13.1 C
United Kingdom
Tuesday, September 8, 2026

More

    ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਕੈਂਪ ਲਗਾ ਕੇ ਜਾਗ੍ਰਿਤ ਕੀਤਾ ਜਾ ਰਿਹਾ- ਇੰਸਪੈਕਟਰ ਜਸਵੀਰ ਸਿੰਘ

    ਮਹਿਲ ਕਲਾਂ 7 ਅਗਸਤ (ਜਗਸੀਰ ਸਿੰਘ  ਧਾਲੀਵਾਲ ਸਹਿਜੜਾ)

    ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਬਰਨਾਲਾ ਗੁਰਵਿੰਦਰ ਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੋਨਾ  ਵਾਇਰਸ  ਦੇ ਮੱਦੇਨਜ਼ਰ  ਬਲਾਕ ਪੱਧਰ ਤੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਂਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਕੈਂਪ ਲਗਾ ਕੇ ਜਾਗ੍ਰਿਤ ਕੀਤਾ ਜਾ ਰਿਹਾ ਹੈ ।ਇਸ ਸਬੰਧੀ ਸਿਹਤ ਵਿਭਾਗ ਦੇ ਇੰਸਪੈਕਟਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੇਂ ਜਨਮੇ ਬੱਚੇ ਨੂੰ ਜਨਮ ਤੋਂ ਇੱਕ ਘੰਟੇ ਅੰਦਰ ਅੰਦਰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਕਿਉਂਕਿ ਨਵੇਂ ਜਨਮੇ ਬੱਚੇ ਵਿੱਚ ਮਾਂ ਦੇ ਦੁੱਧ ਨਾਲ ਵਧਣ ਫੁੱਲਣ ਦੀ ਸ਼ਕਤੀ ਵਧਦੀ ਹੈ ।ਉਨ੍ਹਾਂ ਕਿਹਾ ਕਿ ਨਵੇਂ ਜਨਮੇ ਬੱਚਿਆਂ ਲਈ ਮਾਂ ਦਾ ਦੁੱਧ ਘੱਟੋ ਘੱਟ ਉਸ ਬੱਚੇ ਨੂੰ ਦੋ ਸਾਲ ਤੱਕ ਲਾਉਣਾ ਸਮੇਂ ਦੀ ਇੱਕ ਮੁੱਖ ਲੋੜ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਅਤੇ ਅਨੁਸਾਰ ਗਰਭਵਤੀ ਔਰਤਾਂ ਅਤੇ ਦੁੱਧ ਲਾਉਣੀਆਂ ਮਾਵਾਂ ਨੂੰ ਮਾਂ ਦੇ ਦੁੱਧ ਸਬੰਧੀ ਬਲਾਕ ਪਿੰਡ ਪੱਧਰ ਤੇ ਕੈਂਪ ਲਗਾ ਕੇ ਲਗਾਤਾਰ ਤਾਰਪੁਰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਐੱਲ ਐੱਚ ਵੀ ਮੈਡਮ ਕਰਮਜੀਤ ਕੌਰ, ਬੂਟਾ  ਸਿੰਘ ਖ਼ਾਲਸਾ ਚੁੁੁੁਹਾਨਕੇ ਖੁਰਦ,  ਮਨੋਜ ਰਾਣੀ, ਬਲਵਿੰਦਰ ਕੌਰ, ਅਮਰਜੀਤ ਕੌਰ ,ਮਨਪ੍ਰੀਤ ਕੌਰ ਅਤੇ ਆਸ਼ਾ ਵਰਕਰਾਂ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!