9.8 C
United Kingdom
Monday, June 8, 2026

More

    ਦੋ ਦਿਨ ਸਬਜ਼ੀ ਮੰਡੀ ਬੰਦ ਰਹਿਣ ਕਾਰਣ ਕਿਸਾਨ ਅਤੇ ਵਪਾਰੀ ਪ੍ਰੇਸ਼ਾਨ

    ਸਰਕਾਰ ਨੂੰ ਸਬਜ਼ੀ ਮੰਡੀ ਪੂਰਾ ਹਫਤਾ ਖੁੱਲੀ ਰੱਖਣ ਦੀ ਗੁਹਾਰ
    ਮਾਲੇਰਕੋਟਲਾ, 05 ਅਗਸਤ (ਜਮੀਲ ਜੌੜਾ): ਕੋਵਿਡ -19 ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਵਧਣ ਤੋਂ ਰੋਕਣ ਲਈ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ । ਜਿਸ ਵਿੱਚ ਸ਼ਾਮ ਨੂੰ ਦੁਕਾਨਾਂ ਬੰਦ ਕਰਨ ਦਾ ਸਮਾਂ 6:30 ਦੇ ਨਾਲ-ਨਾਲ ਵੀਕੈਂਡ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ਅੰਦਰ ਮੁਕੰਮਲ ਬੰਦ ਦੇ ਹੁਕਮ ਜਾਰੀ ਕੀਤੇ ਗਏ ਜਿਸ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ । ਗੌਰਤਲਬ ਹੈ ਕਿ ਉਕਤ ਹੁਕਮਾਂ ਵਿੱਚ ਸਰਕਾਰ ਵੱਲੋਂ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸਬਜ਼ੀ ਮੰਡੀ ਵੀ ਬੰਦ ਰੱਖੀ ਗਈ । ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਹੈ । ਮਾਲੇਰਕੋਟਲਾ ਦੇ ਲੋਕਾਂ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਕਰੀਬ 60 ਫੀਸਦੀ ਲੋਕਾਂ ਦਾ ਸਬੰਧ ਸਬਜ਼ੀ ਮੰਡੀ ਨਾਲ ਹੈ ਅਤੇ ਲੋਕਾਂ ਦੇ ਰੋਜ਼ਗਾਰ ਦਾ ਮੁੱਖ ਜ਼ਰੀਆ ਹੈ । ਸਬਜ਼ੀ ਮੰਡੀ ਨੂੰ ਬੰਦ ਕਰਨਾ ਬਹੁਤ ਹੀ ਹਾਨੀਕਾਰਕ ਹੈ ਜਿਸ ਨਾਲ ਪੂਰੇ ਸ਼ਹਿਰ ਨੂੰ ਜ਼ੋਰਦਾਰ ਝਟਕਾ ਲੱਗਦਾ ਹੈ । ਸਬਜ਼ੀ ਮੰਡੀ ਬੰਦ ਰਹਿਣ ਨਾਲ ਜਿੱਥੇ ਉਤਪਾਦਕ ਕਿਸਾਨਾਂ ਅਤੇ ਆੜਤੀਆਂ ਦੀ ਦੁਰਦਸ਼ਾ ਹੋ ਰਹੀ ਹੈ ਉਥੇ ਹੀ ਹਜ਼ਾਰਾਂ ਘਰਾਂ ਦੇ ਚੁੱਲ੍ਹੇ ਠੰਡੇ ਹੋ ਜਾਂਦੇ ਹਨ ਜੋ ਕਿ ਸਿਰਫ ਅਤੇ ਸਿਰਫ ਸਬਜ਼ੀ ਮੰਡੀ ਤੋਂ ਹੀ ਚਲਦੇ ਹਨ । ਮੰਡੀ ‘ਚ ਕੰਮ ਕਰਨ ਵਾਲੇ ਮਜ਼ਦੂਰ, ਰੇਹੜੀਆਂ ਵਾਲੇ, ਫੜੀਆ ਲਗਾਉਣ ਵਾਲੇ ਸਬਜ਼ੀ ਅਤੇ ਫਲਾਂ ਦੀਆਂ ਦੁਕਾਨਾਂ ਵਾਲਿਆਂ ਦੀ ਹਾਲਤ ਵੀ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ । ਮਾਲੇਰਕੋਟਲਾ ਦੇ ਲੋਕਾਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਪ੍ਰਸ਼ਾਸਨ ਦੀਆਂ ਵਿਸ਼ੇਸ ਸਾਵਧਾਨੀਆਂ ਦੇ ਨਾਲ ਸਬਜ਼ੀ ਮੰਡੀ ਮਾਲੇਰਕੋਟਲਾ ਨੂੰ ਪੂਰਾ ਹਫਤਾ ਖੋਲਣ ਦੀ ਇਜ਼ਾਜਤ ਦਿਤੀ ਜਾਵੇ । ਤਾ ਜੋ ਮੰਡੀ ਨਾਲ ਸਬੰਧਤ ਲੋਕਾਂ ਦੇ ਨੂੰ ਇਸ ਮੰਦੀ ਅਤੇ ਬਦਹਾਲੀ ‘ਚੋਂ ਕੱਢਿਆ ਜਾ ਸਕੇ । ਗੌਰਤਲਬ ਹੈ ਕਿ ਸ਼ਹਿਰ ਅੰਦਰ ਸ਼ਰਾਬ ਦੇ ਠੇਕਿਆਂ ਤੇ ਪੂਰਾ ਹਫਤਾ ਮੇਲੇ ਲੱਗਦੇ ਹਨ ਜੋ ਕਿ ਇਨਸਾਨ ਦੀ ਬੁਨਿਆਦੀ ਲੋੜ ਵੀ ਨਹੀਂ ਹੈ ਪਰੰਤੂ ਸਬਜ਼ੀਆਂ ਹਰ ਵਿਅਕਤੀ ਦੀ ਜਰੂਰਤ ਹੈ ਉਸ ਤੇ ਪਾਬੰਦੀ ਲਗਾ ਰੱਖੀ ਹੈ ਇਸ ਤੇ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!