23.7 C
United Kingdom
Wednesday, June 24, 2026

More

    ਖੇਤੀ ਵਿਭਾਗ ਨੇ ਮਾਨਸਾ ਜਿਲੇ ’ਚ ਚਿੱਟੀ ਮੱਖੀ ਦੇ ਹਮਲੇ ਨੂੰ ਕਬੂਲਿਆ

    ਅਸ਼ੋਕ ਵਰਮਾ
    ਮਾਨਸਾ, 05 ਅਗਸਤ :ਖੇਤੀਬਾੜੀ ਵਿਭਾਗ ਨੇ ਮੰਨਿਆ ਹੈ ਕਿ ਮਾਨਸਾ ਜਿਲ ਦੇ ਪਿੰਡਾਂ ’ਚ ਚਿੱਟੀ ਮੱਖੀ ਨੇ ਹਮਲਾ ਕੀਤਾ ਹੈ ਪਰ ਚਿੱਟੀ ਮੱਖੀ ਦੀ ਗਿਣਤੀ ਆਰਥਿਕ ਕਗਾਰ ਤੋਂ ਥੋਹੜੀ ਘੱਟ ਹੈ। ਜਿਨਾ ਖੇਤੀਬਾੜੀ ਅਫਸੋਰ ਡਾ. ਮਨਜੀਤ ਸਿੰਘ ਨੇ ਇਹ ਗੱਲ ਪੈਸਟ ਸਰਵਲੈਂਸ ਟੀਮਾਂ ਦੇ ਹਵਗਾਲੇ ਨਾਲ ਆਖੀ ਹੈ। ਉਨਾਂ ਦੱਸਿਆ  ਕਿ ਇਸ ਸਮੇਂ ਤਾਪਮਾਨ ਅਤੇ ਹਵਾ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਕੀੜੇ-ਮਕੌੜਿਆਂ ਦੀ ਗਿਣਤੀ ਵੱਧ ਸਕਦੀ ਹੈ।ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਨੇ ਮੰਗਲਵਾਰ ਨੂੰ ਮਾਨਸਾ ਜਿਲੇ ਦਾ ਦੌਰਾ ਕਰਕੇ ਜਾਇਜਾ ਲਿਆ ਸੀ। ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਇਸ ਸਮੇਂ ਨਰਮੇ ਦੀ ਫਸਲ ਨੂੰ ਔੜ ਨਾ ਲੱਗਣ ਦੇਣ। ਉਨਾਂ ਦੱਸਿਆ ਕਿ ਨਰਮੇ ਦੇੇ ਖੇਤਾਂ ਨੂੰ ਪਾਣੀ ਲਗਾਕੇ ਹੀ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ।
    ਉਨਾਂ ਦੱਸਿਆ ਕਿ ਜੇਕਰ ਕਿਸੇ ਖੇਤ ਵਿੱਚ ਚਿੱਟੀ ਮੱਖੀ ਦੀ ਸੰਖਿਆ ਆਰਥਿਕ ਕਗਾਰ ਤੋਂ ਵੱਧ ਹੈ, ਤਾਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਸ਼ ਕੀਤੀਆਂ ਗਈਆਂ ਕੀੜੇਮਾਰ ਜਹਿਰਾਂ ਦੀ ਵਰਤੋਂ ਹੀ ਕੀਤੀ ਜਾਵੇ। ਉਨਾਂ ਦੱਸਿਆ ਕਿ ਕੀੜੇਮਾਰ ਦਵਾਈਆਂ ਦੀ ਮਿਕਸਿੰਗ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਬਦਲ-ਬਦਲ ਕੇ ਕੀਤੀ ਜਾਵੇ।
    ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਓਸ਼ੀਨ (ਡਾਇਨੋਟੈਫੂਰਾਨ)-60 ਗ੍ਰਾਮ, ਲੈਨੋ (ਪਾਈਰੀਪਰੋਕਸੀਫਿਨ)-500ਮਿ.ਲੀ,ੳਬਰੋਨ/ਵੋਲਟੇਜ਼ (ਸਪੈਰੋਮੈਸੀਫਿਨ) -200 ਮਿ.ਲੀ, ੳਲਾਲਾ (ਫਲੋਨਿਕਾਮਿਡ)-80 ਗ੍ਰਾਮ ਜਾਂ ਪੋਲੋ (ਡਾਈਆਫੈਨਥੂਯੂਰੋਨ)-200 ਗ੍ਰਾਮ ਦੀ ਵਰਤੋਂ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਉਨਾਂ ਨੇ ਅਪੀਲ ਕੀਤੀ ਕਿ ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟਰੇਟ (13:0:45) ਦਾ ਛਿੜਕਾਅ ਫੁੱਲਾ ਦੇ ਸ਼ੁਰੂ ਹੋਣ ਤੋਂ ਲੈਕੇ ਇੱਕ-ਇੱਕ ਹਫਤੇ ਦੇ ਵਕਫੇ ’ਤੇ 4 ਵਾਰ ਕਰੋ।ਉਨਾਂ ਦੱਸਿਆ ਕਿ ਕਿਸਾਨ ਨਰਮੇ ਦੇ ਖੇਤ ਅਤੇ ਖੇਤਾ ਦਾ ਆਲਾ-ਦੁਆਲਾ ਨਦੀਨਾ ਤੋਂ ਮੁਕਤ ਰੱਖਣ।
    ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਨੇ ਕੁਆਲਟੀ ਕੰਟਰੋਲ ਟੀਮਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਬਲਾਕਾਂ ਵਿੱਚ ਦਵਾਈਆਂ ਦੇ ਵੱਧ ਤੋ ਵੱਧ ਸੈਂਪਲ ਲੈਣ ਤਾਂ ਜੋ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ। ਉਨਾਂ ਕਿਸਾਨਾਂ ਨੂੰ ਵੀ ਕਿਹਾ ਕਿ ਦੁਕਾਨਾਂ ਤੋਂ ਪੱਕਾ ਬਿੱਲ ਲੈਕੇ ਹੀ ਖੇਤੀ ਸਮੱਗਰੀ ਦੀ ਖਰੀਦ ਕੀਤੀ ਜਾਵੇ।
     
                 ਕਿਸਾਨ ਆਗੂਆਂ ਨੇ ਉਜਾਗਰ ਕੀਤੇ ਤੱਥ
    ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਹਮਲੇ ਦੀ ਮਾਰ ਹੇਠ ਆਏ ਮਾਨਸਾ ਝੁਨੀਰ ਤੇ ਸਰਦੂਲਗੜ ਖੇਤਰ ਦੇ ਪਿੰਡਾਂ ਦਸੌਂਦੀਆ, ਭੰਮੇ ਕਲਾਂ, ਕੋਟ ਧਰਮੂ,ਭੰਮੇ ਖੁਰਦ ਅਤੇ ਝੁਨੀਰ ਦੇ  ਖੇਤਾਂ ਦਾ ਦੌਰਾ ਕਰਕੇ ਚਿੱਟੀ ਮੱਖੀ ਦਾ ਹਮਲਾ ਹੋਣ ਦੇ ਤੱਥ ਸਾਹਮਣੇ ਲਿਆਂਦੇ ਸਨ। ਉਨਾਂ ਦਾਅਵਾ ਕੀਤਾ ਸੀ ਕਿ ਸਾਉਣੀ ਦੀ ਮੁੱਖ ਫਸਲ ਨਰਮਾ ਚਿੱਟੀ ਮੱਖੀ ਵਲੋਂ ਬਰਬਾਦ ਕੀਤੀ ਜਾ ਰਹੀ ਹੈ  ਜਿਸ ਕਰਕੇ ਹੁਣ ਖੇਤੀ ਵਿਭਾਗ ਨੂੰ ਦਖਲ ਦੇਣ ਦੀ ਲੋੜ ਹੈ। ਅੱ! ਵੀ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਆਖਿਆ ਕਿ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਕਿਉਂਕ ਬਹੁਤੇ ਤਾਂ ਸਾਲ 2015 ਦੇ ਪੱਟੇ ਤਾਬ ਨਹੀਂ ਆਏ ਹਨ। ਉਨਾਂ ਚਿੰਤਾ ਜਾਹਰ ਕਰਦਿਆਂ ਆਖਿਆ ਕਿ ਜੇਕਰ ਇਸ ਵਾਰ ਨਰਮਾ ਕਿਸਾਨਾਂ ਨੂੰ ਧੋਖਾ ਦੇ ਗਿਆ ਤਾਂ ਕਿਸਾਨ ਭਵੱਖ ’ਚ ਨਰਮੇ ਕਪਾਹ ਦੀ ਖੇਤੀ ਤੋਂ ਪਾਸਾ ਵੱਟ ਸਕਦੇ ਹਨ। ਉਨਾਂ ਪ੍ਰਭਾਵਿਤ ਕਿਸਾਨਾਂ ਨੂੰ ਮੁਫਤ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!