9.6 C
United Kingdom
Saturday, March 7, 2026

More

    ਸਕਾਟਲੈਂਡ ਰੇਲ ਹਾਦਸੇ ‘ਤੇ ਮਹਾਰਾਣੀ ਤੇ ਪ੍ਰਧਾਨ ਮੰਤਰੀ ਨੇ ਵੀ ਦੁੱਖ ਪ੍ਰਗਟਾਇਆ

     ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਬੀਤੇ ਕੱਲ੍ਹ ਤੂਫਾਨੀ ਮੌਸਮ ਕਾਰਨ ਉੱਤਰ-ਪੂਰਬੀ ਸਕਾਟਲੈਂਡ ਵਿਚ ਇਕ ਟਰੇਨ ਪਟੜੀ ਤੋਂ ਉਤਰ ਜਾਣ ਕਰਕੇ ਹੋਏ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਐਬਰਡੀਨ ਤੋਂ ਗਲਾਸਗੋ ਦੇ ਰਸਤੇ ਵਿੱਚ ਵਾਪਰਿਆ। ਇਸ ਹਾਦਸੇ ਕਾਰਨ ਮਰੇ ਤੇ ਜ਼ਖ਼ਮੀ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਹਾਦਸੇ ਵਿੱਚ ਡਰਾਈਵਰ, ਕੰਡਕਟਰ ਤੇ ਇੱਕ ਯਾਤਰੀ ਦੀ ਮੌਤ ਹੋਈ ਹੈ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲ ਸਟਰਜ਼ਨ ਨੇ ਵੀ ਇਸ ਘਟਨਾ ‘ਤੇ ਗਹਿਰਾ ਦੁੱਖ ਜਤਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੀ ਇੱਕ ਵਿਸ਼ੇਸ਼ ਸੰਦੇਸ਼ ਰਾਹੀਂ ਇਸ ਹਾਦਸੇ ਨੂੰ ਦੁੱਖਦਾਈ ਦੱਸਿਆ ਹੈ। ਜ਼ਿਕਰਯੋਗ ਹੈ ਕਿ ਹਾਦਸੇ ਸਮੇਂ ਟਰੇਨ ਵਿੱਚ ਸਟਾਫ ਸਮੇਤ ਕੁੱਲ 9 ਜਣੇ ਸਵਾਰ ਸਨ। ਜ਼ਖ਼ਮੀਆਂ ਦੀ ਹਾਲਤ ਵੀ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!