23.7 C
United Kingdom
Sunday, June 21, 2026

More

    ਕਾਵਿ ਰੇਖਾ ਚਿੱਤਰ- ਦਰਸ਼ਨ ਸਿੰਘ ਬੁੱਟਰ

    (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ)

    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |
    ਜਿੰਨੇ ਕੁੱਜੇ ਵਿੱਚ ਸਮੁੰਦਰ ਪਾਇਆ,
    ਏ ਓ ਏ ਦਰਸ਼ਨ ਬੁੱਟਰ |

    ਪੰਜਾਬੀ ਦਾ ਚੜਦਾ ਸੂਰਜ,
    ਬਾਗੀਂ ਰੁਮਕਦੀ ਮਹਿਕ ਜਿਹਾ |
    ਫੁੱਲਾਂ ਉੱਪਰ ਭੌਰੇ ਵਰਗਾ,
    ਟਹਿਕਾਂ ਮਾਰੀ ਟਹਿਕ ਜਿਹਾ |
    ਮੋਰ ਦੇ ਸੋਹਣੇਂ ਖੰਭਾਂ ਵਰਗਾ,
    ਆਬੇਹਾਯਾਤ ਦਾ ਚੋਅ ਏ |
    ਦਰਸ਼ਨ ਬੁੱਟਰ
    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |

    ਕੋਲੇ ਕੇਂਦਰੀ ਪੰਜਾਬੀ ਲੇਖਕ ਸਭਾ,
    ਦੇ ਪ੍ਰਧਾਨ ਦਾ ਦਰਜਾ |
    ਕਹਿੰਦਾ ਕੀਵੇਂ ਲਾਵਾਂਗਾ ਸਿਰੋਂ,
    ਆਪਣੀਂ ਮਾਂ ਬੋਲੀ ਦਾ ਕਰਜਾ |
    ਬੁੱਟਰ ਜਦ ਸ਼ਬਦਾਂ ਦੀ ਹੱਟ,
    ਖੋਲਦਾ ਸ਼ਬਦਾਂ ਦਾ ਜਾਦਾਂ ਹੋ ਏ |
    ਦਰਸ਼ਨ ਬੁੱਟਰ
    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |

    ਮਿਲੀ ਵਿਰਾਸਤ ਦੇ ਵਿੱਚ ਕਵਿਤਾ,
    ਸਨ ਪਿਤਾ ਪੰਥਕ ਸਟੇਜੀ ਕਵੀ |
    ਗਿਆਨੀ ਪੀ੍ਤਮ ਸਿੰਘ ਹੁਰਾਂ ਦੀ ਸੀ,
    ਬੜੀ ਉੱਚੀ ਤੇ ਸੁੱਚੀ ਛਵੀ |
    ਬੰਨ ਦੇਂਦੇ ਸਨ ਰੰਗ ਸਟੇਜ ਤੇ,
    ਜਾਂਦੇ ਸਨ ਜਦੋਂ ਖਲੋ |
    ਦਰਸ਼ਨ ਬੁੱਟਰ
    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |

    ਹਰਮਿੰਦਰ ਕੌਰ ਨੇ ਜਿੰਦਗੀ ਦੇ,
    ਵਿੱਚ ਦਿੱਤਾ ਸਾਥ ਹੈ ਪੂਰਾ |
    ਜਿੰਮੇਵਾਰੀ ਨਾਲ ਹਰ ਕੰਮ ਕਰਿਆ,
    ਤੇ ਛੱਡਿਆ ਨਾ ਕੋਈ ਅਧੂਰਾ |
    ਦੁੱਖ-ਸੁੱਖ ਦੀ ਭਾਈਵਾਲ ਏ,
    ਤੇ ਨਿੱਕੇ-ਵੱਡੇ ਨੂੰ ਕਰਦੀ ਮੋਹ ਏ |
    ਦਰਸ਼ਨ ਬੁੱਟਰ
    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |

    ਮਾਤਾ ਜੀ ਮੁਖਤਿਆਰ ਕੌਰ ਦੇ,
    ਲਾਲ ਨੇ ਨਾਮ ਕਮਾਇਆ |
    ਮਾਂ ਬੋਲੀ ਦਾ ਸ਼ਾਇਰ ਬਣਿਆ,
    ਤੇ ਜੱਗ ਨੇ ਖੂਬ ਵਡਿਆਇਆ |
    ਮਾਂ ਦਾ ਪੁੱਤ ਲਈ ਮੋਹ ਡੁੱਲਦਾ,
    ਜਿਉਂ ਵਗੇ ਪਹਾੜੀਂ ਚੋਅ ਏ |
    ਦਰਸ਼ਨ ਬੁੱਟਰ
    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |

    ਪਰਜਾਪਤਾਂ ਦੇ ਟਿੱਡੇ ਦੇ ਨਾਲ,
    ਪਿੰਡ ਥੂਹੀ ਮਸਤੀ ਸੀ ਮਾਰੀ |
    ਨਾ ਓ ਭੁੱਲਿਆ ਨਾ ਬੁੱਟਰ ਭੁੱਲਿਆ,
    ਅੱਜ ਤਾਈਂ ਪੱਕੀ ਏ ਯਾਰੀ |
    ਜੋ-ਜੋ ਵੀ ਖੇਡਾਂ ਖੇਡੀਆਂ ,
    ਤੱਕੀਆਂ ਪਿੰਡ ਨੇ ਖਲੋ ਏ |
    ਦਰਸ਼ਨ ਬੁੱਟਰ
    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |

    ਦਰਸ਼ਨ ਬੁੱਟਰ ਨੇਂ ਸ਼ਬਦ ਨਹੀਂ ਛੱਡਿਆ,
    ਤੇ ਹੈ ਮਣਾਂ ਮੂੰਹੀ ਮਾਣ ਕਮਾਇਆ |
    ਦਿੱਲੀ ਨੇਂ ਮਹਾਂ ਕੰਬਣੀਂ ਕਾਵਿ-ਪੁਸਤਕ ਨੂੰ,
    ਸਾਹਿਤ ਅਕਾਡਮੀ ਐਵਾਰਡ ਥੀਂ ਵਡਿਆਇਆ |
    ਸਾਹਿਤ ਸਿਰਜੇ ਘਰ ਵੀ ਸਾਂਭੇ,
    ਜੱਟ ਬਈ ਕੰਮ ਕਰੇ ਦੋ-ਦੋ |
    ਦਰਸ਼ਨ ਬੁੱਟਰ
    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |

    ਕਾਵਿ ਔੜ ਦੇ ਬੱਦਲ,ਸਲ੍ਹਾਬੀ ਹਵਾ, ਖੜਾਵਾਂ,
    ਸ਼ਬਦ ਸ਼ਹਿਰ ਤੇ ਰੇਤ,ਦਰਦ ਮਜੀਠੀ ਆਏ |
    ਡੂੰਘਾ ਹੋਰ-ਡੂੰਘਾ ਹੋਰ ਦੁੱਖਭੰਜਨ ਪੜੇ ਤੇ,
    ਸ਼ਬਦ ਸਮੁੰਦਰ ਵਿੱਚ ਤਾਰੀਆਂ ਲਾਏ |
    ਬੜਾ ਹੀ ਨਿੱਜ ਦੇ ਨੇੜੇ ਹੁੰਦਾ ਹੈ,
    ਸ਼ਬਦਾਂ ਦਾ ਜੋਗੀ ਲਿਖਦਾ ਏ ਜੋ-ਜੋ |
    ਦਰਸ਼ਨ ਬੁੱਟਰ
    ਪੰਜਾਬੀ ਜੁ਼ਬਾਨ ਦੀ ਬਲਦੀ ਹੋਈ,
    ਲੋਅ ਏ ਦਰਸ਼ਨ ਬੁੱਟਰ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!