ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਭਾਰਤ ਦੇ ਸੱਦੇ ਤਹਿਤ ਕਿਸਾਨੀ ਮੰਗਾਂ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਖਿਲਾਫ ਕਿਰਤੀ ਕਿਸਾਨ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਅੱਜ ਮੰਤਰੀਆਂ ਦੇ ਘਰਾਂ ਵੱਲ ਮੋਟਰਸਾਈਕਲ ਮਾਰਚ ਕਰਨ ਉਪਰੰਤ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਘਰ ਵੱਲ ਮਾਰਚ ਕਰਕੇ ਚਿਤਾਵਨੀ ਪੱਤਰ ਦਿੱਤਾ ਗਿਆ!
ਇਸ ਮੌਕੇ ਸੰਬੋਧਨ ਕਰਦੇ ਹੋਏ ਕੁੱਲ ਹਿੰਦ ਕਿਸਾਨ ਸਭਾ ਦੇ ਜਗਜੀਤ ਸਿੰਘ ਧੂੜਕੋਟ, ਸੇਵਕ ਸਿੰਘ ਮਾਹਲਾ, ਜਗਸੀਰ ਸਿੰਘ ਸ਼ੀਰਾ, ਕੁਲਵੰਤ ਸਿੰਘ ਸਰਪੰਚ ਬੱਧਨੀ ਖੁਰਦ ਨੇ ਕਿਹਾ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਐਲਾਨੇ 10 ਅਗਸਤ ਦੇਸ਼ ਵਿਆਪੀ ਪ੍ਰੋਗਰਾਮ ਜਿਸ ਦਾ ਮੁੱਖ ਨਾਅਰਾ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਖੇਤੀ ਛੱਡੋ ਹੋਵੇਗਾ ਕਿਉਂਕਿ 9 ਅਗਸਤ 1942 ਨੂੰ ਅੰਗਰੇਜ਼ੋ ਭਾਰਤ ਛੱਡੋ ਦੇ ਨਾਅਰੇ ਹੇਠ ਅੰਗਰੇਜ਼ਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਨੂੰ ਲਾਗੂ ਕਰਦੇ ਹੋਏ ਪੂਰੇ ਭਾਰਤ ਦੇ ਕਿਸਾਨਾਂ ਦਾ 9 ਮੰਗਾਂ ਦਾ ਚੈਪਟਰ ਬਣਾਇਆ ਗਿਆ ਹੈ ਨੂੰ ਪਹਿਲੇ ਕਦਮ ਦੇ ਤੌਰ ਤੇ ਇੱਕ ਚਿੱਠੀ ਦੇ ਰੂਪ ਵਿੱਚ ਭਾਰਤ ਦੀਆਂ ਢਾਈ ਸੌ ਤੋਂ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜਿਆ ਜਾ ਚੁੱਕਿਆ ਹੈ ਇਸ ਸੱਦੇ ਤਹਿਤ ਅੱਜ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੰਤਰੀਆਂ ਦੇ ਦਫਤਰਾਂ ਜਾਂ ਘਰਾਂ ਤੱਕ ਮੋਟਰਸਾਈਕਲ ਤੱਕ ਰੋਸ ਮਾਰਚ ਕਰਨ ਉਪਰੰਤ ਉਨ੍ਹਾਂ ਨੂੰ ਭਾਰਤ ਭਰ ਦੇ ਕਿਸਾਨਾਂ ਦੇ ਮਸਲਿਆਂ ਦਾ ਚਿੱਠਾ ਜੋ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਨਾਲ ਨੱਥੀ ਕੀਤੇ ਮੁੱਦਿਆਂ ਅਤੇ ਮਸਲਿਆਂ ਬਾਰੇ ਪਾਰਲੀਮੈਂਟ ਜਾਂ ਅਸੈਂਬਲੀ ਦੇ ਅੰਦਰ ਅਤੇ ਬਾਹਰ ਸੜਕਾਂ ਤੇ ਸੰਘਰਸ਼ ਕਰਕੇ ਅਤੇ ਰੋਸ ਜਤਾ ਕੇ ਕਿਸਾਨਾਂ ਅਤੇ ਖੇਤੀ ਵਿਰੋਧੀ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਬਿੱਲਾਂ-2020 ਵਾਪਸ ਕਰਵਾਉਣ ਲਈ ਡੀਜਲ ਪੈਟਰੋਲ ਦਾ ਰੇਟ ਅੱਧਾ ਕਰਵਾਉਣ, ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਤਹਿ ਕਰਵਾਉਣ ਲਈ, ਕਿਸਾਨਾਂ ਦੇ ਸਾਰੇ ਕਰਜ਼ਿਆ ਤੋਂ ਮੁਕਤੀ ਦਵਾਉਣ ਲਈ ਅਤੇ ਦੁੱਧ ਉਤਪਾਦਕਾਂ ਅਤੇ ਦੁੱਧ ਧੰਦੇ ਤੇ ਨਿਰਭਰ ਕਿਸਾਨਾਂ ਅਤੇ ਗੰਨਾ ਉਤਪਾਦਕਾਂ ਦੀਆਂ ਮੰਗਾਂ ਮਨਵਾਉਣ ਲਈ ਅਤੇ ਕਿਸਾਨਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਪਿੰਡਾਂ ਵਿੱਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ, ਉਨ੍ਹਾਂ ਦਾ ਬਾਈਕਾਟ ਕਾਰਨ ਕਾਲੇ ਝੰਡੇ ਦਿਖਾਉਣ ਜਾਂ ਕਿਸੇ ਵੀ ਹੋਰ ਰੂਪ ਚ ਹੋਣਾ ਪੈ ਸਕਦਾ ਹੈ! ਇਸ ਮੌਕੇ ਗੁਰਮੀਤ ਸਿੰਘ ਵਾਂਦਰ, ਮਹਿੰਦਰ ਸਿੰਘ ਧੂੜਕੋਟ, ਕੇਵਲ ਸਿੰਘ ਰਾਊਕੇ ਕਲਾਂ, ਰਾਮ ਸਿੰਘ ਮਾਹਲਾ ਕਲਾਂ ,ਰਾਮ ਸਿੰਘ ਮਾਣੂੰਕੇ ਬੁਗਰ ਸਿੰਘ ਮਾਣੂੰਕੇ,ਆਦਿ ਤੋਂ ਬਿਨਾ ਹੋਰ ਵੀ ਵੱਡੀ ਕਿਸਾਨ ਵਰਕਰ ਰੋਸ ਮਾਰਚ ਵਿੱਚ ਸ਼ਾਮਲ ਹੋਏ।