7.5 C
United Kingdom
Sunday, March 8, 2026

More

    ਦਵਿੰਦਰ ਸਿੰਘ ਬੀਹਲਾ ਵੱਲੋਂ ਸਿਆਸੀ ਸਰਗਰਮੀਆਂ ਤੇਜ਼

    ਮਹਿਲ ਕਲਾਂ 27 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਦਵਿੰਦਰ ਸਿੰਘ ਬੀਹਲਾ ਨੂੰ ਜੁਲਾਈ ਦੇ ਵਿੱਚ ਸ਼ੋ੍ਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ। ਜਿਸ ਤੋਂ ਬਾਅਦ ਲਗਾਤਾਰ ਬਰਨਾਲਾ ਜ਼ਿਲ੍ਹਾ ਦੇ ਵਿੱਚ ਸਰਗਰਮੀਆਂ ਤੇਜ਼ ਹਨ,ਨੋਜਵਾਨ ਅਤੇ ਮਹਿਲਾਵਾਂ ਲਗਾਤਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਛੱਡ ਕੇ ਸ਼ੋ੍ਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਇਹ ਵਿਚਾਰ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬੀਹਲਾ ਨੇ ਦੱਸਿਆ ਕਿ ” ਲੋਕਾਂ ਦੀ ਆਵਾਜ਼ ਹੈ। ਕਿ ਉਹ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ,2022 ਵਿੱਚ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ”,ਇਹ ਖੁੰਢ-ਖੁੰਢ ਚਰਚਾ ਹੋ ਰਹੀ ਹੈ। ਕਿ ਜਿੰਨੀਆਂ ਵੀ ਸਕੀਮਾਂ, ਜਿੰਨੀਆਂ ਵੀ ਤਰੱਕੀਆਂ ਹੋਇਆਂ ਹਨ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹਨ ਅਤੇ ਸੁਖਬੀਰ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਬਣਨ ਜਾ ਰਹੇ ਹਨ ਨਾਲ ਹੀ ਕਿਹਾ ਕਿ ਅਸੀਂ ਬਰਨਾਲਾ ਜ਼ਿਲ੍ਹੇ ਦਾ ਵਿਕਾਸ ਕਰਨਾ ਹੈ,ਸਾਡਾ ਮੁੱਖ ਅਜੈਂਡਾ ਸਿਹਤ ਅਤੇ ਸਿੱਖਿਆ ਵਰਗੀਆ ਸਹੂਲਤਾਂ ਦਾ ਹੋਵੇਗਾ। ਉਨ੍ਹਾਂ ਨੇ ਕਿਹਾ ਅਸੀਂ ਹਰ ਵਰਗ ਨੂੰ ਨਾਲ ਲੈਕੇ ਚੱਲਾਂਗੇ,ਹਰ ਇੱਕ ਦੀ ਸਮੱਸਿਆ ਸੁਣਾਂਗੇ। ਸਰਦਾਰ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ “ਮੇਰਾ ਦਫ਼ਤਰ ਅਤੇ ਮੇਰੀ ਰਿਹਾਇਸ਼ ਬਰਨਾਲਾ ਵਿੱਚ ਹੈ, ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਜਦ ਮਰਜੀ ਫੋਨ ਕਰ ਸਕਦੇ ਹਨ, ਮੈਂ ਹਮੇਸ਼ਾ ਹੀ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਾਂ ਅਤੇ ਅੱਜ ਲੜੀਵਾਰ ਜੋ 250 ਭੈਣਾਂ ਦਾ ਜੱਥਾ ਬੀਬੀ ਸਰਬਜੀਤ ਕੌਰ ਦੀ ਅਗਵਾਈ ਵਿੱਚ ਸ਼ੋ੍ਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ,ਅੱਜ ਉਸਦੀ ਦੂਜ਼ੀ ਲੜੀ ਹੈ, ਕਿਉਂਕੇ ਕਰੋਨਾ ਨੂੰ ਮੁੱਖ ਰੱਖਦੇ ਹੋਏ,20 ਤੋਂ ਵੱਧ ਕੱਠ ਨਾ ਕਰਨ ਕਰਕੇ, 20-20 ਮਹਿਲਾਵਾਂ ਦਾ ਜੱਥਾ ਸ਼ਾਮਲ ਹੋ ਰਿਹਾ ਹੈ।ਅਤੇ ਉਹਨਾਂ ਨੇ ਦੱਸਿਆ ਕਿ 1800-2000 ਨੋਜਵਾਨਾਂ ਦੀ ਲਿਸਟ ਪੈਂਡਿੰਗ ਪਈ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਸ਼ੋ੍ਮਣੀ ਅਕਾਲੀ ਦਲ ਨਾਲ ਜੁੜਨਗੇ । ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਵੱਡੀ ਲੀਡ ਲੈ ਕੇ ਆਉਣ ਵਾਲੀ ਅਕਾਲੀ ਦਲ ਬ ਦੀ ਸਰਕਾਰ ਬਨਾਉਣ ਲਈ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਤਿਆਰ ਬੈਠੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!