19.8 C
United Kingdom
Monday, June 22, 2026

More

    ਪਿੰਡਾਂ ’ਚ ਕਰੋਨਾ ਸੈਂਪਲ ਹਾਸਲ ਕਰਨ ਦਾ ਵਿਰੋਧ ਵਧਣ ਲੱਗਿਆ

    ਅਸ਼ੋਕ ਵਰਮਾ
    ਬਠਿੰਡਾ,30 ਅਗਸਤ। ਅੱਜ ਬਠਿੰਡਾ ਜਿਲੇ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਪਿੰਡ  ਢਪਾਲੀ ’ਚ ਪਿੰਡ ਦੀਆਂ ਪੰਚਾਇਤਾਂ, ਧਾਰਮਿਕ ਸੰਸਥਾਵਾ , ਕਿਸਾਨ ਜਥੇਬੰਦੀਆਂ ਅਤੇ ਕਲੱਬਾਂ ਤੇ ਪਿੰਡ ਵਾਸੀਆਂ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਸਿਹਤ ਵਿਭਾਗ ਜਾਂ ਪ੍ਰਸ਼ਾਸ਼ਨ ਦੀ ਟੀਮ ਕਰੋਨਾ ਟੈਸਟਿੰਗ  ਦੇ ਮਾਮਲੇ ’ਚ ਜਬਰਦਸਤੀ ਕਰੇਗੀ ਤਾਂ ਉਸ ਦਾ ਵਿਰੋਧ ਕੀਤਾ ਜਾਏਗਾ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਰੋਨਾ ਟੈਸਟਿੰਗ ਦੇ ਨਾਂ ਤੇ ਅਜਿਹਾ ਨਾਂ ਕੀਤਾ ਜਾਏ ਕਿਉਂਕਿ ਇਸ ਨਾਲ ਮਹੌਲ ਖਰਾਬ ਹੋ ਸਕਦਾ ਹੈ। ਉਨਾਂ ਆਖਿਆ ਕਿ ਸਭ ਤੋਂ ਪਹਿਲਾਂ ਟੀਮ ਨੂੰ ਕਰੋਨਾ ਟੈਸਟਿੰਗ ਵਿੋਰੋਧੀ   ਕਮੇਟੀ ਨੂੰ ਮਿਲਣਾ ਪਵੇਗਾ ਨਹੀਂ ਤਾ ਕਿਸੇ ਨੂੰ  ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਅਨੁਸਾਰ ਜੇ ਕੋਈ ਆਪਣਾ ਟੈਸਟਿੰਗ   ਖੁਦ  ਕਰਵਾਉਣਾ  ਚਾਹੁੰਦਾ ਹੈ ਤਾਂ ਉਸ ਨੂੰ ਕੋਈ ਕਰੋਨਾ ਦੇ ਲੱਛਣ ਆਉਂਦੇ ਹਨ ਤਾਂ ਉਸ ਨੂੰ ਵੀ ਇਕਾਂਤ ਵਾਸ ਪਿੰਡ ਵਿੱਚ ਹੀ ਕੀਤਾ ਜਾਵੇ ਕਿਓਕਿ ਇੱਥੋਂ ਦੀਆਂ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਤੇ ਲੋਕ ਮਾਰੂ ਫੈਸਲੇ ਮੜ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਆਗੂ ਸੁਖਦੇਵ ਸਿੰਘ ਢਿਪਾਲੀ ਨੇ ਦੱਸਿਆ ਕਿ  ਮਰੀਜਾਂ ਦੀ ਨਾ ਕੋਈ ਸਾਂਭ ਸੰਭਾਲ ਦੀ ਵੀ ਜ਼ਿੰਮੇਵਾਰੀ ਹੈ ਇਸ ਲਈ ਅੱਜ ਸਾਰੇ ਪਿੰਡ ਨੇ ਇਹ ਮਤਾ ਪਾਸ ਕੀਤਾ ਹੈ । ਉਨਾਂ ਆਖਿਆ ਕਿ ਮਤੇ ਤੋਂ ਬਾਅਦ ਜੇਕਰ ਧੱਕੇ ਨਾਲ ਸਿਹਤ ਵਿਭਾਗ ਦੀ ਟੀਮ ਜਾਂ ਕੋਈ ਅਧਿਕਾਰੀ ਪਿੰਡ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਸਥਿਤੀ ਪ੍ਰਤੀ ਆਪ ਜ਼ਿੰਮੇਵਾਰ ਹੋਵੇਗਾ। ਇਸ ਮੌਕੈ    ਬੂਟਾ ਸਿੰਘ ਅਤੇ ਗੁਰਮੀਤ ਸਿੰਘ ਬਿੱਲੂ ਆਗੂ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਪਿੰਡ ਢਪਾਲੀ    ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!