23.7 C
United Kingdom
Sunday, June 21, 2026

More

    ਮੋਗਾ ਫਿਰੌਤੀ ਕਾਂਡ: ਦੋ ਗੈਂਗਸਟਰਾਂ ਦੇ ਲਏ ਪ੍ਰੋਡਕਸ਼ਨ ਵਾਰੰਟ

    ਮੋਗਾ (ਪੰਜ ਦਰਿਆ ਬਿਊਰੋ)

    ਸ਼ਹਿਰ ਦੇ ਸੁਪਰ ਸਾਇਨ ਸ਼ੋਅ ਰੂਮ ਦੇ ਮਾਲਕ ਤੇਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਮਾਲਸਰ ‘ਚ ਸਾਬਕਾ ਸਰਪੰਚ ਦੇ ਬੇਟੇ ਤੋਂ 25 ਅਗਸਤ ਨੂੰ 25 ਲੱਖ ਦੀ ਫਿਰੌਤੀ ਲਈ ਫੋਨ ਕਰਨ ਵਾਲਾ ਵਿਅਕਤੀ ਇੱਕ ਹੀ ਹੋਣ ਦਾ ਸ਼ੱਕ ਹੈ। ਫਿਰੌਤੀ ਮੰਗਣ ਦਾ ਤਰੀਕਾ ਤੇ ਆਵਾਜ਼ ਮੁੱਢਲੀ ਜਾਂਚ ‘ਚ ਇਕੋ ਜਿਹੀ ਲੱਗ ਰਹੀ ਹੈ। ਇਹ ਵੀ ਸੱਚ ਸਾਹਮਣੇ ਆਇਆ ਹੈ ਕਿ ਫੋਨ ਵਿਦੇਸ਼ ਤੋਂ ਕੀਤੇ ਗਏ।

    ਪੀੜਤ ਦੇ ਮੋਬਾਈਲ ‘ਤੇ ਨੰਬਰ ਲੋਕਲ ਦਿਸ ਰਹੇ ਸਨ। ਇਸ ਕਾਰਨ ਸਾਇਬਰ ਸੈੱਲ ਉਨ੍ਹਾਂ ਮੋਬਾਈਲ ਨੰਬਰਾਂ ਦੀ ਲੋਕੇਸ਼ਨ ਟਰੇਸ ਨਹੀਂ ਕਰ ਸਕਿਆ। ਇਸ ‘ਚ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਅੰਮਿ੍ਤਸਰ ਤੇ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਕੇ ਦੋ ਸਤੰਬਰ ਤੱਕ ਰਿਮਾਂਡ ‘ਤੇ ਲਿਆ ਹੈ। ਇਨ੍ਹਾਂ ‘ਚੋਂ ਇੱਕ ਗੈਂਗਸਟਰ ਗਗਨ ਉਰਫ ਜੱਜ ਨੂੰ ਤੇਜਿੰਦਰ ਸਿੰਘ ਹੱਤਿਆ ਕਾਂਡ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਸਦੀ ਮਾਂ ਨੂੰ ਪੁਲਿਸ ਨੇ ਦੋ ਲੋਕਾਂ ਦੇ ਨਾਲ ਪਹਿਲਾਂ ਹੀ ਗਿ੍ਫਤਾਰ ਕਰ ਲਿਆ ਸੀ। ਮਾਂ ‘ਤੇ ਦੋਸ਼ ਸੀ ਕਿ ਉਹ ਫਿਰੌਤੀ ਵਸੂਲਣ ਪਹੁੰਚੀ ਸੀ। ਗੌਰਤਲਬ ਹੈ ਕਿ,
    ਸ਼ਹਿਰ ਦੇ ਇੱਕ ਨੰਬਰ ਨਿਊ ਟਾਉਨ ‘ਚ ਤੇਜਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਤੋਂ ਕੁੱਝ ਘੰਟੇ ਬਾਅਦ ਹੀ ਗੈਂਗਸਟਰ ਸੁੱਖਾ ਲੰਮਾ ਨੇ ਹੱਤਿਆ ਦੀ ਵਾਰਦਾਤ ਨੂੰ ਕਬੂਲ ਲਿਆ। ਸੁੱਖੇ ਦਾ ਅੱਜ ਤੱਕ ਪੁਲਿਸ ਸੁਰਾਗ ਨਹੀਂ ਲਗਾ ਸਕੀ ਹੈ। ਜਾਂਚ ਵਿੱਚ ਪਤਾ ਲੱਗਾ ਸੀ ਕਿ ਤੇਜਿੰਦਰ ਸਿੰਘ ਤੋਂ 25 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਲੇਕਿਨ ਉਸਨੇ ਇਹ ਰਾਸ਼ੀ ਦੇਣ ਦੀ ਬਜਾਏ ਪੁਲਿਸ ਨੂੰ ਸੂਚਨਾ ਦੇ ਦਿੱਤੀ ਸੀ। ਹਾਲ ਹੀ ‘ਚ 25 ਅਗਸਤ ਨੂੰ ਫਿਰ ਪਿੰਡ ਲੰਡੇ ਨਿਵਾਸੀ ਸਤਨਾਮ ਸਿੰਘ ਨਾਮਕ ਸਾਬਕਾ ਸਰਪੰਚ ਦੇ ਬੇਟੇ ਨੂੰ ਤਿੰਨ ਵੱਖ-ਵੱਖ ਨੰਬਰਾਂ ਤੋਂ ਫੋਨ ਕਾਲ ਕਰਕੇ 25 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਹ ਤਿੰਨੋਂ ਨੰਬਰ ਲੋਕਲ ਸਨ।
    ਪੁਲਿਸ ਦੇ ਸਾਇਬਰ ਸੈੱਲ ਨੇ ਤਿੰਨਾਂ ਨੰਬਰਾਂ ਦੀ ਲੋਕੇਸ਼ਨ ਟਰੇਸ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਲੇਕਿਨ ਲੋਕੇਸ਼ਨ ਪਤਾ ਨਹੀਂ ਚੱਲ ਸਕੀ। ਸੂਤਰਾਂ ਦਾ ਕਹਿਣਾ ਹੈ ਕਿ ਤੇਜਿੰਦਰ ਨੂੰ ਜਿਨ੍ਹਾਂ ਨੰਬਰਾਂ ਤੋਂ ਫੋਨ ਕਾਲ ਕੀਤੇ ਗਏ ਸਨ ਤੇ ਸਤਨਾਮ ਨੂੰ ਜਿਨ੍ਹਾਂ ਨੰਬਰਾਂ ਤੋਂ ਫੋਨ ਕਾਲ ਆਏ, ਉਨ੍ਹਾਂ ਦੀ ਆਵਾਜ਼ ‘ਚ ਸਮਾਨਤਾ ਨਜ਼ਰ ਆਈ ਹੈ। ਸੀਸੀਟੀਵੀ ਫੁਟਿਜ਼ ‘ਚ ਸਤਨਾਮ ‘ਤੇ ਫਾਇਰਿੰਗ ਕਰਨ ਵਾਲੇ ਚਿਹਰੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਜੇ ਤੱਕ ਕਿਸੇ ਦਾ ਵੀ ਸੁਰਾਗ ਨਹੀਂ ਲਗਾ ਸਕੀ ਹੈ।

    ਓਧਰ ਇਸ ਦੌਰਾਨ ਪੁਲਿਸ ਸ਼ੁੱਕਰਵਾਰ ਨੂੰ ਅੰਮਿ੍ਤਸਰ ਜੇਲ੍ਹ ਤੋਂ ਗਗਨ ਉਰਫ ਜੱਜ ਨੂੰ ਤੇ ਨਾਭਾ ਜੇਲ੍ਹ ਤੋਂ ਗੈਂਗਸਟਰ ਧਰੁਵ ਨੂੰ ਲੈ ਕੇ ਮੋਗਾ ਪਹੁੰਚੀ। ਦੋਵਾਂ ਦਾ ਅਦਾਲਤ ਤੋਂ ਦੋ ਸਤੰਬਰ ਤੱਕ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਹੈ। ਡੀਐੱਸਪੀ ਸਿਟੀ ਬਲਜਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਪੁਲਿਸ ਦੋਵਾਂ ਤੋਂ ਹੱਤਿਆ ਕਾਂਡ ਵਿੱਚ ਪੁੱਛਗਿੱਛ ਕਰੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!