ਦੁੱਖਭਜਨ ਰੰਧਾਵਾ
0351920036369
ਨੀ ਤੇਰੇ ਤੋਂ ਬਗੈਰ ਸਾਨੂੰ,
ਹੋਰ ਕੋਈ ਪਿਅਾਰਾ ਨਾ |
ਹੋਰ ਕੋਈ ਪਿਅਾਰਾ ਨਾ,
ਸਾਡਾ ਕੋਈ ਸਹਾਰਾ ਨਾ |
ਨੀ ਤੇਰੇ ਤੋਂ ਬਗੈਰ ਸਾਨੂੰ ,
ਹੋਰ ਕੋਈ ਪਿਅਾਰਾ ਨਾ|
ਨੀ ਕਿੰਨੀ ਛੇਤੀ ਤੂੰ ਮੇਰੇ,
ਖੂਨ ਵਿੱਚ ਰਚ ਗਈ,
ਨਾੜਾਂ ਵਿੱਚ ਰਚ ਗਈ ,
ਤੇ ਜਾਨ ਮੇਰੀ ਬਚ ਗਈ,
ਕਦੇ ਏਸ ਜਾਮੇਂ ਵਿੱਚ,
ਅਸਾਂ ਆਵਣਾਂ ਦੁਬਾਰਾ ਨਾ|
ਨੀ ਤੇਰੇ ਤੋਂ ਬਗੈਰ ਸਾਨੂੰ
ਹੋਰ ਕੋਈ ਪਿਅਾਰਾ ਨਾ
ਮੈਂ ਜੇ ਤੈਨੂੰ ਭੁੱਲ ਜਾਵਾਂ,
ਮੌਤ ਮੈਨੂੰ ਆ ਜਾਵੇ |
ਤੇਲ ਵਿੱਚ ਤਲੇ ਚਾਹੇ,
ਕੱਚਿਅਾਂ ਨੂੰ ਖਾ ਜਾਵੇ |
ਨੀ ਤੇਰੇ ਬਾਜੋਂ ਸਾਹ ਆਵੇ,
ਏ ਮੈਨੂੰ ਗਵਾਰਾ ਨਾ |
ਨੀ ਤੇਰੇ ਤੋਂ ਬਗੈਰ ਸਾਨੂੰ,
ਹੋਰ ਕੋਈ ਪਿਅਾਰਾ ਨਾ |
ਮੈਂ ਅੱਗਾਂ ਵਿੱਚ ਅੱਗ ਹੋ ਕੇ,
ਸੜ-ਸੜ ਸਵਾਹ ਹੋਇਅਾ |
ਮੈਂ ਤੇਰੇ ਪਿੱਛੇ ਢਹਿੰਦਾ ਰਿਹਾ,
ਬਣ-ਬਣ ਤਬਾਹ ਹੋਇਅਾ |
ਸਾਡੀ ਕਦੇ ਝੋਲੀ ਵਿੱਚ,
ਡਿੱਗੇ ਟੁੱਟਾ ਤਾਰਾ ਨਾ |
ਨੀ ਤੇਰੇ ਤੋਂ ਬਗੈਰ ਸਾਨੂੰ,
ਹੋਰ ਕੋਈ ਪਿਅਾਰਾ ਨਾ |
ਨੀਂ ਮੈਂ ਕੁੱਜੇ ਵਿੱਚ ਪੈ ਜਾਵਾਂ,
ਜਦੋਂ ਤੈਨੂੰ ਮੈ ਉਦਾਸ ਵੇਖਾਂ |
ਸਾਹਾਂ ਵਿੱਚ ਮੌਤ ਨੱਚੇ ਜਦੋਂ,
ਤੈਨੂੰ ਮੈਂ ਉਦਾਸ ਵੇਖਾਂ |
ਦੁੱਖਭੰਜਨ ਦਾ ਤੇਰੇ ਬਾਜੋਂ,
ਘੜੀ ਵੀ ਗੁਜਾਰਾ ਨਾ |
ਨੀ ਤੇਰੇ ਤੋਂ ਬਗੈਰ ਸਾਨੂੰ,
ਹੋਰ ਕੋਈ ਪਿਅਾਰਾ ਨਾ |