12 C
United Kingdom
Monday, June 8, 2026

More

    ਮਿਸ਼ਨ ਫਤਿਹ। ਪਿੰਡ ਵਾਸੀਆਂ ਨੂੰ ਦਿੱਤੀ ਕੋਰੋਨਾ ਤੋਂ ਬਚਾਅ ਸੰਬੰਧੀ ਜਾਣਕਾਰੀ।

    ਅਸ਼ੋਕ ਵਰਮਾ
    ਬਠਿੰੰਡਾ,23 ਅਗਸਤ। ਮਿਸ਼ਨ ਫਤਿਹ ਨੰੂ ਕਾਮਯਾਬ ਕਰਨ ਲਈ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਅਧੀਨ ਯੂਨਾਈਟਿਡ ਵੈਲਫੇਅਰ ਸੁਸਾਇਟੀ, ਨੌਜਵਾਨ ਦਸ਼ਮੇਸ਼ ਕਲੱਬ ਕੋਟਸ਼ਮੀਰ ਅਤੇ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਭਾਗੂ ਰੋਡ ਦੇ ਸਹਿਯੋਗ ਨਾਲ ਇਲਾਕੇ ਦੇ ਲੋਕਾਂ ਨੰੂ ਕੋਵਿਡ-19 ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ।ਜ਼ਿਲੇ ਦੇ ਪਿੰਡ ਕੋਟਸ਼ਮੀਰ ਵਿਖੇ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆਂ, ਯੂਨਾਈਟਿਡ ਸੰਸਥਾ ਦੇ ਬਾਨੀ ਵਿਜੇ ਭੱਟ, ਨੌਜਵਾਨ ਦਸ਼ਮੇਸ਼ ਕਲੱਬ ਕੋਟਸ਼ਮੀਰ ਦੇ ਸੇਵਾਦਾਰ ਪਰਮਜੀਤ ਪੰਮਾ, ਪੱਤਰਕਾਰ ਰਣਜੀਤ ਬੁੱਟਰ, ਕਾਕੂ ਅਤੇ ਗੋਰਾ ਕੋਟਸ਼ਮੀਰ ਵੱਲੋ’ ਮਿਸ਼ਨ ਫਤਿਹ ਦਾ ਸੁਨੇਹਾ ਲੋਕਾਂ ਤੱਕ ਪਹੰੁਚਾਉਣ ਵਿੱਚ ਸਹਿਯੋਗ ਕੀਤਾ ਗਿਆ। ਲੋਕਾਂ ਦੇ ਘਰਾਂ ਦੇ ਬਾਹਰ ਅਤੇ ਜਨਤਕ ਥਾਵਾਂ ਤੇ ਕੋਵਿਡ-19 ਤੋਂ ਬਚਾਅ ਸੰਬੰਧੀ ਸਟੀਕਰ ਚਿਪਕਾਏ ਗਏ ਅਤੇ ਜਾਗਰੂਕਤਾ ਪਰਚੇ ਵੰਡੇ ਗਏ। ਪਿੰਡ ਵਾਸੀਆਂ ਅਤੇ ਰਾਹਗੀਰਾਂ ਨੰੂ ਮਾਸਕ ਵੀ ਵੰਡੇ ਗਏ।
                         ਟ੍ਰੇਨਰ ਨਰੇਸ਼ ਪਠਾਣੀਆ ਅਤੇ ਵਿਜੇ ਭੱਟ ਨੇ ਇਲਾਕਾ ਨਿਵਾਸੀਆਂ ਨੰੂ ਹੈਂਡ ਵਾਸ਼ਿੰਗ ਦੇ ਤਰੀਕੇ ਸਿਖਾਏ ਅਤੇ ਮਾਸਕ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੇ ਟਿਪਸ ਦਿੱਤੇ। ਉਹਨਾਂ ਕਿਹਾ ਕਿ ਕੋਵਿਡ-19 ਤੋਂ ਬਚਣ ਲਈ ਘਰੋਂ ਬਾਹਰ ਨਿਕਲ ਵੇਲੇ ਮੰੂਹ ਤੇ ਮਾਸਕ ਲਗਾਓ, ਹੱਥਾਂ ਨੰੂ ਚੰਗੀ ਤਰਾਂ ਸਾਬਣ ਪਾਣੀ ਨਾਲ ਬਾਰ-ਬਾਰ ਧੋਵੋ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੋ ਅਤੇ ਭੀੜ ਭਾੜ ਵਾਲੀਆਂ ਥਾਵਾਂ ਵਿੱਚ ਜਾਣ ਤੋਂ ਪਰਹੇਜ਼ ਕਰੋ। ਉਹਨਾਂ ਕਿਹਾ ਕਿ ਇਹ ਵਾਇਰਸ ਇੱਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਇਨਸਾਨ ਵਿੱਚ ਸਾਹ ਰਾਹੀਂ ਫੈਲਦਾ ਹੈ। ਇਸ ਦੇ ਆਮ ਲੱਛਣਾਂ ਵਿੱਚ ਬੁਖ਼ਾਰ, ਸੁੱਕੀ ਖਾਂਸੀ, ਅਤੇ ਸਾਹ ਲੈਣ ਚ ਤਕਲੀਫ ਹੰੁਦੀ ਹੈ ਪਰੰਤੂ ਇਸ ਦੀ ਪੁਸ਼ਟੀ ਲਈ ਡਾਕਟਰੀ ਸਲਾਹ ਲੈਣੀ ਹੰੁਦੀ ਹੈ।  ਜਿਸ ਵਿਅਕਤੀ ਨੰੂ ਜੁਕਾਮ, ਖਾਂਸੀ ਜਾਂ ਬੁਖ਼ਾਰ ਹੈ ਤਾਂ ਉਸ ਤੋਂ ਘੱਟੋ ਘੱਟ ਇੱਕ ਦੋ ਗੱਜ ਦੀ ਦੂਰੀ ਬਣਾ ਕੇ ਰੱਖੋ, ਹੱਥ ਨਾ ਮਿਲਾਓ, ਗਲੇ ਨਾ ਮਿਲੋ।
                                  ਬਠਿੰਡਾ ਸ਼ਹਿਰ ਦੇ ਭਾਗੂ ਰੋਡ ਵਿਖੇ ਮਿਸ਼ਨ ਫਤਿਹ ਤਹਿਤ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਭਾਗੂ ਰੋਡ ਦੇ ਸੇਵਾਦਾਰ ਕੁਲਜੀਤ ਸਿੰਘ ਸੰਧੂ ਵੱਲੋਂ ਕਲੀਨਿਕ ਵਿੱਚ ਆਉਣ ਵਾਲੇ ਮਰੀਜਾਂ, ਭਾਗੂ ਰੋਡ ਦੁਕਾਨਦਾਰਾਂ ਅਤੇ ਰਾਹਗੀਰਾਂ ਨੰੂ ਕੋਰੋਨਾ ਤੋਂ ਬਚਾਅ ਸੰਬੰਧੀ ਜਾਗਰੂਕਤਾ ਪਰਚੇ ਲਗਾਤਾਰ ਵੰਡੇ ਜਾ ਰਹੇ ਹਨ। ਲੋਕਾਂ ਦੇ ਘਰਾਂ ਦੇ ਬਾਹਰ ਕੋਵਿਡ-19 ਤੋਂ ਬਚਾਅ ਸੰਬੰਧੀ ਸਟੀਕਰ ਵੀ ਚਿਪਕਾਏ ਗਏ। ਅੰਬੂਜਾ ਸੀਮਿੰਟ ਫਾਂਊਡੇਸ਼ਨ ਵੱਲੋਂ ਪੈਂਫਲੇਟ ਅਤੇ ਜਾਗਰੂਕਤਾ ਮੈਟੀਰੀਅਲ ਛਪਵਾ ਕੇ ਦਿੱਤਾ ਗਿਆ ਤਾਂ ਜੋ ਕੋਵਿਡ ਤੋਂ ਬਚਾਅ ਸੰਬੰਧੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੰੁਚਾਈ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!