7.5 C
United Kingdom
Sunday, March 8, 2026

More

    ਮਹਿਲ ਕਲਾਂ ਪੁਲਿਸ ਨੇ ਨਾਜਾਇਜ਼ ਸ਼ਰਾਬ ਫੜ੍ਹੀ

    ਮਹਿਲ ਕਲਾਂ 7 ਸਤੰਬਰ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਸ੍ਰੀ ਸੰਦੀਪ ਗੋਇਲ ਐਸ ਐਸ ਪੀ ਸੀਨੀਅਰ ਕਪਤਾਨ ਪੁਲਿਸ ਜਿਲਾ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲਾ ਬਰਨਾਲਾ ਵਿੱਚ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਡਾ ਪ੍ਰਗਿਆ ਜੈਨ ਆਈ ਪੀ ਐੱਸ ਸਹਾਇਕ ਕਪਤਾਨ ਪੁਲਿਸ ਸਬ ਡਵੀਜ਼ਨ ਮਹਿਲ ਕਲਾਂ ਦੀ ਸੁਪਰਵੀਜਨ ਅਧੀਨ ਇੰਸਪੈਕਟਰ ਜਸਵਿੰਦਰ ਕੌਰ ਮੁੱਖ ਅਫਸਰ ਥਾਣਾ ਮਹਿਲ ਕਲਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ ਮਿਤੀ 5 ਸਤੰਬਰ ਨੂੰ ਰਾਏਸਰ ਤੋਂ ਚੰਨਣਵਾਲ ਰੋਡ ਪਰ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਵੱਲੋਂ ਗੱਡੀ ਸਵਿਫਟ ਨੰਬਰ PB-72 A 6692 ਨੂੰ ਰੋਕ ਕੇ ਚੈਕ ਕੀਤਾ ਗਿਆ ਦੋਰਾਨ ਚੈਕਿੰਗ ਜਗਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਭੱਦਲਵੱਡ ਦੇ ਕਬਜ਼ਾ ਵਿਚ ਨਜਾਇਜ਼ ਦੇਸੀ ਸ਼ਰਾਬ ਮਾਰਕਾਂ ਸਹਿਨਾਈ ਹਰਿਆਣਾ ਦੀਆਂ 84 ਬੋਤਲਾਂ ਬਰਾਮਦ ਕੀਤੀਆਂ ਗਈਆਂ। ਦੋਸੀ ਜਗਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਗੱਡੀ ਸਵਿਫਟ ਨੂੰ PB-72 A 6692 ਨੂੰ ਕਬਜਾ ਪੁਲਿਸ ਵਿੱਚ ਲੈ ਕੇ ਮੁਕੱਦਮਾ ਨੰਬਰ 97 ਮਿਤੀ5 ਸਤੰਬਰ 2020 ਅ/ਧ61 EXCISE ACT ਥਾਣਾ ਮਹਿਲ ਕਲਾਂ ਦਰਜ ਕਰ ਲਿਆ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!