ਇਲਾਕੇ ‘ਚ ਨਿੱਘਾ ਸਵਾਗਤ
ਮਾਲੇਰਕੋਟਲਾ, 06 ਸਤੰਬਰ (ਜਮੀਲ ਜੌੜਾ): ਇੰਡੀਅਨ ਮੀਡੀਆ ਐਸੋਸੀਏਸ਼ਨ (IMA) ਦੀ ਚੋਣ ਹੋਈ ਜਿਸ ਵਿੱਚ ਮਾਲੇਰਕੋਟਲਾ ਦੇ ਸੀਨੀਅਰ ਅਤੇ ਐਕਟਿਵ ਪੱਤਰਕਾਰ ਪ੍ਰਿੰਸੀਪਲ ਯਾਸੀਨ ਅਲੀ ਨੂੰ ਸਰਵਸੰਮਤੀ ਨਾਲ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ । ਉਨਾਂ ਦੀ ਨਿਯੁਕਤੀ ਪੱਤਰਕਾਰਤਾ ਦੇ ਖੇਤਰ ‘ਚ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਬੇਦਾਗ ਸੇਵਾਵਾਂ ਨੂੰ ਦੇਖਦਿਆਂ ਕੀਤੀ ਗਈ ਹੈ । ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਕੌਮੀ ਪ੍ਰਧਾਨ ਸ਼ੇਖ ਕਰਾਰ ਹੁਸੈਨ ਨੇ ਕਿਹਾ ਕਿ ਸ੍ਰੀ ਯਾਸੀਨ ਅਲੀ ਦੀਆਂ ਅਦਬੀ ਅਤੇ ਸਮਾਜੀ ਸੇਵਾਵਾਂ ਨੂੰ ਦੇਖਦਿਆਂ ਉਕਤ ਅਹੁੱਦੇ ਨਾਲ ਨਿਵਾਜ਼ਿਆ ਗਿਆ ਹੈ । ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਨਿਯੁਕਤੀ ਨਾਲ ਸੰਸਥਾ ਨੂੰ ਹੋਰ ਮਜ਼ਬੂਤੀ ਮਿਲੇਗੀ । ਇਸ ਮੌਕੇ ਸ੍ਰੀ ਯਾਸੀਨ ਅਲੀ ਨੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸੰਸਥਾ ਵੱਲੋਂ ਦਿਤੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ । ਯਾਸੀਨ ਅਲੀ ਦੀ ਇਸ ਨਿਯੁਕਤੀ ਦਾ ਇਲਾਕੇ ਦੇ ਪੱਤਰਕਾਰਾਂ ਅਤੇ ਸ਼ਹਿਰ ਵਾਸੀਆਂ ਨੇ ਖੂਬ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸ਼ੁਭਚਿੰਤਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ ।