ਮਾਏ ਕਿਹੜੀ ਰੁੱਤੇ ਮੈ ਜੰਮੀ
ਸੀ ਕੱਤਕ ਜਾ ਕੁਝ ਹੋਰ
ਕਿਉ ਅੱਧਮੋਏ ਮੇਰੇ ਸੁਪਨੇ
ਕੋਈ ਲੁੱਟ ਕੇ ਲੈ ਗਿਆ ਚੋਰ
ਕਿਸ ਹਿਜਰ ਦੀਆਂ ਮਹਿੰਦੀਆਂ
ਤੂੰ ਮੇਰੇ ਹੱਥੀਂ ਦਿੱਤੀਆਂ ਲਾ
ਮੇਰੀਆਂ ਬਚਪਨ ਮੋਈਆਂ ਲੋਰੀਆਂ
ਜਵਾਨੀ ਮੋਏ ਚਾਅ
ਸਭ ਗਲੀਆਂ ਚਾਨਣ ਸੌ ਰਿਹਾ
ਮੈਨੂੰ ਕੋਈ ਨਾ ਦਿਸਦਾ ਰਾਹ
ਮੈਨੂੰ ਕਿਹੜਾ ਰੋਗ ਅਵੱਲੜਾ
ਕੋਈ ਖੁਸ਼ੀ ਨਾ ਬਹਿੰਦੀ ਕੋਲ
ਮੈਨੂੰ ਓਹ ਰੁੱਤ ਬੜੀ ਪਸੰਦ ਸੀ
ਜਦ ਪੈਂਦੇ ਕਪਾਹੀਂ ਫੁੱਲ
ਮੈ ਬਾਬੁਲ ਨੂੰ ਆਖਿਆ
ਨਾ ਲੈਕੇ ਦਿੱਤੀ ਮੁੱਲ
ਮੈ ਕੰਡਿਆਲੀ ਥੋਹਰ ਜਿਹੀ
ਮੇਰੇ ਕੋਈ ਨਾ ਚਾਹੇ ਫੁੱਲ
ਕਿਸਮਤਾਂ ਬਾਝੋਂ ਰੂਪ ਦੇ
ਨੀ ਇਥੇ ਕੌਡੀ ਪੈਂਦੇ ਮੁੱਲ
ਮੈ ਨਾ ਜਿਉਂਦੀ ਨਾ ਮਰ ਸਕੀ
ਨੀ ਦਸ ਕਿਹੜੀ ਹੋਈ ਭੁੱਲ
ਮੈ ਤੇਰੇ ਬਾਝੋਂ ਮੁਰਝਾ ਗਈ
ਜਿਵੇਂ ਟਾਹਣੀ ਟੁੱਟੇ ਫੁੱਲ
ਚੰਨੀ ਚਹਿਲ