17 C
United Kingdom
Sunday, June 21, 2026

More

    ਗਮਾਂ ਦੇ ਸ਼ਹਿਰ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਨੀ ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾਂ,
    ਤੂੰ ਛੇਤੀ ਫੇਰਾ ਪਾ |
    ਉਹ ਜਦ ਆਈ ਉਹਨੇ ਰੋ ਪੈਣਾ ਏ,
    ਚੰਨ-ਚਾਨਣੀ ਨੇਂ ਦੋਵੇਂ ਗਵਾਹ |
    ਨੀ ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾਂ,
    ਤੂੰ ਛੇਤੀ ਫੇਰਾ ਪਾ |

    ਮੈਂ ਹੱਡੀਆਂ ਦਾ ਚੂਰਾ ਕਰਕੇ,
    ਅੱਜ ਦੱਸ ਦੇਣਾਂ ਏ ਤੇਨੂੰ ਮਰਕੇ,
    ਤੇਰਾ ਖਾਂਦਾ ਨਹੀਂ ਸੀ ਤੇਰਾ ਵਸਾਹ |
    ਨੀ ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾਂ,
    ਤੂੰ ਛੇਤੀ ਫੇਰਾ ਪਾ |

    ਵਹਿ ਤੁਰਿਆ ਹਾਂ ਅੱਗ ਦੇ ਵਹਿਣੀ,
    ਤੇਰੇ ਨਾਲ ਮੁਹੱਬਤ ਕਿਸ ਭਾਅ ਪੈਣੀਂ,
    ਕੱਲਾ-ਕੱਲਾ ਏ ਤਾਰਾ ਗਵਾਹ |
    ਨੀ ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾਂ,
    ਤੂੰ ਛੇਤੀ ਫੇਰਾ ਪਾ |

    ਸਾਹ ਮੇਰੇ ਭੁੱਜਣੇ ਛੱਲੀ ਵਾਂਗੂ ,
    ਮੈਂ ਖੜਕ ਜਾਣਾ ਏ ਟੱਲੀ ਵਾਂਗੂ,
    ਤੂੰ ਮੈਨੂੰ ਧੁਰ ਤੋਂ ਦਿੱਤਾ ਹਿਲਾ |
    ਨੀ ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾਂ,
    ਤੂੰ ਛੇਤੀ ਫੇਰਾ ਪਾ |

    ਤੈਥੋਂ ਇੱਕ ਸਵਾਲ ਤਾਂ ਪੁੱਛਕੇ ਰਹਿਣਾ,
    ਮੈਂ ਜਾ ਕੇ ਫੇਰ ਚਿਖਾ ਵਿੱਚ ਪੈਣਾ,
    ਹੋਈ ਸੀ ਮੈਥੋਂ ਕਿਹੜੀ ਖਤਾ |
    ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾਂ,
    ਤੂੰ ਛੇਤੀ ਫੇਰਾ ਪਾ |

    ਹੁਣ ਲਾ ਲੈ ਸੀਨੇ ਤੋਰ ਦੇ ਮੈਨੂੰ,
    ਮੈਂ ਭੁੱਜਣਾ ਸਿਵੇ ਚ ਹੋਣਾ ਕੀ ਤੈਨੂੰ,
    ਹੁਣ ਕਰ ਇਜ਼ਹਾਰ ਨਾ ਮੌਕਾ ਗਵਾ |
    ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾਂ,
    ਤੂੰ ਛੇਤੀ ਫੇਰਾ ਪਾ |

    ਦੁੱਖਭੰਜਨ ਨਈਂ ਅੜੀਆਂ ਕਰਦਾ,
    ਦੱਸ ਐਂਵੇ ਕੌਣ ਕਿਸੇ ਲਈ ਮਰਦਾ,
    ਜਾਂਦੀ ਵਾਰ ਕੋਈ ਦੇ-ਦੇ ਸਲਾਹ |
    ਮੈਂ ਗਮਾਂ ਦੇ ਸ਼ਹਿਰ ਨੂੰ ਜਾਣਾਂ,
    ਤੂੰ ਛੇਤੀ ਫੇਰਾ ਪਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!