9.8 C
United Kingdom
Monday, June 8, 2026

More

    ਪ੍ਰਸ਼ਾਂਤ ਭੂਸ਼ਣ ਖਿਲਾਫ ਕਾਰਵਾਈ ਸੰੰਵਿਧਾਨ ਦੀ ਉਲੰਘਣਾ ਕਰਾਰ

    ਅਸ਼ੋਕ ਵਰਮਾ
    ਮਾਨਸਾ,23 ਅਗਸਤ। ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਧੰਨਾ ਮੱਲ ਗੋਇਲ ,ਕੁਲਵੰਤ ਰਾਏ ਪੰਡੋਰੀ ,ਐਚ ਐਸ ਰਾਣੂ , ਸੁਰਜੀਤ ਸਿੰਘ , ਜਸਵਿੰਦਰ ਭੋਗਲ ਅਤੇ ਗੁਰਮੇਲ ਸਿੰਘ ਮਾਛੀ ਕੇ ਨੇ ਸਾਂਝੇ ਬਿਆਨ  ਵਿੱਚ ਕਿਹਾ ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸੀ ਮੰਨ ਕਿ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਪੂਰਨ ਰੂਪ ਵਿੱਚ ਸਾਡੇ ਸੰਵਿਧਾਨ ਦੀ ਉਲੰਘਣਾ ਹੈ । ਉਨਾਂ ਕਿਹਾ ਕਿ ਪ੍ਰਸ਼ਾਂਤ ਭੂਸਣ ਵੱਲੋਂ ਕੀਤੇ ਗਏ ਇਹ ਦੋਵੇਂ ਟਵੀਟ ਉਸ ਵੱਲੋਂ ਮਹਿਸੂਸ ਕੀਤੀ ਗਈ ਹਕੀਕਤ ਅਤੇ ਸਾਡੇ ਮੁਲਕ ਦੇ ਬਹੁ ਗਿਣਤੀ ਕਰੋੜਾਂ ਲੋਕਾਂ ਦੇ ਵਿਚਾਰਾਂ ਦੀ ਤਰਜਮਾਨੀ ਹਨ । ਉਨਾਂ ਕਿਹਾ ਕਿ ਇਸੇ ਤਰਾਂ ਪਹਿਲਾਂ ਵੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਅਲੋਚਨਾ ਕਰਨ ਵਾਲੇ ਕਈ ਲੇਖਕਾਂ , ਵਰਵਰਾ ਰਾਓ ਵਰਗੇ ਕਵੀ, ਸਾਂਈ ਬਾਬਾ ਪ੍ਰੋਫੈਸਰ ,ਸੁਧਾ ਭਾਰਦਵਜ ਵਰਗੇ ਵਕੀਲ ਅਤੇ ਗੌਤਮ ਨਵਲੱਖਾ ਵਰਗੇ ਚਿੰਤਕਾਂ ਅਤੇ ਡਾ. ਸਫੀਲ ਨੂੰ ਝੂਠੇ ਕੇਸਾਂ ਤਹਿਤ ਜੇਲਾਂ ਅੰਦਰ ਡੱਕਿਆ ਗਿਆ ਹੈ ।
        ਆਗੂਆਂ ਨੇ ਕਿਹਾ ਕਿ ਅਸਲ ਵਿੱਚ ਸੁਪਰੀਮ ਕੋਰਟ ਵੱਲੋਂ ਆਪਣੇ ਕੰਮਕਾਰ ਵਿੱਚ ਸੁਧਾਰ ਕਰਨ ਦੀ ਬਜਾਏ ਸੱਚ ਬੋਲਣ ਵਾਲੇ ਉੱਘੇ ਵਕੀਲ ਪ੍ਰਸ਼ਾਂਤ ਭੂਸਨ ਉਪਰ ਦਬਾ ਬਣਾਇਆ ਜਾ ਰਿਹਾ ਹੈ ਕਿ ਉਹ ਟਵੀਟ ਰਾਹੀਂ ਕੀਤੀ ਗਈ ਅਲੋਚਨਾ ਨੂੰ ਵਾਪਿਸ ਲਵੇ ਨਹੀਂ ਤਾਂ ਸਜਾ ਵਾਸਤੇ ਤਿਆਰ ਰਹੇ।  ਉਨਾਂ ਨੇ ਮੰਗ ਕੀਤੀ ਕਿ ਲੋਕਾਂ ਅੰਦਰ ਨਿਆਪਾਲਿਕਾ ਦੇ ਸਤਿਕਾਰ ਨੂਂੰ ਬਰਕਰਾਰ ਰੱਖਣ ਲਈ ਪ੍ਰਸ਼ਾਂਤ ਭੂਸ਼ਨ ਉਪਰ ਦਰਜ ਅਦਾਲਤੀ ਮਾਣਹਾਨੀ ਦੇ ਕੇਸ ਨੂੰ ਤੁਰੰਤ ਵਾਪਿਸ ਲਿਆ ਜਾਵੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!