13.1 C
United Kingdom
Sunday, June 7, 2026

More

    ਲੁਧਿਆਣਾ-ਬਠਿੰਡਾ ਮੁੱਖ ਮਾਰਗ ‘ਤੇ ਟਰਾਲੇ ਅਤੇ ਬੋਲੈਰੋ ਵਿਚਾਲੇ ਹੋਈ ਜ਼ਬਰਦਸਤ ਟੱਕਰ

    ਮਹਿਲ ਕਲਾਂ 7 ਸਤੰਬਰ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਲੁਧਿਆਣਾ-ਬਠਿੰਡਾ ਮਾਰਗ ‘ਤੇ ਕਸਬਾ ਮਹਿਲ ਕਲਾਂ ਦੇ ਮੁੱਖ ਚੌਕ ਵਿਖੇ ਬੀਤੀ ਰਾਤ ਬੋਲੈਰੋ ਗੱਡੀ ਅਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ‘ਟੱਕਰ ਚ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਮੇਵਾ ਰਾਮ, ਰਿੰਕਾ ਸਿੰਘ ਪੁੱਤਰ ਵਕੀਲ ਰਾਮ ਦੋਵੇਂ ਵਾਸੀ ਰਾਮਪੁਰਾ ਟਰਾਲਾ ਲੈ ਕੇ ਬਰਨਾਲਾ ਸਾਈਡ ਤੋਂ ਰਾਏਕੋਟ ਸਾਈਡ ਜਾ ਰਹੇ ਸਨ ਕਿ ਰਾਤ ਸਾਢੇ 8 ਵਜੇ ਮਹਿਲ ਕਲਾਂ ਦੇ ਮੁੱਖ ਚੌਂਕ ‘ਚ ਪੁੱਜਣ ‘ਤੇ ਛੀਨੀਵਾਲ ਰੋਡ ਤੋਂ ਆ ਰਹੇ ਬੋਲੈਰੋ ਚਾਲਕ ਨੇ ਆਪਣੀ ਗੱਡੀ ਮੁੱਖ ਮਾਰਗ ਨੂੰ ਪਾਰ ਕਰਨ ਲਈ ਚੜ੍ਹਾ ਦਿੱਤੀ, ਜੋ ਟਰਾਲੇ ਦੀ ਲਪੇਟ ‘ਚ ਆ ਗਈ। ਟਰਾਲਾ ਬੋਲੈਰੋ ਨੂੰ ਬਚਾਉਂਦਾ ਬਚਾਉਂਦਾ ਸੜਕ ਦੇ ਦੂਸਰੇ ਪਾਸੇ ਖੜ੍ਹੇ ਇਕ ਬੋਹੜ ਦੇ ਦਰਖ਼ਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੌਰਾਨ ਦੋਵੇਂ ਵਾਹਨਾਂ ‘ਚ ਸਵਾਰ ਚਾਰੇ ਵਿਅਕਤੀ ਜ਼ਖ਼ਮੀ ਹੋ ਗਏ, ਇਸ ਮੌਕੇ ‘ਤੇ ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ, ਚੇਅਰਮੈਨ ਪ੍ਰੇਮ ਪਾਸੀ, ਪ੍ਰਿੰਸ ਅਰੋੜਾ, ਤੇਜਿੰਦਰ ਦੇਵ ਸਿੰਘ ਮਿੰਟੂ ਆਦਿ ਦੁਕਾਨਦਾਰਾਂ ਵਲੋਂ ਜੱਦੋ ਜਹਿਦ ਕਰ ਕੇ ਵਾਹਨਾਂ ਤੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਇਨ੍ਹਾਂ ਚੋਂ ਦੋ ਵਿਅਕਤੀਆਂ ਮਲਕੀਤ ਸਿੰਘ ਵਾਸੀ ਕੋਟ ਮਾਨ (ਜਗਰਾਉਂ), ਕਰਮਜੀਤ ਸਿੰਘ ਵਾਸੀ ਸੰਗਤਪੁਰਾ (ਜਗਰਾਉਂ) ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਲੁਧਿਆਣਾ ਰੈਫ਼ਰ ਕਰ ਦਿੱਤਾ ਹੈ। ਪੁਲਿਸ ਥਾਣਾ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਵਿਭਾਗੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸੜਕ ਹਾਦਸੇ ਕਾਰਨ ਅੱਜ ਲੁਧਿਆਣਾ ਬਠਿੰਡਾ ਮੁੱਖ ਮਾਰਗ ਦਾ ਇਕ ਪਾਸਾ ਬੰਦ ਰਿਹਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!