ਅਸ਼ੋਕ ਵਰਮਾ
ਬਠਿੰਡਾ,25 ਅਗਸਤ। ਸੀ.ਪੀ.ਆਈ.( ਐਮ.ਐਲ. ) ਲਿਬਰੇਸ਼ਨ ਦੇ ਨੌਜਵਾਨ ਆਗੂ ਸਾਥੀ ਅਮਰੀਕ ਸਿੰਘ ਸਮਾਉਂ ਦੇ ਬੇਵਕਤ ਵਿਛੋੜੇ ‘ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਡੂੰਘੇ ਦੁੱਖ ਦਾ ਇਜਹਾਰ ਕੀਤਾ ਗਿਆ ਹੈ। ਸਾਥੀ ਅਮਰੀਕ ਸਿੰਘ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਅਤੇ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਭਗਵੰਤ ਸਿੰਘ ਸਮਾਉਂ ਦੇ ਸਕੇ ਭਤੀਜੇ ਸਨ । ਉਹ ਆਲ ਇੰਡੀਆ ਕੋ ਆਰਡੀਨੇਸ਼ਨ ਕਮੇਟੀ ਆਫ ਟਰੇਡ ਯੂਨੀਅਨਜ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਨ।
ਆਰ.ਐਮ. ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਕਾਰਜਕਾਰੀ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ, ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਅਤੇ ਬਠਿੰਡਾ-ਮਾਨਸਾ ਜਿਲਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ ਨੇ ਲਿਬਰੇਸ਼ਨ ਦੇ ਆਗੂਆਂ, ਸਾਥੀ ਭਗਵੰਤ ਸਮਾਉਂ ਅਤੇ ਮਰਹੂਮ ਸਾਥੀ ਅਮਰੀਕ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੇ ਨੌਜਵਾਨ ਆਗੂ ਨੂੰ ਸ਼ਰਧਾਂਜਲੀ ਭੇਂਟ ਕੀਤੀ।