3.4 C
United Kingdom
Sunday, March 8, 2026

More

    ਦਰਸ਼ੀ ਨਮਿਤ ਸਰਧਾਜ਼ਲੀ ਸਮਾਗਮ ‘ਚ ਉੱਘੀਆਂ ਹਸਤੀਆਂ ਨੇ ਭਰੀ ਹਾਜ਼ਰੀ

    ਨਿਹਾਲ ਸਿੰਘ ਵਾਲਾ, 5 ਅਗਸਤ (ਮਿੰਟੂ ਖੁਰਮੀ, ਜਗਵੀਰ ਆਜ਼ਾਦ, ਕੁਲਦੀਪ ਗੋਹਲ)

    ਪੰਜਾਬੀ ਦੇ ਨਾਮਵਰ ਲੇਖਕ ਸੇਵਾ ਮੁਕਤ ਅਧਿਆਪਕ ਮਰਹੂਮ ਹਰਜੀਤ ਸਿੰਘ ਦਰਸ਼ੀ ਦੀ ਅੰਤਿਮ ਅਰਦਾਸ ਮੌਕੇ ਉਨ੍ਹਾਂ ਦੇ ਗ੍ਰਹਿ ਰਣਸੀਂਹ ਕਲਾਂ ਵੱਡੀ ਗਿਣਤੀ ਵਿੱਚ ਵੱਖ ਵੱਖ ਖੇਤਰਾਂ ਦੀਆਂ ਉੱਘੀਆਂ ਹਸਤੀਆਂ ਨੇ ਪਹੁੰਚ ਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ, ਜਗਪਾਲ ਸਿੰਘ ਸੈਕਟਰੀ ਅਤੇ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਭਾਵਪੂਰਤ ਸ਼ਬਦਾਂ ਰਾਹੀਂ ਮਰਹੂਮ ਮਾਸਟਰ ਹਰਜੀਤ ਸਿੰਘ ਦਰਸ਼ੀ ਦੀ ਵਿਲੱਖਣ ਸਖਸ਼ੀਅਤ, ਜੀਵਨ ਸੰਗਰਾਮ ਅਤੇ ਸਾਹਿਤਕ ਘਾਲਣਾ ਬਾਰੇ ਚਰਚਾ ਕਰਦਿਆਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਪਰਿਵਾਰ ਦੀ ਤਰਫੋਂ ਇਸ ਮੌਕੇ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫ਼ਰਜ਼ ਕਾਮਰੇਡ ਸੁਖਦੇਵ ਸਿੰਘ ਭੋਲਾ ਨੇ ਨਿਭਾਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਹਰਜੀਤ ਸਿੰਘ ਮਾਣੂੰਕੇ, ਪ੍ਰਿੰਸੀਪਲ ਹਰਭਜਨ ਸਿੰਘ ਧੂਰਕੋਟ ਰਣਸੀਂਹ, ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰੋਫੈਸਰ ਜਸਪਾਲਜੀਤ ਸਿੰਘ ,ਸੇਵਕ ਸਿੰਘ ਸੇਖੋਂ, ਗਾਇਕ ਜਸਵੀਰ ਸਿੰਘ ਜੱਸੀ, ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਅਹੁਦੇਦਾਰ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਅਹੁਦੇਦਾਰ, ਅਧਿਆਪਕ ਭਾਈਚਾਰਾ,ਵੱਖ ਵੱਖ ਰਾਜਸੀ, ਸਮਾਜਿਕ, ਧਾਰਮਿਕ ਅਤੇ ਹੋਰਨਾਂ ਜੱਥੇਬੰਦੀਆਂ ਦੇ ਪ੍ਰਤੀਨਿਧ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਦਰਸ਼ੀ ਸਾਹਿਬ ਦੇ ਬੇਟਿਆਂ ਹਰਪ੍ਰੀਤ ਸਿੰਘ ਸੇਖੋਂ ਅਤੇ ਅਮਨਦੀਪ ਸਿੰਘ ਸੇਖੋਂ ਨੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲਿਆਂ ਦਾ ਧੰਨਵਾਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!