ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )
ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 1624 ਨਵੇਂ ਮਰੀਜਾਂ ਦੀ ਪਹਿਚਾਣ ਹੋਈ ਹੈ ਜਿਨ੍ਹਾਂ ਵਿੱਚੋਂ 392 ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਹਨ। ਹੁਣ ਤੱਕ ਕੁੱਲ 29647 ਲੋਕ ਕਰੋਨਾ ਪੀੜਤ ਐਲਾਨੇ ਗਏ ਹਨ ਜਿਨ੍ਹਾਂ ਵਿੱਚੋਂ 3600 ਲੋਕ ਇਸ ਮਹਾਂਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਬੈਲਜ਼ੀਅਮ ਦੇ ਹਸਪਤਾਲਾਂ ਵਿੱਚ ਹੁਣ ਤੱਕ 5353 ਕਰੋਨਾਂ ਵਾਇਰਸ ‘ਤੋਂ ਪੀੜਤ ਮਰੀਜ ਦਾਖਲ ਹਨ ਜਿਨ੍ਹਾਂ ‘ਚੋਂ 1223 ਦੀ ਹਾਲਤ ਗੰਭੀਰ ਹੈ।