ਮਹਿਲ ਕਲਾਂ 28 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਕੇਂਦਰ ਦੀ ਮੋਦੀ ਵੱਲੋਂ ਤਿੰਨ ਆਰਡੀਨੈਸ ,ਬਿਜਲੀ ਸੋਧ ਐਕਟ -2020,ਖੇਤੀ ਆਰਡੀਨੈਂਸ ਰਾਹੀ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦੇ ਰਸਤੇ ਕੀਤੇ ਗਏ ਹਨ ਇਸ ਨੂੰ ਸ੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੀ ਅਗਵਾਈ ਹੇਠ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ( ਡੈਮੋਕਰੇਟਿਕ) ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਭੰਮਾ ਧਾਲੀਵਾਲ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਹੇ ਉਨਾ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਸ੍:ਪਰਮਿੰਦਰ ਸਿੰਘ ਢੀਂਡਸਾ ਵਲੋਂ ਖੇਤੀ ਵਿਰੋਧੀ ਆਰਡੀਨੈਸਾਂ ਬਾਰੇ ਵਿਧਾਨ ਸਭਾ ਅੰਦਰ ਲਿਆਉਣ ਵਾਲੇ ਮਤੇ ਨੂੰ ਪਹਿਲਾਂ ਹੀ ਰੱਦ ਕਰਨ ਦਾ ਵਿਆਪਕ ਵਿਰੋਧ ਹੋ ਰਿਹਾ ਹੈ।ਇਸ ਮਤੇ ਨੂੰ ਲੈ ਕੇ ਜਿਥੇ ਖੇਤੀ ਵਿਰੋਧੀ ਆਰਡੀਨੈਸਾਂ ਉੱਪਰ ਖੁੱਲੀ ਬਹਿਸ ਹੋਣੀ ਸੀ ਉਥੇ ਮਤੇ ਉੱਤੇ ਵੋਟਿੰਗ ਹੋਣੀ ਸੀ ਜਿਸ ਨਾਲ ਹਰ ਵਿਧਾਇਕ ਦਾ ਆਰਡੀਨੈਸਾਂ ਬਾਰੇ ਸਪੱਸ਼ਟ ਪੱਖ ਦਾ ਪਤਾ ਲੱਗ ਜਾਣਾ ਸੀ। ਉਹਨਾਂ ਨੇ ਕਿਹਾ ਕਿ ਬਾਦਲ ਦਲ ਤੇ ਕਾਂਗਰਸ ਇਹ ਨਹੀਂ ਚਾਹੁੰਦੀਆਂ।ਇਸ ਮਤੇ ਦੇ ਰੱਦ ਕਰਨ ਦੀ ਸ਼ਰੋਮਣੀ ਅਕਾਲੀ ਦਲ ਡੈਮੋਕਰੇਟਿਕ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਜੇਕਰ ਕਾਂਗਰਸ ਪਾਰਟੀ ਆਪਣੀ ਮਨਸ਼ਾ ਦਾ ਕੋਈ ਮਤਾ ਲਿਆਵੇਗੀ ਤਾਂ ਉਸ ਉਪਰ ਵੋਟਿੰਗ ਹੋਣੀ ਚਾਹੀਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਹੋ ਜਾਵੇ ਕਿ ਕੌਣ ਕਿਸਾਨੀ ਦੇ ਹੱਕ ਵਿੱਚ ਹੈ ਤੇ ਕੌਣ ਖਿਲਾਫ਼ ਕਿਉਂਕਿ ਬਾਦਲ ਦਲ ਆਰਡੀਨੈਸਾਂ ਦੀ ਹਮਾਇਤ ਕਰਕੇ ਵੀ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ।ਜੇਕਰ ਕਿਸਾਨ ਪੱਖੀ ਵਿਧਾਨ ਸਭਾ ਅੰਦਰ ਇਹ ਆਵਾਜ਼ ਬੁਲੰਦ ਨਾ ਹੋਈ ਤਾਂ ਸ਼ਰੋਮਣੀ ਅਕਾਲੀ ਦਲ ਡੈਮੋਕਰੇਟਿਕ ਡੱਟਕੇ ਵਿਰੋਧ ਕਰੇਗਾ।