ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਵਿਦੇਸ਼ ਚ ਰਹਿੰਦਿਆਂ ਹੋਇਆਂ ਵੀ ਸਾਹਿਤਕਾਰ ਬਿੰਦਰ ਕੋਲੀਆਂ ਵਾਲ ਨੇ ਆਪਣੇ ਮਨੋ ਕਦੇ ਨਹੀਂ ਵਿਸਾਰਿਆਂ। ਲੰਮੇਂ ਸਮੇਂ ਤੋਂ ਇਟਲੀ ਦੀ ਧਰਤੀ ਤੇ ਰਹਿੰਦੇ ਬਿੰਦਰ ਕੋਲੀਆਂ ਵਾਲ ਨੇ ਮਾਂ ਬੋਲੀ ਪੰਜਾਬੀ ਨੂੰ ਆਪਣੇ ਲਿਖੇ ਨਾਵਲ ਅਤੇ ਸੱਭਿਆਚਾਰਕ ਗੀਤ ਮਾਂ ਬੋਲੀ ਦੀ ਝੋਲੀ ਪਾਏ। ਪੰਜਾਬੀ ਨੂੰ ਦਿਲੋਂ ਮੋਹ ਕਰਨ ਵਾਲੇ ਬਿੰਦਰ ਕੋਲੀਆਂ ਵਾਲ ਦੇ ਲਿਖੇ ਨਾਵਲ ਜਿਹਨਾਂ ਵਿੱਚ “ਅਣਪਸ਼ਾਤੇ ਰਾਹਾਂ ਦੇ ਪਾਂਧੀ,” ਅਧੂਰਾ ਸਫਰ, ਅਤੇ “ਲਾਲ ਪਾਣੀ ਛੱਪੜਾਂ ਦੇ” ਆ ਚੁੱਕੇ ਹਨ। ਸਾਹਿਤ ਸੁਰ ਸੰਗਮ ਸਭਾ (ਇਟਲੀ) ਦੇ ਬਹੁਤ ਹੀ ਸਤਿਕਾਰਯੋਗ ਲੇਖਕਾਂ ਵਿੱਚੋਂ ਇੱਕ ਬਿੰਦਰ ਕੋਲੀਆਂ ਵਾਲ ਆਪਣੇ ਚਾਹੁੰਣ ਵਾਲਿਆਂ ਦੇ ਰੂਬਰੂ ਆਪਣਾ ਨਵਾਂ ਨਾਵਲ “ਉਸ ਪਾਰ ਜਿੰਦਗੀ” ਜਿਸ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਰਿਲੀਜ਼ ਕੀਤਾ ਜਾਵੇਗਾ ਜਲਦ ਹੀ ਮਾਂ ਬੋਲੀ ਦੀ ਝੋਲੀ ਪਾਉਣਗੇ। ਜਿਕਰਯੋਗ ਹੈ ਕਿ ਬਹੁਤ ਸਾਰੇ ਕਵੀ ਦਰਬਾਰਾਂ ਵਿੱਚ ਬਿੰਦਰ ਕੋਲੀਆਂ ਵਾਲ ਜੀ ਨੂੰ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਬਿੰਦਰ ਕੋਲੀਆਂ ਵਾਲ ਆਪਣੇ ਚਾਹੁੰਣ ਵਾਲਿਆਂ ਦਾ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਨ ਅਤੇ ਆਸ ਵੀ ਕਰਦੇ ਹਨ ਕਿ ਅੱਗੇ ਤੋਂ ਵੀ ਇਸੇ ਤਰਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਹਮੇਸ਼ਾਂ ਪਿਆਰ ਦਿੰਦੇ ਰਹਿਣਗੇ।