ਅਸ਼ੋਕ ਵਰਮਾ
ਬਠਿੰਡਾ,26 ਅਗਸਤ। ਕ੍ਰਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਆਗੂਆਂ ਨੂੰ ਗੋਨਿਆਣਾ ’ਚ ਧਰਨਾ ਦੇਣ ਤੋਂ ਰੋਕਣ ਤੇ ਪਿੰਡ ਖਿਆਲੀ ਵਾਲਾ ’ਚ ਧਰਨਾ ਦਿੱਤਾ। ਮਜਦੂਰ ਆਗੂਆਂ ਦਾ ਕਹਿਣਾ ਹੈ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋ ਔਰਤਾ ਨੂੰ ਕਰਜੇ ਦੀਆ ਕਿਸਤਾਂ ਭਰਨ ਲਈ ਮਜਬੂਰ ਅਤੇ ਜਲੀਲ ਕੀਤਾ ਜਾ ਰਿਹਾ ਹੈ । ਕੰਪਨੀਆ ਦੀ ਇਸ ਜਬਰੀ ਕਰਜਾ ਵਸੂਲੀ ਦੇ ਵਿਰੋਧ ਵਿੱਚ ਗੋਨਿਆਣੇ ਤਹਿਸੀਲ ਵਿੱਚ ਧਰਨਾ ਲਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ । ਆਗੂਆਂ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਨੇਹੀਆ ਵਾਲਾ ਦੀ ਪੁਲਿਸ ਨੇ ਪਿੰਡ ਖਿਆਲੀ ਵਾਲਾ ਜਾ ਕੇ ਮਜਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਸਮੇਤ ਹੋਰ ਆਗੂਆਂ ਅਤੇ ਵਰਕਰਾਂ ਨੂੰ ਪਿੰਡ ਵਿੱਚ ਹੀ ਰੋਕ ਲਿਆ । ਇਸ ਮੌਕੇ ਆਗੂਆ ਨੇ ਆਸੇ ਪਾਸੇ ਤੋ ਪਹੁੰਚਣ ਵਾਲੇ ਸਾਥੀਆਂ ਨੂੰ ਖਿਆਲੀ ਵਾਲੇ ਬੁਲਾ ਲਿਆ ਅਤੇ ਰੈਲੀ ਸੁਰੂ ਕਰ ਦਿੱਤੀ। ਇਸ ਮੌਕੇ ਧਰਨਾਕਾਰੀਆਂ ਨੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਨਾਅਰੇਬਾਜੀ ਕੀਤੀ ।
ਰੈਲੀ ਵਿੱਚ ਪਹੁੰਚੇ ਲੋਕਾਂ ਨੂੰ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਕਰਮ ਸਿੰਘ ਖਿਆਲੀ ਵਾਲਾ ਮੇਜਰ ਸਿੰਘ ਖਿਆਲੀ ਵਾਲਾ ਟੇਕ ਸਿੰਘ ਖਿਆਲੀ ਵਾਲਾ ਜਗਸੀਰ ਸਿੰਘ ਮਹਿਰਾਜ ,ਗੁਰਦੀਪ ਸਿੰਘ ਭੋਖੜਾ ,ਅੰਗਰੇਜ ਸਿੰਘ ਭੋਖੜਾ ਕੀਰਤ ਗੋਨਿਆਣਾ ਕਲਾਂ ਵਿਧੀ ਚੰਦ ਨੇਹੀਆ ਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੁਲਸ ਵੱਲੋਂ ਆਗੂਆਂ ਅਤੇ ਵਰਕਰਾਂ ਨੂੰ ਰੋਕ ਕੇ ਰੱਖਣ ਤੇ ਮਜਦੂਰ ਆਗੂ ਸੁਖਪਾਲ ਸਿੰਘ ਦੇ ਘਰ ਰਾਤ ਨੂੰ ਛਾਪਾ ਮਾਰਨ ਦੀ ਕਾਰਵਾਈ ਦੀ ਸਖਤ ਸਬਦਾ ਵਿੱਚ ਨਿਖੇਧੀ ਕੀਤੀ । ਆਗੂਆਂ ਨੇ ਮੰਗ ਕੀਤੀ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਔਰਤਾਂ ਨੂੰ ਤੰਗ ਪ੍ਰੇਸਾਨ ਕਰਨਾ ਬੰਦ ਕਰਨ। ਇਸ ਮੌਕੇ ਥਾਣਾ ਨੇਹੀਆਂ ਵਾਲਾ ਦੇ ਐਸਐਚਓ ਨੇ ਇਹ ਵਿਸ਼ਵਾਸ਼ ਦਿਵਾਇਆਂ ਕਿ ਜੇ ਕੋਈ ਕੰਪਨੀ ਵਾਲਾ ਕਿਸੇ ਔਰਤ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਪੁਲਿਸ ਧਿਆਨ ਵਿੱਚ ਲਿਆਦਾਂ ਜਾਵੇ ਉਹ ਕਾਰਵਾਈ ਕਰਨਗੇ। ਇਸ ਮੌਕੇ ਗੋਨਿਆਣਾ ਮੰਡੀ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ।