ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ। ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ “ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020: ਉੱਚ ਸਿੱਖਿਆ ਵਿੱਚ 21ਵੀਂ ਸਦੀ ਦੇ ਪੈਰਾਡਾਈਮਜ਼’ਦੇ ਵਿਸ਼ੇ ਤੇ ਵਾਈਸ-ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪੀ.. ਤਿਵਾੜੀ ਦੀ ਅਗਵਾਈ ਹੇਠ ਇੱਕ ਵੈਬਿਨਾਰ ਰਵਾਇਆ। ਆਂਧਰਾ ਪ੍ਰਦੇਸ ਦੀ ਕੇਂਦਰੀ ਟ੍ਰਾਈਬਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰਪ੍ਰੋ. ਟੀ..ਵੀ..ਕਟੀਮਨੀਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਸਨ। ਵੈਬਿਨਾਰ ਦੀ ਸ਼ੁਰੂਆਤ ਤੇ, ਆਈਕਿਯੂਏਸੀ ਦੇ ਡਾਇਰੈਕਟਰ ਪ੍ਰੋ: ਐਸ.ਕੇ. ਬਾਵਾ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆ ਪ੍ਰੋਗਰਾਮ ਦੇ ਥੀਮ ਅਤੇ ਇਸਦੇ ਉਦੇਸ਼ਾਂ ‘ਤੇ ਚਾਨਣਾ ਪਾਇਆ। ਮੁੱਖ ਬੁਲਾਰੇ ਪ੍ਰੋ.ਕਟੀਮਨੀ ਨੇ ਕਿਹਾ ਕਿ ਐਨਈਪੀ-2020 ਸਾਡੇ ਸਮਾਜ ਵਿੱਚ ਕੁਸ਼ਲ ਕਰਮਚਾਰੀਆਂ ਦੀ ਘਾਟ ਹੈ ਜਿਸ ਨੂੰ ਮੌਜੂਦਾ ਸਿੱਖਿਆ ਪ੍ਰਣਾਲੀ ਤਿਆਰ ਕਰਨ ’ਚ ਅਸਫਲ ਰਹੀ ਹੈ। ਉਨਾਂ ਕਿਹਾ ਕਿ ਵਿਹਾਰਕ ਸਿਖਲਾਈ ਅਤੇ ਗਿਆਨ ਭਾਰਤ ਦੀ ਪ੍ਰਾਚੀਨ ਸਿੱਖਿਆ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ, ਜਿਸ ਨੇ ਮਨੁੱਖ ਵਿੱਚ ਵਰਕ ਕਲਚਰ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਉਨਾਂ ਦੱਸਿਆ ਕਿ ਐਨਈਪੀ -2020 ਨੇ 5ਵੀਂ ਜਮਾਤ ਤੱਕ ਮਾਂ-ਬੋਲੀ ਵਿੱਚ ਸਿੱਖਿਆ, 6ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਿੱਤਾ ਮੁਖੀ ਹੁਨਰ ਸਿਖਲਾਈ, ਸੈਕੰਡਰੀ ਪੱਧਰ ‘ਤੇ ਅੰਤਰ-ਅਨੁਸ਼ਾਸ਼ਨੀ ਸਿਖਲਾਈ, ਉੱਚ ਸਿੱਖਿਆ ਅਧਿਐਨ ਵਿੱਚ ਵਿਆਪਕ ਬਦਲ, ਆਦਿ ਦੀ ਸ਼ੁਰੂਆਤ ਵਰਗੇ ਸੁਧਾਰਾਂ ਰਾਹੀਂ ਪ੍ਰਾਚੀਨ ਭਾਰਤੀ ਕਦਰਾਂ ਕੀਮਤਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਾਲ ਜੋੜਿਆ ਹੈ। ਉਨਾਂ ਅੱਗੇ ਕਿਹਾ ਕਿ ਐਨਈਪੀ -2020 ਵਿਦਿਆਰਥੀਆਂ ਵਿੱਚ ਵਿਗਿਆਨਕ ਸੁਭਾਅ ਪੈਦਾ ਕਰਨ ਅਤੇ ਇੱਕ ਸਰਵਪੱਖੀ ਸਿੱਖਿਆ ਪ੍ਰਦਾਨ ਕਰਨ ਤੇ ਕੇਂਦਰਿਤ ਹੈ ਜਿਸ ਨਾਲ ਨੌਜਵਾਨਾਂ ਵਿੱਚ ਕੰਮ ਕਰਨ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ। ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰੋ: ਕਟੀਮਨੀ ਨੇ ਸੀਯੂਪੀਬੀ ਦੇ ਵਾਈਸ ਚਾਂਸਲਰ ਪ੍ਰੋ: ਤਿਵਾੜੀ ਦਾ ਐਨਈਪੀ -2020 ਤੇ ਭਾਸ਼ਣ ਦੇਣ ਲਈ ਸੱਦਾ ਦੇਣ ਤੇ ਧੰਨਵਾਦ ਕੀਤਾ।
ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਐਨਈਪੀ -2020 ਦੇ ਸਾਰੇ ਅਹਿਮ ਬਿੰਦੂਆਂ ਤੇ ਵਿਸਥਾਰ ਨਾਲ ਚਾਨਣਾ ਪਾਉਣ ਲਈ ਪ੍ਰੋ.ਕਟੀਮਨੀ ਦੀ ਸ਼ਲਾਘਾ ਕੀਤੀ। ਉਨਾਂ ਇਸ ਵਿਚਾਰ ਤੇ ਆਪਣੀ ਸਹਿਮਤੀ ਜਾਹਰ ਕੀਤੀ ਕਿ ਐਨਈਪੀ -2020 ਨੇ ਆਧੁਨਿਕ ਪ੍ਰਣਾਲੀ ਦੇ ਨਾਲ ਬੇਹਤਰੀਨ ਪ੍ਰਾਚੀਨ ਅਭਿਆਸ ਜੋੜੇ ਹਨ। ਪ੍ਰੋ: ਤਿਵਾੜੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਸਾਡੇ ਦੇਸ਼ ਨੂੰ ‘ਭਾਰਤ ਕੇਂਦਿ੍ਰਤ‘ ਸਿੱਖਿਆ ਨੀਤੀ ਮਿਲੀ ਹੈ ਜੋਕਿ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਵਿੱਚ ਸਹਾਇਤਾ ਕਰੇਗੀ। ਅੰਤ ਵਿੱਚ, ਰਜਿਸਟਰਾਰ ਸ੍ਰੀ ਕੇ.ਪੀ.ਐਸ.ਮੁੰਦਰਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਵੈਬਿਨਾਰ ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ, ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ. ਵੁਸਿਰੀਕਾ, ਯੂਨੀਵਰਸਿਟੀ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ।