15.3 C
United Kingdom
Sunday, June 7, 2026

More

    ਦਰਸਨ ਸਿੰਘ ਜੀ ਨਮਿੱਤ ਅੰਤਿਮ ਅਰਦਾਸ ਤੇ ਸਰਧਾਂਜਲੀ ਭੇਟ ਕੀਤੀ

    ਮਹਿਲ ਕਲਾਂ 11ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸ੍ਰੋਮਣੀ ਅਕਾਲੀ ਦਲ ਬ ਦੇ ਸਰਕਲ ਪ੍ਰਧਾਨ ਜੱਥੇਦਾਰ ਸੁਖਵਿੰਦਰ ਸਿੰਘ ਸੁੱਖਾ ਦੇ ਚਾਚੇ ਦੇ ਲੜਕੇ ਦਰਸ਼ਨ ਸਿੰਘ ਬੈਨੀਪਾਲ ਖੜਕੇਕਾ ਦੀ ਮੌਤ ਹੋ ਗਈ ਸੀ ਅੱਜ ਕਸਬਾ ਮਹਿਲ ਦੇ ਠਾਠ ਨਾਨਕਸਰ ਮਹਿਲ ਕਲਾਂ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ।ਇਸ ਭਾਈ ਹਰਭਜਨ ਸਿੰਘ ਧਨੇਰ ਹਜੂਰੀ ਰਾਗੀ ਨਾਠਕਸਰ ਠਾਠ ਮਹਿਲ ਕਲਾਂ ਨੇ ਵੈਰਾਗਮਈ ਕੀਰਤਨ ਕਰਕੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਇਆ। ਅੰਤਿਮ ਅਰਦਾਸ ਉਪਰੰਤ ਹੋਏ ਸਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਾਬਾ ਬਲਬੀਰ ਸਿੰਘ ਘੁੰਨਸ ਨੇ ਕਿਹਾ ਕਿ ਭਾਈ ਦਰਸਨ ਸਿੰਘ ਨੇ ਹਮੇਸ਼ਾ ਹੀ ਪਿੰਡ ਦੇ ਸਮਾਜ ਸੇਵੀ ਕੰਮਾਂ ਅਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨਾਨਕਸਰ ਵਿਖੇ ਦਿਨ ਰਾਤ ਇੱਕ ਕਰਕੇ ਸੇਵਾ ਕਰਦੇ ਸਨ ਉਨਾ ਨੇ ਹਮੇਸ਼ਾ ਹੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦੇ ਸਨ। ਇਸ ਸਮੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਦੇ ਪ੍ਰਧਾਨ ਬਾਬਾ ਸੇਰ ਸਿੰਘ ਨੇ ਭਾਈ ਦਰਸਨ ਸਿੰਘ ਦੀ ਜੀਵਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸੰਤ ਬਾਬਾ ਕੇਹਰ ਸਿੰਘ ਮੁੱਖ ਸੇਵਾਦਾਰ ਨਾਨਕਸਰ ਠਾਠ ਮਹਿਲ ਕਲਾਂ , ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸਰਪੰਚ ਅਮਨਦੀਪ ਸਿੰਘ ਕਾਂਝਲਾ, ਸਰਕਲ ਠੁੱਲੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਛਾਪਾ, ਕਾਗਰਸੀ ਆਗੂ ਸਰਬਜੀਤ ਸਿੰਘ ਸਰਬੀ ਮਹਿਲ ਕਲਾਂ ਸੋਢੇ, ਸਰਕਲ ਸੇਰਪੁਰ ਸਹਿਰੀ ਦੇ ਪ੍ਰਧਾਨ ਜਸਵਿੰਦਰ ਸਿੰਘ ਦੀਦਾਰਗੜ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ, ਸਮਾਜ ਸੇਵੀ ਮੰਗਤ ਸਿੰਘ ਸਿੱਧੂ, ਯੂਥ ਵਿੰਗ ਦੇ ਆਗੂ ਸੁਖਵਿੰਦਰ ਸਿੰਘ ਗੋਰਖਾ ਗਾਗੇਵਾਲ, ਕਲਟਰ ਸਿੰਘ ਪੰਡੋਰੀ,ਬਲਜਿੰਦਰ ਸਿੰਘ ਬਿੱਟੂ ਧਨੇਰ, ਗੁਰਦੀਪ ਸਿੰਘ ਟੀਵਾਣਾ, ਪ੍ਰੈਸ ਕਲੱਬ ਰਜਿ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਬਲਦੇਵ ਸਿੰਘ ਗਾਗੇਵਾਲ, ਪੱਤਰਕਾਰ ਪ੍ਰੇਮ ਕੁਮਾਰ ਪਾਸੀ, ਗੁਰਸੇਵਕ ਸਿੰਘ ਸਹੋਤਾ, ਪੰਚ ਗੁਰਪ੍ਰੀਤ ਸਿੰਘ ਚੀਨਾ, ਸਰਬਜੀਤ ਸਿੰਘ ਸੰਭੂ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ ਬੱਸੀਆ ਵਾਲੇ,ਰਾਜਿੰਦਰਪਾਲ ਸਿੰਘ ਬਿੱਟੂ, ਮਾਸਟਰ ਬਿੱਕਰ ਸਿੰਘ ਸਿੱਧੂ, ਮਨਜੀਤ ਸਿੰਘ ਬੀਤੀ ਸਹਿਜੜਾ, ਜਸਵਿੰਦਰ ਸਿੰਘ ਪੀ ਏ ਘੁੰਨਸ, ਮੇਹਰ ਸਿੰਘ ਤੇ ਗੁਰਦੇਵ ਸਿੰਘ ਮਹਿਲ ਖੁਰਦ, ਪਰਦੀਪ ਸਿੰਘ ਲੋਹਗੜ੍ਹ ਕਲੱਬ ਪ੍ਰਧਾਨ ਵਰਿੰਦਰ ਸਿੰਘ ਮਹਿਲ ਕਲਾ ਸੋਢੇ, ਆਦਿ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਦਰਸਨ ਸਿੰਘ ਬੈਨੀਪਾਲ ਖੜਕੇਕਾ ਨੂੰ ਸਰਧਾ ਦੇ ਫੁੱਲ ਭੇਟ ਕੀਤੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!