16.9 C
United Kingdom
Sunday, June 7, 2026

More

    ਸ਼ਰਮਨਾਕ- ਕੋਰੋਨਾ ਮਰੀਜ਼ ਦੀ ਲਾਸ਼ 12 ਘੰਟੇ ਫਰਸ਼ ‘ਤੇ ਹੀ ਪਈ ਰਹੀ

    ਪਟਿਆਲਾ (ਪੰਜ ਦਰਿਆ ਬਿਊਰੋ)

    ਕੋਰੋਨਾ ਦੇ ਦੌਰ ਵਿੱਚ ਬਹੁਤ ਕੁਝ ਦਿਲ ਦਹਿਲਾਉਣ ਵਾਲਾ ਵਾਪਰ ਰਿਹਾ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਬੁੱਧਵਾਰ ਨੂੰ ਸ਼ਰਮਨਾਕ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੇ ਪੂਰੇ ਸਿਸਟਮ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ, ਕੋਰੋਨਾ ਮ੍ਰਿਤਕ ਜਨਾਨੀ ਦੀ ਲਾਸ਼ 12 ਘੰਟੇ ਤੋਂ ਵੀ ਵੱਧ ਸਮਾਂ ਆਈਸੋਲੇਸ਼ਨ ਵਾਰਡ ਦੇ ਫਰਸ਼ ‘ਤੇ ਹੀ ਪਈ ਰਹੀ। ਉਥੇ ਹੀ ਇਕ ਬਜ਼ੁਰਗ ਸਾਹ ਨਾ ਲੈ ਸਕਣ ਕਾਰਨ ਤੜਪ-ਤੜਪ ਕੇ ਬੈੱਡ ਤੋਂ ਹੇਛਾਂ ਡਿੱਗ ਗਿਆ। ਉਸ ਨੂੰ 2 ਘੰਟੇ ਤੱਕ ਕਿਸੇ ਨਹੀਂ ਚੁੱਕਿਆ, ਜਦੋਂ ਉਹ ਸ਼ਾਂਤ ਹੋ ਗਿਆ ਤਾਂ ਦੋ ਲੋਕ ਆਏ ਤੇ ਉਸ ਨੂੰ ਬਾਹਰ ਲੈ ਗਏ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!