ਦੁੱਖਭੰਜਨ ਸਿੰਘ ਰੰਧਾਵਾ
0351920036369
ਮੈਂ ਟੁੱਟ ਜਾਂ ਨਾ ਤਾਰੇ ਵਾਂਗੂ,
ਕਿਤੇ ਪੈ ਜਾਂ ਨਾ ਖਿਲਾਰੇ ਵਾਂਗੂ |
ਨੀ ਲਾਈ ਆ ਤਾਂ ਤੋੜ,
ਚੜਾਈਂ ਮਹਿਰਮੇਂ |
ਕਿਵੇਂ ਲਾ ਕੇ ਨਿਭਾਈ ਦੀ,
ਦਿਖਾਈਂ ਵੈਰਨੇਂ |
ਨੀ ਤੂੰ ਕਹਿਣੀਆਂ ਨੇ ਕਈ,
ਤੇ ਮੈਂ ਸੁਣਾਂਗਾ ਜਰੂਰ |
ਮੇਰੀ ਰੂਹ ਦਾ ਤੂੰ ਖੇੜਾ,
ਮੇਰਾ ਚੈਨ ਤੇ ਗਰੂਰ |
ਮੈਨੂੰ ਕੋਲ ਬੈਠ ਸਾਰੀਆਂ,
ਸੁਣਾਈਂ ਮਹਿਰਮੇਂ |
ਕਿਵੇਂ ਲਾ ਕੇ ਨਿਭਾਈ ਦੀ,
ਦਿਖਾਈਂ ਵੈਰਨੇਂ |
ਮੈਂ ਚਾਹੁੰਦਿਆਂ ਹੋਇਆਂ ਵੀ,
ਤੈਨੂੰ ਛੱਡ ਨਈਓ ਪਾਉਣਾ |
ਛੱਡ ਦਈਂ ਤੂੰ ਉਦੋਂ ,
ਜਦੋ ਮੈਨੂੰ ਮਰਵਾਉਣਾ |
ਤੂੰ ਰੋਈਂ ਨਾਲੇ ਮੈਨੂੰ,
ਵੀ ਰੁਆਈਂ ਮਹਿਰਮੇਂ |
ਕਿਵੇਂ ਲਾ ਕੇ ਨਿਭਾਈ ਦੀ,
ਦਿਖਾਈਂ ਵੈਰਨੇਂ |
ਤੇਰੇ ਦਿਲ ਨੂੰ ਵੀ ਲੱਗੀ,
ਮੇਰੇ ਦਿਲ ਨੂੰ ਵੀ ਲੱਗੀ |
ਹੋ ਗਏ ਇੱਕ ਦੂਸਰੇ ਦੇ,
ਦਿਲ ਹੋਏ ਠੱਗੋ-ਠੱਗੀ |
ਮੇਰੇ ਸਕੂਨ ਨੂੰ ਤੂੰ ਆ ,
ਕੇ ਹੰਢਾਈਂ ਮਹਿਰਮੇ |
ਕਿਵੇਂ ਲਾ ਕੇ ਨਿਭਾਈ ਦੀ,
ਦਿਖਾਈਂ ਵੈਰਨੇਂ |
ਤੇਰੇ ਨਾ ਤੇ ਵਗਦੇ ਨੇ,
ਵਹਿਣ ਸਾਹਵਾਂ ਦੇ |
ਪਹਾੜ ਤੇਰੇ ਨਾ ਤੇ ਹੀ,
ਢਹਿਣ ਸਾਹਵਾਂ ਦੇ |
ਨੀ ਮੈਨੂੰ ਰੁੱਸੇ ਹੋਏ,
ਨੂੰ ਮਨਾਈਂ ਮਹਿਰਮੇਂ |
ਕਿਵੇਂ ਲਾ ਕੇ ਨਿਭਾਈ ਦੀ,
ਦਿਖਾਈਂ ਵੈਰਨੇਂ |
ਕਿੰਨੀ ਵਾਰੀ ਕਿਹਾ ਮੈਂ,
ਮੌਤ ਮੈਨੂੰ ਆਉਦੀ ਨਈ |
ਦੁਖਦਾ ਹਾਂ ਥਾਂ-ਥਾਂ ਤੋਂ,
ਹੱਥ ਕਿਉਂ ਵੰਡਾਉਦੀ ਨਹੀ |
ਤੂੰ ਸਾਹ ਰਗ ਮੇਰੀ ਆ,
ਦਬਾਈਂ ਮਹਿਰਮੇਂ |
ਕਿਵੇਂ ਲਾ ਕੇ ਨਿਭਾਈ ਦੀ,
ਦਿਖਾਈਂ ਵੈਰਨੇਂ |
ਦੁੱਖਭੰਜਨ ਨੂੰ ਚਾਹੁੰਣ ਵੇਲੇ,
ਸੋਚਿਆ ਨਹੀਂ ਸੀ ਕਿਉਂ |
ਕਿਉਂ ਪੀੜ ਦਿਆਂ ਪੱਥਰਾਂ ਨੂੰ,
ਬੋਚਿਆ ਨਹੀ ਸੀ ਕਿਉਂ |
ਜਾਗਦਿਆਂ ਦੁੱਖਾਂ ਨੂੰ,
ਸੁਆਵੀਂ ਮਹਿਰਮੇਂ |
ਕਿਵੇਂ ਲਾ ਕੇ ਨਿਭਾਈ ਦੀ,
ਦਿਖਾਈਂ ਵੈਰਨੇਂ |