23.1 C
United Kingdom
Sunday, June 21, 2026

More

    ਮੁੱਖਮੰਤਰੀ ਵੱਲੋਂ ਲਏ ਗਏ ਅਹਿਮ ਫੈਸਲੇ, ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ

    ਮਾਲੇਰਕੋਟਲਾ, 20 ਅਗਸਤ (ਜਮੀਲ ਜੌੜਾ)

    ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਿਵੀਊ ਮੀਟਿੰਗ ‘ਚ ਪੰਜਾਬ ‘ਚ ਕਰੋਨਾ ਮਹਾਮਾਰੀ ਦੇ ਜਾਰੀ ਪ੍ਰਕੋਪ ਸਬੰਧੀ ਕਈ ਅਹਿਮ ਫੈਸਲੇ ਲਏ ਗਏ । ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਪੰਜਾਬ ਦੇ 167 ਸ਼ਹਿਰਾਂ ਅਤੇ ਕਸਬਿਆਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲੱਗੇਗਾ । ਪੰਜਾਬ ਭਰ ਵਿੱਚ ਵਿੱਚ ਵੀਕਐਂਡ ਲਾਕਡਾਊਨ ਜਾਰੀ ਰਹੇਗਾ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਰਹਿਣਗੀਆਂ । ਬੱਸਾਂ ਵਿੱਚ ਸਿਰਫ 50 ਫੀਸਦੀ ਸਵਾਰੀਆ ਹੀ ਸਫਰ ਕਰ ਸਕਣਗੀਆਂ ਅਤੇ ਕਾਰ ਵਿੱਚ ਸਿਰਫ ਤਿੰਨ ਲੋਕ ਹੀ ਸਫਰ ਕਰ ਸਕਣਗੇ । ਇਹ ਵੀ ਫੈਸਲਾ ਲਿਆ ਗਿਆ ਕਿ ਅਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਵਿੱਚ ਦੁਕਾਨਾਂ ਤੇ ਵਿਸ਼ੇਸ ਪਾਬੰਦੀਆਂ ਲਗਾਈਆਂ ਜਾਣਗੀਆਂ । ਉਕਤ ਪਾਬੰਦੀਆਂ 21 ਅਗਸਤ ਤੋਂ 31 ਅਗਸਤ ਤੱਕ ਜਾਰੀ ਰਹਿਣਗੀਆਂ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!