6.9 C
United Kingdom
Saturday, March 7, 2026

More

    ਸਕਾਟਲੈਂਡ ਦੇ ਸਹਿਰ ਐਬਰਡੀਨ ‘ਚ ਤਾਲਾਬੰਦੀ ਦੇ ਹੁਕਮ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਐਬਰਡੀਨ ਸਹਿਰ ਦੀ ਤਾਲਾਬੰਦੀ ਸੰਬੰਧੀ ਨਵੇਂ ਐਲਾਨ ਕੀਤੇ ਹਨ। ਜ਼ਿਕਰਯੋਗ ਹੈ ਕਿ ਐਬਰਡੀਨ ‘ਚ ਰਾਤੋ ਰਾਤ 54 ਨਵੇਂ ਕੇਸ ਦਰਜ ਹੋਏ ਹਨ। ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਨਿਕੋਲਾ ਸਟਰਜਨ ਵੱਲੋਂ ਐਬਰਡੀਨ ਵਿਖੇ ਸਥਾਨਕ ਤਾਲਾਬੰਦੀ ਦੇ ਹੁਕਮ ਸੁਣਾਏ ਹਨ। ਉਹਨਾਂ ਸਹਿਰ ਦੇ ਸਮੂਹ ਪੱਬ ਤੇ ਰੈਸਟੋਰੈਂਟਾਂ ਨੂੰ ਸ਼ਾਮ 5 ਵਜੇ ਤੋਂ ਬਾਅਦ ਬੰਦ ਕਰਨ ਲਈ ਕਿਹਾ ਹੈ। ਪੰਜ ਮੀਲ ਤੱਕ ਦੇ ਦਾਇਰੇ ਅੰਦਰ ਰਹਿਣ ਵਾਲਾ ਪਹਿਲਾਂ ਲਾਗੂ ਹੋ ਚੁੱਕਾ ਨਿਯਮ ਮੁੜ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਦੇ ਇੱਕ ਦੂਜੇ ਦੇ ਘਰ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਲੋਕਾਂ ਨੂੰ ਵੀ ਐਬਰਡੀਨ ਵੱਲ ਸਫਰ ਕਰਨ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ। ਨੌਕਰੀਪੇਸ਼ਾ ਲੋਕਾਂ ਨੂੰ ਪੰਜ ਮੀਲ ਵਾਲੀ ਸ਼ਰਤ ਤੋਂ ਮੁਹਲਤ ਮਿਲੇਗੀ। ਸਥਾਨਕ ਤਾਲਾਬੰਦੀ ਫਿਲਹਾਲ ਸੱਤ ਦਿਨਾਂ ਲਈ ਹੈ ਪਰ ਲੰਮਾ ਸਮਾਂ ਵੀ ਹੋ ਸਕਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!