7.5 C
United Kingdom
Sunday, March 8, 2026

More

    ਫਰਜ਼ੀਵਾੜੇ ਨਾਲ ਟਰੱਕ ਮਹਿੰਗੀ ਕੀਮਤ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼

    ਇੱਕ ਮੁਲਜਮ ਗਿ੍ਰਫਤਾਰ ਕਰਕੇ12 ਟਰੱਕ ਬਰਾਮਦ
    ਅਸ਼ੋਕ ਵਰਮਾ

    ਮਾਨਸਾ,12 ਅਗਸਤ। ਮਨਸਾ ਪੁਲਿਸ ਨੇ ਟਰੱਕਾਂ ਦੀਆਂ ਚੈਸੀਆਂ ’ਚ ਫੇਰਬਦਲ ਕਰਨ ਉਪਰੰਤ ਜਾਅਲੀ ਕਾਗਜਾਂ  ਦੇ ਆਧਾਰ ਤੇ ਨਵੀਂਆਂ ਰਜਿਸਟਰੇਜ਼ਨਾਂ ਤਿਆਰ ਕਰਕੇ ਭੋੋਲੇ ਭਾਲੇ ਲੋੋਕਾਂ ਨੂੰ ਵੇਚਣ ਰਾਹੀਂ  ਮੋੋਟੀ ਕਮਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਆਮ ਤੌਰ ਤੇ ਮੋਟਰਸਾਈਕਲ ਤੇ ਕਾਰਾਂ ਆਦਿ ਤਾਂ ਇਸ ਤਰਾਂ ਵਿਕਦੀਆਂ ਅਤੇ ਫੜਦੀਆਂ ਦੇਖੀਆਂ ਗਈ ਹਨ ਪਰ ਹੈਰਾਨੀਜਨਕ ਹੈ ਕਿ ਵੱਡੇ ਟਰੱਕ ਵੇਚਣ ਦਾ ਮਾਮਾ ਪਹਿਲੀ ਵਾਰ ਸਾਹਮਣੇ ਆਇਆ ਹੈ। ਜਿਲਾ ਮਾਨਸਾ ਪੁਲਿਸ ਨੇ ਗਿਰੋਹ ਦੇ ਇੱਕ ਮੈਂਬਰ ਨੂੰ ਗਿ੍ਰਫਤਾਰ ਕਰਕੇ 12 ਟਰੱਕ ਬਰਾਮਦ ਕੀਤੇ ਹਨ ਜਿੰਨਾਂ ਦੀ ਕੀਮਤ ਕਰੀਬ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਗਿ੍ਰਫਤਾਰ ਮੁਲਜਮ ਪਵਨ ਕੁਮਾਰ ਉਰਫ ਕਾਲਾ ਪੁੱਤਰ ਦੇਵਰਾਜ ਵਾਸੀ ਬੁਢਲਾਡਾ ਹੈ ਜੋੋ ਤਹਿਸੀਲ ਬੁਢਲਾਡਾ ਵਿੱਚ ਅਸਟਾਮ ਫਰੋੋਸ਼ ਹੈ।
                     ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਵਨ ਕੁਮਾਰ ਵਾਸੀ ਬੁਢਲਾਡਾ ਗੱਡੀਆਂ ਦੇ ਕਾਗਜਾਤ ਆਦਿ ਤਿਆਰ ਕਰਨ ਦਾ ਕੰਮ ਕਰਦਾ ਹੈ। ਪਵਨ ਕੁਮਾਰ ਨੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਕਰਤਾਰ ਸਿੰਘ, ਓਮ ਪ੍ਰਕਾਸ਼ ਓਮੀ ਪੁੱਤਰ ਰਾਮ ਸਿੰਘ ਵਾਸੀਆਨ ਬੁਢਲਾਡਾ ਅਤੇ ਗੌੌਰਵ ਕੁਮਾਰ ਪੁੱਤਰ ਓਮ ਮਿੱਤਲ ਵਾਸੀ ਮੇਰਠ (ਯੂ.ਪੀ.) ਵਗੈਰਾ ਲਾਲ  ਮਿਲ ਕੇ ਇੱਕ ਗਿਰੋੋਹ ਬਣਾਇਆ ਹੋੋਇਆ ਹੈ। ਇਹ ਗਿਰੋੋਹ ਫਾਇਨੈਂਸਰਾਂ ਨਾਲ ਮਿਲ ਕੇ ਘੱਟ ਕੀਮਤ ਤੇ ਖਰੀਦ ਲੈਂਦੇ ਹਨ। ਉਸ ਮਗਰੋਂ  ਟਰੱਕਾਂ ਦੇ ਗੈਰ-ਕਾਨੂੰਨੀ ਢੰਗ ਨਾਲ ਫਰਜ਼ੀ ਕਾਗਜਾਤ ਤਿਆਰ ਕਰਕੇ ਟਰਾਂਸਪੋੋਰਟ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਨਵੀਆਂ ਰਜਿਸਟਰੇਸ਼ਨ ਤਿਆਰ ਕਰਵਾ ਲੈਂਦੇ ਹਨ ਅਤੇ ਇਹ ਇਹ ਗੱਡੀਆਂ ਭੋੋਲੇ ਭਾਲੇ ਲੋੋਕਾਂ ਨੂੰ ਮਹਿੰਗੇ ਭਾਅ ਵੇਚ ਦਿੱਤੀਆਂ ਜਾਂਦੀਆਂ ਹਨ ਅਤੇ ਮੋਟੀ ਕਮਾਈ ਕੀਤੀ ਜਾ ਰਹੀ ਹੈ।
                             ਉਨਾਂ ਦੱਸਿਆ ਕਿ ਸੂਚਨਾ ’ਚ ਦੱਸਿਆ ਗਿਆ ਸੀ ਕਿ ਇਹ ਲੋਕ ਹੁਣ ਵੀ ਟਰੱਕ ਵੇਚਣ ਦੀ ਤਾਕ ’ਚ ਹਨ। ਇਸ ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਬੁਢਲਾਡਾ ’ਚ ਮੁਕੱਦਮਾ ਨੰਬਰ 134 ਮਿਤੀ 11ਅਗਸਤ ਧਾਰਾ 420,465,467,468,471,120-ਬੀ.ਦਰਜ ਕੀਤਾ ਗਿਆ ਸੀ।  ਉਨਾਂ ਦੱਸਿਆ ਕਿ ਡੀ.ਐਸ.ਪੀ. ਬੁਢਲਾਡਾ  ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਹੇਠ ਪੁਲਿਸ ਨੇ ਕਾਰਵਾਈ ਕਰਦਿਆਂ ਪਵਨ ਕੁਮਾਰ ਨੂੰ ਕਾਬੂ ਕਰਕੇ 12 ਟਰੱਕ ਬਰਾਮਦ ਕੀਤੇ ਹਨ। ਉਨਾਂ ਦੱਸਿਆ ਕਿ ਬਾਕੀ ਰਹਿੰਦੇ ਮੁਲਜਮਾਂ ਨੂੰ ਕਾਬੂ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਉਨਾਂ ਦੱਸਿਆ ਕਿ ਮੁਲਜਮ ਜਲਦੀ ਹੀ ਗਿ੍ਰਫਤਾਰ ਕਰ ਲਏ ਜਾਣਗੇ। ਉਨਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਉਸ ਨੇ ਸਾਰੇ ਗੋਰਖਧੰਦੇ ਨੂੰ ਕਬੂਲ ਕਰ ਲਿਆ ਹੈ।
            ਉਨਾਂ ਦੱਸਿਆ ਕਿ ਉਹ ਸਾਥੀਆਂ ਨਾਲ ਮਿਲ ਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਨਾਗਾਲੈਂਡ ਤੋਂ ਫਰਜ਼ੀ ਐਨਓਸੀ ਦਰਸਾ ਕੇ ਵੱਖ ਵੱਖ ਟਰਾਸਪੋੋਰਟ ਅਥਾਰਟੀਆਂ ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ ਅਤੇ ਯੂ.ਪੀ. ਆਦਿ ਤੋੋਂ ਦੁਬਾਰਾ ਰਜਿਸਟਰੇਸ਼ਨਾਂ ਕਰਵਾ ਲੈਂਦੇ ਸਨ। ਉਨਾਂ ਦੱਸਿਆ ਕਿ ਇਹ ਟਰੱਕ ਵੇਚਣ ਨਾਲ ਉਨਾਂ: ਨੂੰ ਚੰਗੀ ਕਮਾਈ ਹੋ ਜਾਂਦੀ ਸੀ ਜਦੋੋਕਿ ਇਹ ਟਰੱਕ ਪਹਿਲੀਆ ਰਜਿਸਟਰੇਸ਼ਨ ਅਥਾਰਟੀਆਂ ਪਾਸ ਵੀ ਐਕਟਿਵ ਚੱਲ ਰਹੇ ਹਨ। ਇਹ ਟਰੱਕ ਇੱਕ ਤੋੋਂ ਵੱਧ ਵਿਅਕਤੀਆਂ ਦੇ ਨਾਮ ਬੋੋਲਦੇ ਹਨ ਅਤੇ ਇਹਨਾਂ ਟਰੱਕਾਂ ਦਾ ਕਾਫੀ ਟੈਕਸ ਬਕਾਇਆ ਖੜਾ ਹੈ। ਉਨਾਂ ਦੱਸਿਆ ਕਿ ਪੁਲਿਸ ਪਵਨ ਕੁਮਾਰ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕਰੇਗੀ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!