ਯਾਰ ਵੀ ਯਾਰੀ ਦਾ ਦੇ ਕੇ ਵਾਸਤਾ,
ਕਹਿ ਗਿਆ ਮੈਨੂੰ ਕਿ ਤੂੰ ਚੁੱਪ ਹੀ ਰਹੀਂ।
ਮਿਲਾਂਗੇ ਫਿਰ ਜੇ ਹੋਉ ਲੇਖ ਵਿੱਚ,
ਮੇਰੀ ਉਮੀਦ ਵਿੱਚ ਕੱਟਦਾ ਰਹੀਂ ਤੂੰ ਜ਼ਿੰਦਗੀ।
ਵੱਡੀ ਜੇਬ੍ਹ ਕਰਕੇ ਉਹ ਜੋ ਲੰਘ ਗਏ,
ਸਾਨੂੰ ਪਿੱਛੇ ਧਕਦੀ ਰਹੀ ਏ ਤਿਸ਼ਨਗੀ।
ਵੰਡਿਆ ਪਾਣੀ ਅਸੀਂ ਤਾਂ ਸੁੱਕੇ ਸੰਘ ਨਾਲ,
ਐਸੇ ਮਜ਼ਾਕ ਕਰਦੀ ਰਹੀ ਏ ਜ਼ਿੰਦਗ਼ੀ।
ਦੁਸ਼ਵਾਰੀਆਂ,ਤਨਹਾਈਆਂ,ਮਜਬੂਰੀਆਂ,
ਰਲ਼ ਕੇ ਮਿਲੀ ਇਹਨਾਂ ਦੇ ਨਾਲ ਹਰ ਖੁਸ਼ੀ।
ਬੜੀ ਉਮੀਦ ਲੈ ਕੇ ਆਏ ਸੀ ਮੁਨਸਫ ਦੇ ਕੋਲ,
ਦਿਲਾਸਾ ਵੀ ਮਿਲਿਆ “ਅਮਨ” ਤਾਂ ਅਰਜ਼ੀ।
ਪ੍ਰੀਤ ਅਮਨ, ਮੋਰਿੰਡਾ
6280932905