19.8 C
United Kingdom
Monday, June 22, 2026

More

    ਵੇਦਾਂਤਾ ਗਰੁੱਪ ਨੂੰ ਚਾਰ ਗੋਲਡ ਪੁਰਸਕਾਰਾਂ ਨਾਲ ਨਿਵਾਜਿਆ

    ਅਸ਼ੋਕ ਵਰਮਾ
    ਮਾਨਸਾ,28 ਅਗਸਤ। ਵੇਦਾਂਤਾ ਗਰੁੱਪ ਨੂੰ ਏਕੀਕਿ੍ਰਤ ਸਿਹਤ ਅਤੇ ਤੰਦਰੁਸਤੀ (ਆਈਐਚਡਬਲਯੂ) ਕੌਂਸਲ ਵੱਲੋਂ ਕਰਵਾਏ ਸੀਐਸਆਰ ਹੈਲਥ ਇਮਪੈਕਟ ਅਵਾਰਡ ਵਿੱਚ 4 ਗੋਲਡ ਪੁਰਸਕਾਰ ਮਿਲੇ ਹਨ ਜੋਕਿ ਕੋਵੀਡ 19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਕੀਤੇ ਮਿਸਾਲੀ ਕੰਮ ਅਤੇ ਪਹਿਲਕਦਮੀਆਂ ਲਈ ਸਨ। ਇਹ ਪਹਿਲਕਦਮੀਆਂ ਗਰੁੱਪ ਦੇ ‘ਵੇਦਾਂਤ ਕੇਅਰਜ‘ ਪ੍ਰੋਗਰਾਮ ਦੇ ਅਧੀਨ ਕਰਵਾਈਆਂ ਗਈਆਂ ਹਨ।   ਵੇਦਾਂਤਾ ਸਮੂਹ ਦੇ ਚੇਅਰਮੈਨ ਅਨਿਲ ਅਗਰਵਾਲ ਦੀ ਅਗਵਾਈ ਵਿਚ, ਮਹਾਂਮਾਰੀ ਨਾਲ ਲੜਨ ਲਈ ਅਹਿਮ ਪ੍ਰਗਰਾਮ ਉਲੀਕੇ ਗਏ ਸਨ। ਵੇਦਾਂਤਾ ਅਲਮੀਨੀਅਮ ਅਤੇ ਪਾਵਰ ਦੇ ਸੀਈਓ  ਅਜੈ ਕਪੂਰ ਨੇ ਆਪਣੀ ਪ੍ਰਤੀਕਿਰਿਅ ਪ੍ਰਗਟ ਕਰਦਿਆਂ ਆਖਿਆ ਕਿ ਉਨਾਂ ਨੂੰ ਖੁਸ਼ੀ ਹੈ ਹੈ ਕਿ ਗੁਰੱਪ ਨੂੰ ਚਾਰ ਗੋਲਡ ਪੁਰਸਕਾਰ ਮਿਲੇ ਹਨ। ਉਨਾਂ ਆਖਿਆ ਕਿ ਗਰੀਬ ਅਤੇ ਦਬੇ ਕੁਚਲੇ ਲੋਕਾਂ ਲਈ ਜੋ ਕੰਮ ਕੀਤਾ ਗਿਆ ਹੈ ਉਸ ਦਾ ਸਿੱਟਾ ਪੁਰਸਕਾਰ ਹਨ। ਉਨਾਂ ਆਖਿਆ ਕਿ ਪੁਰਸਕਾਰ ਜਿੱਤਣ ਤੋਂ ਬਾਅਦ ਉਹ ਮਿਸ਼ਨ ਪ੍ਰਤੀ ਉਤਸ਼ਾਹਿਤ ਹਨ ਅਤੇ ਵੇਦਾਂਤਾ ਗਰੁੱਪ ਦੀਆਂ ਸਮਾਜ ਪ੍ਰਤੀ ਜਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ। ਸੀ.ਈ.ਓ. ਪ੍ਰੋਜੈਕਟ  ਸ਼੍ਰੀਮਤੀ ਰਿਤੂ ਝਿੰਗਨ ਨੇ ਕਿਹਾ ਕਿ ਇਹ ਪੁਰਸਕਾਰ ਸਾਡੇ ਫਰੰਟ ਲਾਈਨ ਯੋਧਿਆਂ ਨੂੰ ਸਮਰਪਿਤ ਹਨ ਜਿਨਾਂ ਨੇ ਮੁਸਕਿਲ ਸਮੇਂ ਦੌਰਾਨ ਇਹ ਵੀ ਯਕੀਨੀ ਬਦਣਾਇਆ ਹੈ ਕਿ ਜਰੂਰੀ ਡਾਕਟਰੀ ਦੇਖਭਾਲ ਸਮੂਹ ਭਾਈਚਾਰਿਆਂ ਤੱਕ ਪੁੱਜਦੀ ਕਰਲੀ ਜਰੂਰੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!