3.5 C
United Kingdom
Sunday, March 8, 2026

More

    ”ਆਪ ਲਿਆਓ, ਪੰਜਾਬ ਬਚਾਓ’ ਦੇ ਨਾਅਰਿਆਂ ਨਾਲ ਗੂੰਜਿਆ ਮਾਲੇਰਕੋਟਲਾ

    ਸੂਬੇ ‘ਚ ਪਾਰਟੀ ਦੀ ਸਰਕਾਰ ਆਉਣ ਤੇ ਬਿਨਾਂ ਕਿਸੇ ਭੇਦਭਾਵ ਤੋਂ ਹਰ ਵਰਗ ਦੇ ਲੋਕਾਂ ਲਈ ਸਿੱਖਿਆ, ਸਿਹਤ ਸਹੂਲਤਾਂ, ਰੋਜ਼ਗਾਰ ਸਮੇਤ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣਗੀਆਂ-ਡਾ. ਜਮੀਲ ਉਰ ਰਹਿਮਾਨ
    ਮਾਲੇਰਕੋਟਲਾ, 24 ਅਗਸਤ (ਜਮੀਲ ਜੌੜਾ)

    ਆਮ ਆਦਮੀ ਪਾਰਟੀ ਹਲਕਾ ਮਾਲੇਰਕੋਟਲਾ ਦੇ ਵਾਰਡ ਨੰਬਰ 5 ਕਿਲਾ ਰਹਿਮਤਗੜ੍ਹ ਵਿਖੇ ਪਾਰਟੀ ਨੂੰ ਬੂਥ ਲੈਵਲ ਤੋਂ ਮਜ਼ਬੂਤ ਕਰਨ ਲਈ ਪਾਰਟੀ ਵਲੰਟੀਅਰਾਂ ਦੀ ਵਿਸ਼ੇਸ ਬੈਠਕ ਸਾਬਕਾ ਕੋਰ ਕਮੇਟੀ ਮੈਂਬਰ ਤੇ ਹਲਕਾ ਪ੍ਰਧਾਨ ਡਾ. ਜਮੀਲ ਉਰ ਰਹਿਮਾਨ ਦੀ ਰਹਿਨੁਮਾਈ ‘ਚ ਹੋਈ ।ਜਿਸ ਵਿੱਚ ਪਾਰਟੀ ਵਲੰਟੀਅਰਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ‘ਆਪ ਲਿਅਓ, ਪੰਜਾਬ ਬਚਾਓ’ ਦੇ ਨਾਅਰਿਆਂ ਗੂੰਜ ਦੇਖਣ ਨੂੰ ਮਿਲੀ । ਇਸ ਮੌਕੇ ਸੰਬੋਧਨ ਕਰਦਿਆਂ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਦਿੱਲੀ ਅੰਦਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਚੱਲ ਰਹੀ ਇਮਾਨਦਾਰ ਅਤੇ ਪਾਰਦਰਸ਼ੀ ਸਰਕਾਰ ਨੇ ਦੇਸ਼ ਦੀਆਂ ਅਖੌਤੀ ਸਿਆਸੀ ਪਾਰਟੀਆਂ ਅਤੇ ਲੀਡਰਾਂ ਨੂੰ ਰਾਜਨੀਤੀ ਸਿਖਾ ਦਿਤੀ ਹੈ । ਦਿੱਲੀ ਅੰਦਰ ‘ਆਪ’ ਦੀ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਦੇਸ਼ ਭਰ ਵਿੱਚ ਪਾਰਟੀ ਦਾ ਅਧਾਰ ਮਜ਼ਬੂਤ ਹੋ ਰਿਹਾ ਹੈ ਅਤੇ ਵੱਡੀ ਗਿਣਤੀ ‘ਚ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ । ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹੈ ਅਤੇ 2022 ਵਿੱਚ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੈ । ਉਨਾਂ ਕਿਹਾ ਕਿ ਪੰਜਾਬ ਅੰਦਰ ‘ਆਪ’ ਦੀ ਸਰਕਾਰ ਆਉਣ ਤੇ ਬਿਨਾਂ ਕਿਸੇ ਭੇਦਭਾਵ ਤੋਂ ਹਰ ਵਰਗ ਦੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਰੋਜ਼ਗਾਰ ਸਮੇਤ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾਣਗੀਆਂ । ਉਨਾਂ ਕਿਹਾ ਕਿ ਅਜ਼ਾਦੀ ਤੋਂ ਬਾਦ ਕਿਸੇ ਵੀ ਪਾਰਟੀ ਨੇ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ ਧਿਆਨ ਨਹੀਂ ਦਿਤਾ ਅਤੇ ਹੁਣ ਕੇਜਰੀਵਾਲ ਦੀਆਂ ਨੀਤੀਆਂ ਦਾ ਲੋਹਾ ਜਦੋਂ ਪੂਰਾ ਵਿਸ਼ਵ ਮੰਨ ਰਿਹਾ ਹੈ ਤਾਂ ਵਿਰੋਧੀ ਪਾਰਟੀਆਂ ਦੀ ਨੀਂਦ ਹਰਾਮ ਹੋਣ ਸੁਭਾਵਿਕ ਹੀ ਸੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਵਲੰਟੀਅਰ ਮੁਹੰਮਦ ਸਦੀਕ, ਮੁਹੰਮਦ ਸ਼ਰੀਫ, ਸਲੀਮ, ਯਾਸੀਨ, ਅਖਤਰ ਬੋੜੀ, ਫਕੀਰੀਆ, ਸ਼ਮਸ਼ਾਦ, ਨੂਰਦੀਨ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਲੰਟੀਅਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ ।
    ਕੈਪਸ਼ਨ: ਮਾਲੇਰਕੋਟਲਾ ਦੇ ਇਲਾਕਾ ਕਿਲਾ ਰਹਿਮਤਗੜ੍ਹ ਵਿਖੇ ਪਾਰਟੀ ਵਲੰਟੀਅਰਾਂ ਨਾਲ ਮੀਟਿੰਗ ਦੌਰਾਨ ਡਾ. ਜਮੀਲ ਉਰ ਰਹਿਮਾਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!