? ਸਰਦੀ, ਖਾਂਸੀ ਤੇ ਬੁਖਾਰ ਆਦਿ ਦੀ ਓ.ਪੀ.ਡੀ. ਲਗਾ ਕੇ ਕੀਤਾ ਚੈਕਅੱਪ-ਸੀਨੀਅਰ ਮੈਡੀਕਲ ਅਫ਼ਸਰ।
ਮੋਗਾ/ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)
ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਤੇ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕ੍ਰਿਸਨਾ ਸ਼ਰਮਾਂ ਦੀਆਂ ਹਦਾਇਤਾਂ ਤੇ ਚੱਲਦਿਆਂ ਕਮਿਊਨਿਟੀ ਹੈਲਥ ਸੈਟਰ ਬਲਾਕ ਪੱਤੋ ਹੀਰਾ ਸਿੰਘ (ਨਿਹਾਲ ਸਿੰਘ 9ਵਾਲਾ) ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਯੋਗੇਸ ਖੰਨਾ ਦੀ ਅਗਵਾਈ ਹੇਠ ਫਲੂ ਕੋਰਨਰ ਬਣਾਇਆ ਗਿਆ ਹੈ ਜਿਸ ਵਿੱਚ ਸਰਦੀ, ਖਾਸੀ ਤੇ ਬੁਖਾਰ ਆਦਿ ਦੀ ਓ.ਪੀ.ਡੀ. ਲਗਾ ਕੇ ਚੈਕਅੱਪ ਕੀਤਾ ਜਾਂਦਾ ਹੈ।
ਇਸ ਮੌਕੇ ਡਾ ਯੋਗੇਸ ਖੰਨਾ ਤੇ ਨੋਡਲ ਅਫਸਰ ਡਾ ਉਪਵਨ ਚੋਬਰਾ ਨੇ ਦੱਸਿਆ ਕਿ ਇਹ ਲੋੜਵੰਦ ਮਰੀਜਾਂ ਦੇ ਆਉਣ ਲਈ ਕੰਮ ਸੁਰੂ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਨੋਬਲ ਕੋਰੋਨਾ ਵਾਇਰਸ ਨੂੰ ਧਿਆਨ ਚ ਰੱਖਦਿਆਂ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਸੁਰੱਖਿਅਤ ਕੱਪੜੇ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਚ ਨੋਵਲ ਕੋਰੋਨਾ ਦਾ ਕਹਿਰ ਵਧ ਰਿਹਾ ਹੈ ਇਸ ਲਈ ਮਰੀਜਾਂ ਦਾ ਧਿਆਨ ਰੱਖਿਆ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਓ.ਪੀ.ਡੀ. ਵਿੱਚ ਜਦੋ ਕੋਈ ਲੋੜਵੰਦ ਮਰੀਜ ਦਵਾਈਆਂ ਲੈਣ ਆਉਦੇ ਹਨ ਉਹਨਾਂ ਨੂੰ ਇੱਕ ਮੀਟਰ ਦੀ ਦੂਰੀ ਦੇ ਫਾਸਲੇ ਨਾਲ ਖੜਾ ਕਰਕੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਡਾਕਟਰੀ ਟੀਮ ਵੱਲੋ ਚੈਕਅੱਪ ਕਰਨ ਤੋ ਬਾਅਦ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਇਸ ਸੈਟਰ ਵੱਲੋ ਲੋਕਾਂ ਨੂੰ ਨੋਬਲ ਕੋਰੋਨਾ ਵਾਇਰਸ ਤੋ ਬਚਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪੋ ਆਪਣੇ ਘਰਾਂ ਚ ਹੀ ਰਹਿਣ ਅਤੇ ਹੱਥਾਂ ਨੂੰ ਸਾਬਣ ਜਾਂ ਸੈਨੇਟਾਈਜਰ ਨਾਲ ਵਾਰ ਵਾਰ ਸਾਫ ਕਰਨ ਤੋ ਇਾਲਵਾ ਮੂੰਹ ਨੂੰ ਰੁਮਾਲ ਜਾਂ ਮਾਸਕ ਨਾਲ ਹਮੇਸ਼ਾ ਢੱਕ ਕੇ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਆਕਤੀ ਨੂੰ ਬੁਖਾਰ, ਖਾਸੀ ਜਾਂ ਸਾਹ ਲੈਣ ਵਿੱਚ ਤਕਲੀਫ ਆਉਦੀ ਹੈ ਤਾਂ ਤੁਰੰਤ ਨੇੜਲੇ ਸਿਹਤ ਕੇਦਰ ਵਿੱਚ ਜਾਂਚ ਕਰਵਾਕੇ ਡਾਕਟਰੀ ਸਲਾਹ ਲਵੇ।
ਇਸ ਸਰਬਜੀਤ ਕੌਰ ਬਰਾੜ ਮੌਕੇ ਹੋਰਨਾਂ ਤੋ ਇਲਾਵਾ ਬਾਲਕ ਐਜੂਕੇਟਰ ਮਨਜੀਤ ਸਿੰਘ, ਫਾਰਮੇਸੀ ਅਫਸਰ ਮਨਜੀਤ ਸਿੰਘ, ਸਟਾਫ ਨਰਸ ਅਤੇ ਨਵਨੀਤ ਕੌਰ ਆਦਿ ਹਾਜਰ ਸਨ।