਕਾਸ਼ਕ ਐੱਸ ਬਲਵੰਤ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਕਿਹਾ ਕਿ ਪੰਜਾਬੀ ਕਿਤਾਬਾਂ ਦਾ ਸਭਿਆਚਾਰ ਪ੍ਰਫੁਲਿਤ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਜਿਸ ਨਾਲ ਲੇਖਕ ਨੂੰ ਵੀ ਉਸਦੀ ਲਿਖਤ ਦਾ ਪੂਰਾ ਮੁੱਲ ਮਿਲ ਸਕੇ। ਇਸ ਦੇ ਬਾਅਦ ਇੰਗਲੈਂਡ ਦੇ ਜੰਮਪਲ ਪੰਜਾਬੀ ਲੇਖਕ ਰੂਪ ਢਿੱਲੋਂ ਨੇ ਆਪਣੇ ਨਵੇਂ ਨਾਵਲ ਸਿੰਧਬਾਦ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਸ ਵਿੱਚ ਉਹਨਾਂ ਨੇ ਨਾਵਲ ਦੇ ਵਿਸ਼ਾ ਵਸਤੂ ਬਾਰੇ ਅਤੇ ਇਸਦੇ ਪਾਤਰਾਂ ਬਾਰੇ ਵਿਸਥਾਰ ਨਾਲ ਦੱਸਿਆ। ਜਿਸ ਉਪਰੰਤ ਕਵੀ ਦਰਬਾਰ ਸ਼ੁਰੂ ਕੀਤਾ ਗਿਆ। ਜਿਸ ਵਿੱਚ ਸੰਤੋਖ ਭੁੱਲਰ, ਰੂਪ ਦਵਿੰਦਰ, ਨਛੱਤਰ ਭੋਗਲ, ਮਨਜੀਤ ਕੌਰ ਪੱਡਾ, ਦਰਸ਼ਨ ਬੁਲੰਦਵੀ, ਕਿਰਪਾਲ ਸਿੰਘ ਪੂੰਨੀ ਨੇ ਵਿਸ਼ੇਸ਼ ਤੌਰ ਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ, ਰਾਜੂ ਹਠੂਰੀਆ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਮੇਜਰ ਸਿੰਘ ਖੱਖ, ਨਿਰਵੈਲ ਸਿੰਘ ਢਿੱਲੋਂ, ਅਮਰਵੀਰ ਹੋਠੀ, ਸਤਵੀਰ ਸਾਂਝ, ਵਾਸਦੇਵ ਅਤੇ ਸਾਹਿਤ ਕਲਾ ਕੇਂਦਰ ਸਾਊਥਹਾਲ ਵੱਲੋਂ ਮਨਪ੍ਰੀਤ ਸਿੰਘ ਬੱਧਨੀਕਲਾਂ, ਗੁਰਨਾਮ ਗਰੇਵਾਲ, ਅਜ਼ੀਮ ਸ਼ੇਖਰ ਨੇ ਭਾਗ ਲਿਆ। ਕਵੀ ਦਰਬਾਰ ਦੇ ਅੰਤ ਵਿੱਚ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ਼ੀਮਤੀ ਯਸ਼ ਸਾਥੀ ਨੇ ਅਜਿਹੇ ਸਮਾਗਮ ਕਰਵਾਏ ਜਾਣਦੀ ਲੋੜ ਤੇ ਜ਼ੋਰ ਦਿੱਤਾ ਅਤੇ ਸਾਥੀ ਲੁਧਿਆਣਵੀ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਅਤੇ ਕੁਲਵੰਤ ਕੌਰ ਢਿੱਲੋਂ ਨੇ ਸਾਂਝੇ ਤੌਰ ਤੇ ਕੀਤੀ। ਇਸ ਸਮਾਗਮ ਦੇ ਖਾਸ ਮਹਿਮਾਨ ਡਾ ਐਸ ਪੀ ਸਿੰਘ ਨੇ ਆਪਣੇ ਭਾਸ਼ਨ ਵਿੱਚ ਸਾਹਿਤ ਸਭਾਵਾਂ ਵਿੱਚ ਤਾਲਮੇਲ ਤੇ ਪ੍ਰਵਾਸੀ ਪੰਜਾਬੀ ਸਾਹਿਤ ਦੀ ਭੂਮਿਕਾ ਨੂੰ ਸਮਝਣ ਤੇ ਇਸ ਉੱਪਰ ਕੰਮ ਕਰਨ ਲਈ ਜੋਰ ਦਿੱਤਾ। ਪ੍ਰੋ ਜਸਪਾਲ ਸਿੰਘ ਨੇ ਇਸ ਸਮਾਗਮ ਦਾ ਤਤਕਰਾ ਪੇਸ਼ ਕੀਤਾ ਅਤੇ ਇਸ ਵਿੱਚ ਬੋਲੇ ਸਬ ਬੁਲਾਰਿਆਂ ਅਤੇ ਕਵੀਆਂ ਤੇ ਬੜੀ ਬਾਰੀਕੀ ਨਾਲ ਸਮੀਖਿਆ ਕੀਤੀ। ਅਖੀਰ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਆਏ ਸਭ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ।