12.5 C
United Kingdom
Sunday, September 6, 2026

More

    ਬਾਣੀ ਗੂਰੂ ਗ੍ਰੰਥ ਸਾਹਿਬ ਦੀ

    ਰਜਨੀ ਵਾਲੀਆ, ਕਪੂਰਥਲਾ

    ਸਭ ਨੂੰ ਰੱਖ ਦੇਂਦੀ ਏ ਤਾਰ,
    ਬਾਣੀ ਗੂਰੂ ਗ੍ਰੰਥ ਸਾਹਿਬ ਦੀ |
    ਪੰਨੇ-ਪੰਨੇ ‘ਤੇ ਚਮਤਕਾਰ,
    ਬਾਣੀ ਗੂਰੂ ਗ੍ਰੰਥ ਸਾਹਿਬ ਦੀ |

    ਬਾਣੀ ਗੂਰੂਆਂ ਤੇ ਕਈ ਭਗਤਾਂ ਪਾਈ,
    ਹਰ ਸ਼ਬਦ-ਸ਼ਬਦ ਰੱਖਦਾ ਗਹਿਰਾਈ,
    ਹੈ ਸਿਰਜਿਆ ਗਿਆ ਸ਼ਾਹਕਾਰ |
    ਬਾਣੀ ਗੂਰੂ ਗ੍ਰੰਥ ਸਾਹਿਬ ਦੀ |
    ਸਭ ਨੂੰ ਰੱਖ ਦੇਂਦੀ ਏ ਤਾਰ,
    ਬਾਣੀ ਗੂਰੂ ਗ੍ਰੰਥ ਸਾਹਿਬ ਦੀ |

    ਵਿੱਚ ਚਹੁੰ ਵਰਣਾਂ ਦੀ ਗੱਲ ਹੋਈ ਏ,
    ਇਸ ਵਿੱਚ ਹਰ ਮੁਸ਼ਕਿਲ ਹੱਲ ਹੋਈ ਏ,
    ਹੈ ਵਿੱਚ ਬਿਰਾਜਮਾਨ ਕਰਤਾਰ |
    ਬਾਣੀ ਗੂਰੂ ਗ੍ਰੰਥ ਸਾਹਿਬ ਦੀ |
    ਪੰਨੇ-ਪੰਨੇ ‘ਤੇ ਚਮਤਕਾਰ,
    ਬਾਣੀ ਗੂਰੂ ਗ੍ਰੰਥ ਸਾਹਿਬ ਦੀ |

    ਬਾਣੀ ਪੜ੍ਹ ਗਾਗਰ ਦੇ ਵਿੱਚ ਸਾਗਰ ਭਰਿਐ,
    ਲੜ ਲਗ ਕੇ ਗੁਰਾਂ ਦੇ ਹਰ ਜੀਅ ਤਰਿਐ,
    ਅੱਖਰ-ਅੱਖਰ ਮਾਰੇ ਲਿਸ਼ਕਾਰ |
    ਬਾਣੀਂ ਗੂਰੂ ਗ੍ਰੰਥ ਸਾਹਿਬ ਦੀ |
    ਪੰਨੇ-ਪੰਨੇ ‘ਤੇ ਚਮਤਕਾਰ,
    ਬਾਣੀਂ ਗੂਰੂ ਗ੍ਰੰਥ ਸਾਹਿਬ ਦੀ |

    ਜੋ ਲੜ ਬਾਣੀਂ ਦੇ ਲਗ ਜਾਂਦੇ ਨੇਂ,
    ਮਨ ਵਾਂਗ ਦੀਪਕ ਦੇ ਜਗ ਜਾਂਦੇ ਨੇਂ,
    ਰਹਿੰਦਾ ਨਈਂ ਮਨ ਤੇ ਭਾਰ |
    ਬਾਣੀਂ ਗੂਰੂ ਗ੍ਰੰਥ ਸਾਹਿਬ ਦੀ |
    ਪੰਨੇ-ਪੰਨੇ ਤੇ ਚਮਤਕਾਰ,
    ਬਾਣੀਂ ਗੂਰੂ ਗ੍ਰੰਥ ਸਾਹਿਬ ਦੀ |

    ਤੂੰ ਡੁੱਬਦੇ ਤਾਈਂ ਤਾਰਨ ਵਾਲਾ ਏਂ,
    ਤੂੰ ਪਾਪੀ ਤਾਈਂ ਸੁਧਾਰਨ ਵਾਲਾ ਏਂ,
    ਤੇਰੀ ਲਹਿਰ ਤੇਰੀ ਹੀ ਪਤਵਾਰ |
    ਬਾਣੀਂ ਗੂਰੂ ਗ੍ਰੰਥ ਸਾਹਿਬ ਦੀ,
    ਪੰਨੇ-ਪੰਨੇ ਤੇ ਚਮਤਕਾਰ,
    ਬਾਣੀਂ ਗੂਰੂ ਗ੍ਰੰਥ ਸਾਹਿਬ ਦੀ |

    ਕਣ-ਕਣ ਵਿੱਚ ਵਾਸਾ ਗੂਰੂ ਗ੍ਰੰਥ ਸਾਹਿਬ ਜੀ,
    ਉਹਨਾਂ ਦਾ ਹਰ ਪਾਸਾ ਗੂਰੂ ਗ੍ਰੰਥ ਸਾਹਿਬ ਜੀ,
    ਤੇਰਾ ਉੱਚਿਓ-ਉੱਚਾ ਦਰਬਾਰ |
    ਬਾਣੀਂ ਗੂਰੂ ਗ੍ਰੰਥ ਸਾਹਿਬ ਦੀ |
    ਪੰਨੇ-ਪੰਨੇ ਤੇ ਚਮਤਕਾਰ,
    ਬਾਣੀਂ ਗੂਰੂ ਗ੍ਰੰਥ ਸਾਹਿਬ ਦੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!