ਆਉ ਅੱਜ ਗੱਲ ਕਰੀਏ ਪੰਜਾਬੀ ਸਾਹਿਤ ਦੇ ਨਵੇਂ ਉੱਭਰ ਰਹੇ ਲਿਖਾਰੀ “ਦੀਪ ਸੰਧੂ” ਦੀ। ਦੀਪ ਸੰਧੂ ਜਿਸ ਦਾ ਪੂਰਾ ਨਾਮ ਅਰਸ਼ਦੀਪ ਸਿੰਘ ਹੈ, ਦਾ ਜਨਮ ਮਿਤੀ 27 ਨਵੰਬਰ 1996 ਨੂੰ ਪਿਤਾ ਸ. ਰਾਜ ਸਿੰਘ ਤੇ ਮਾਤਾ ਬਲਵਿੰਦਰ ਕੌਰ ਦੇ ਘਰ ਪਿੰਡ ਘਾਂਗਾ ਕਲਾਂ ਜ਼ਿਲ੍ਹਾ ਫਾਜ਼ਿਲਕਾ ਵਿਖੇ ਹੋਇਆ। ਦੀਪ ਸੰਧੂ ਐੱਮ.ਏ ਪੰਜਾਬੀ ਨਾਲ ਪੋਸਟ ਗਰੈਜੁਏਟਡ ਹੈ ਤੇ ਉਸ ਨੇ ਅਸਿਸਟੈਂਟ ਪ੍ਰੋਫੈਸਰ ਲਈ ਯੂ.ਜੀ.ਸੀ ਨੈੱਟ ਵੀ ਕੁ੍ਅਾਲੀਫਾੲੀ ਕੀਤਾ ਹੋਇਆ ਹੈ। ਫਿਲਹਾਲ ਉਸਦੀ ਬੀ.ਐੱਡ ਸਾਲ ਦੂਜਾ ਦੀ ਪੜਾੲੀ ਚੱਲ ਰਹੀ ਹੈ।ਲਿਖਣ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਸੀ ਪਰ ਬੀ.ਏ ਦੌਰਾਨ ਉਸ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗੀ ਜਿਸ ਤੋਂ ਬਾਅਦ ਉਸਨੇ ਥੋੜਾ ਥੋੜਾ ਲਿਖਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਹੀ ਮਨਵਿੰਦਰ ਮਾਨ ਦੇ ਲਿਖੇ ਗੀਤ ਤੇ ਸੱਜਣ ਅਦੀਬ ਦੇ ਗਾਏ ਗੀਤ ‘ਇਸ਼ਕਾਂ ਦੇ ਲੇਖੇ’ ਨੇ ਪ੍ਰਭਾਵਿਤ ਕੀਤਾ ਜਿਸ ਤੋਂ ਬਾਅਦ ਉਸ ਨੇ ਲਿਖਣਾ ਸ਼ੁਰੂ ਕੀਤਾ। ਅੱਜ ਵੀ ਦੀਪ ਸੰਧੂ ਮਨਵਿੰਦਰ ਮਾਨ ਨੂੰ ਆਪਣਾ ਉਸਤਾਦ ਮੰਨਦਾ ਹੈ। ਇਸ ਤੋਂ ਇਲਾਵਾ ਦੀਪ ਸੰਧੂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ” ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜੇ-2018″ ‘ਚ ਕਰਵਾਏ ਗਏ ਕਵਿਤਾ ਲੇਖਣ ਮੁਕਾਬਲੇ ‘ਚੋਂ ਪਹਿਲਾ ਸਥਾਨ ਤੇ ਪੰਜਾਬ ਯੂਨੀਵਰਸਿਟੀ ਦੇ ਸਾਲ 2019 ਦੇ ਯੂਥ ਫੈਸਟੀਵਲ ‘ਚ ਕਵਿਤਾ ਲੇਖਣ ਮੁਕਾਬਲੇ ‘ਚ ਜੋਨ ਪੱਧਰ ਤੇ ਪਹਿਲਾ ਤੇ ਅੰਤਰ ਜੋਨ ਪੱਧਰ ਤੇ ਦੂਸਰਾ ਸਥਾਨ ਹਾਸਲ ਕੀਤਾ।ਫਰਵਰੀ 2020 ‘ਚ ਉਸਦੀ ਕਵਿਤਾ ਦੀ ਪਹਿਲੀ ਕਿਤਾਬ “ਤਾਣੇ ਬਾਣੇ” ਕੈਲੀਬਰ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਗਈ ਜਿਸ ਵਿੱਚ ਵੱਖ ਵੱਖ ਵਿਸ਼ਿਆ ਨਾਲ ਸੰਬੰਧਿਤ ਕਵਿਤਾਵਾਂ ਹਨ। ਇਸ ਕਿਤਾਬ ਨੂੰ ਕੈਲੀਬਰ ਪਬਲੀਕੇਸ਼ਨ ਪਟਿਆਲਾ ਤੋਂ ਜਾਂ ਦੀਪ ਸੰਧੂ ਤੋਂ ਸਿੱਧਾ ਫੌਨ ਨੰਬਰ-9914280044 ਤੇ ਸੰਪਰਕ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਜੂਨ 2020 ਵਿੱਚ ਸੱਜਣ ਅਦੀਬ ਦੀ ਆਵਾਜ ਵਿੱਚ ਉਸਦਾ ਲਿਖਿਆ ਪਹਿਲਾ ਗੀਤ ” ਗੇਮ ਓਵਰ” ਰੀਲੀਜ਼ ਹੋਇਆ। ਆਉਣ ਵਾਲੇ ਸਮੇਂ ਦੌਰਾਨ ਵੀ ਉਸਦੇ ਲਿਖੇ ਹੋਰ ਗੀਤ ਵੀ ਸੱਜਣ ਅਦੀਬ ਸਮੇਤ ਹੋਰਨਾਂ ਵੱਖ ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਣਗੇ। ਇਹ ਜਾਣਕਾਰੀ ਉਹਨਾਂ ਦੇ ਸਹਿਯੋਗੀ ਸਾਥੀ ਜਗਦੀਪ ਸਿੰਘ ਮਾਲਵਾ ਨੇ ਸਾਂਝੀ ਕੀਤੀ।ਦੀਪ ਸੰਧੂ ਨੇ ਕਿਹਾ ਹੈ ਕਿ ਉਹ ਲੱਚਰਤਾ ਤੋਂ ਹਟ ਕੇ ਆਪਣੀ ਕਲ਼ਮ ਨਾਲ ਵਧੀਆ ਤੇ ਸਾਰਥਕ ਗੀਤ ਲਿਖਣਗੇ।
ਸੁਖਚੈਨ ਸਿੰਘ,ਠੱਠੀ ਭਾਈ,
8437932924