3.8 C
United Kingdom
Friday, March 6, 2026

More

    ਪੈਰਾ ਏਸੀਅਨ ਖੇਡਾਂ ‘ਚ ਤਮਗਾ ਜੇਤੂ ਖਿਡਾਰੀ ਯਾਸਰ ਨੂੰ ਕੈਬਨਿਟ ਮੰਤਰੀ ਰਜ਼ੀਆ ਵੱਲੋਂ 50 ਲੱਖ ਦਾ ਚੈੱਕ ਭੇਂਟ

    ਬੀਬੀ ਰਜ਼ੀਆ ਸੁਲਤਾਨਾ ਨੇ 2018 ‘ਚ ਕੀਤਾ ਸੀ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ
    ਮਲੇਰਕੋਟਲਾ : 04 ਅਗਸਤ ( ਜਮੀਲ ਜੌੜਾ)

    ਨਿੱਕੀ ਉਮਰੇ ਖੱਬੇ ਹੱਥ ਤੋਂ ਆਹਰੀ ਹੋਣ ਦੇ ਬਾਵਜੂਦ ਅਪਣੀ ਹਿੰਮਤ ਤੇ ਮਿਹਨਤ ਸਦਕਾ ਇੰਡੋਨੇਸ਼ੀਆ ਦੇ ਸਹਿਰ ਜਕਾਰਤਾ ਵਿਖੇ ਹੋਈਆਂ ਪੈਰਾ ਏਸੀਅਨ ਖੇਡਾਂ ਵਿੱਚ 14.23 ਮੀਟਰ ਦੂਰੀ ‘ਤੇ ਗੋਲਾ ਸੁੱਟ ਕੇ ਕਾਂਸ਼ੀ ਦਾ ਤਮਗਾ ਜਿੱਤਣ ਪਿੱਛੋਂ ਸਥਾਨਕ ਮਲੇਰਕੋਟਲਾ ਹਾਊਸ ਵਿਖੇ ਅਸ਼ੀਰਵਾਦ ਲੈਣ ਪਹੁੰਚੇ ਮਲੇਰਕੋਟਲਾ ਨੇੜਲੇ ਪਿੰਡ ਮੁਹੰਮਦਪੁਰ ਵਾਸ਼ੀ ਨੌਜਵਾਨ ਖਿਡਾਰੀ ਮੁਹੰਮਦ ਯਾਸਿਰ ਨੂੰ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੁਆਰਾ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦਾ ਇਨਾਮ ਦਿਵਾਉਣ ਦਾ ਕੀਤਾ ਵਾਅਦਾ ਪੂਰਾ ਹੋ ਗਿਆ ਹੈ। ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਪਿੰਡ ਮੁਹੰਮਦਪੁਰ ਵਿਖੇ ਆਟਾ ਚੱਕੀ ਚਲਾ ਕੇ ਪਰਿਵਾਰ ਪਾਲ ਰਹੇ ਸੁਦਾਗਰ ਖਾਂ ਦੇ ਹੋਣਹਾਰ ਪੁੱਤਰ ਮੁਹੰਮਦ ਯਾਸਿਰ ਨੂੰ ਪੰਜਾਬ ਸਰਕਾਰ ਵੱਲੋਂ ਅੱਜ ਮਲੇਰਕੋਟਲਾ ਹਾਊਸ ਵਿਖੇ 50 ਲੱਖ ਰੁਪਏ ਦਾ ਚੈੱਕ ਸੌਂਪ ਕੇ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਖੇਡਾਂ ਵਿਚ ਬੁਲੰਦ ਪ੍ਰਾਪਤੀਆਂ ਲਈ ਸਖਤ ਮਿਹਨਤ ਕਰਨ ਦਾ ਸੰਦੇਸ਼ ਦਿਤਾ। ਜਿਲ੍ਹਾ ਸਪੋਰਟਸ ਅਫਸਰ ਸੰਗਰੂਰ ਸ. ਰਣਬੀਰ ਸਿਂੰਘ ਭੰਗੂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਆਪਣੇ ਕੋਚ ਹਰਮਿੰਦਰਪਾਲ ਸਿੰਘ ਹਨੀ ਘੁੰਮਣ ਅਤੇ ਬੌਕਸਿੰਗ ਕੋਚ ਮੁਹੰਮਦ ਹਬੀਬ ਸਮੇਤ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦਾ 50 ਲੱਖ ਰੁਪਏ ਦੇ ਇਨਾਮ ਲਈ ਧੰਨਵਾਦ ਕਰਨ ਪਹੁੰਚੇ ਖਿਡਾਰੀ ਮੁਹੰਮਦ ਯਾਸਰ ਏਸ਼ੀਆਈ ਖੇਡਾਂ ਤੋਂ ਪਹਿਲਾਂ ਬੀ.ਏ. ਦੀ ਪੜ੍ਹਾਈ ਦੌਰਾਨ ਕੋਚ ਗੁਰੂ ਹਰਮਿੰਦਰਪਾਲ ਸਿੰਘ ਘੁੰਮਣ ਦੀ ਅਗਵਾਈ ਹੇਠ ਸਾਲ 2016 ਵਿੱਚ ਪੈਰਾ ਨੈਸਨਲ ਚੈਪੀਅਨਸਿਪ ‘ਚ ਸਾਟਪੁੱਟ ਐਫ 46 ਵਿੱਚ ਸੋਨ ਤਗਮਾ, ਪੈਰਾ ਸਟੇਟ ਪੰਜਾਬ ਦੀਆਂ ਖੇਡਾਂ ਜੈਵਲਿਨ ਥਰੋ, ਸਾਟਪੁਟ ਅਤੇ ਡਿਸਕਸ ਥਰੋ ਵਿੱਚ ਦੋ ਸੋਨ ਤਗਮੇ ਅਤੇ ਇੱਕ ਚਾਦੀ ਦਾ ਤਗਮਾ, ਦਿੱਲੀ ਵਿਖੇ ਹੋਈਆਂ ਰਾਸ਼ਟਰੀ ਯੂਨੀਵਰਸਿਟੀ ਖੇਡਾਂ ਵਿੱਚ ਸਾਟਪੁਟ ਅਤੇ ਡਿਸਕਸ ਥਰੋ ਵਿੱਚ ਸੋਨ ਤਗਮਾ, ਸੱਤਵੀ ਪੈਰਾ ਨੈਸਨਲ ਚੈਪੀਅਨਸਿਪ 2017 ਜੈਪੁਰ ਵਿਖੇ ਸਾਟਪੁੱੱੱੱਟ ਵਿੱਚ ਸੋਨ ਤਗਮਾ, ਵਰਲਡ ਪੈਰਾ ਅਥਲੈਟਿਕ ਗਰੈਡ ਪਰਿਕਸ 2017 ਬੀਜਿੰਗ ( ਚੀਨ ) ਵਿੱਚ ਕਾਸ਼ੀ ਦਾ ਤਮਗਾ, ਪੈਰਾ ਵਰਲਡ ਚੈਪੀਅਨਸਿਪ 2017 ਲੰਡਨ ਵਿਖੇ ਵਿਸ਼ਵ ਭਰ ‘ਚੋਂ ਸੱਤਵਾ ਸਥਾਨ ਪ੍ਰਾਪਤ ਕਰਕੇ ਮਲੇਰਕੋਟਲਾ ਤੇ ਪੰਜਾਬ ਦਾ ਨਾਂ ਰੌਸ਼ਨ ਕਰ ਚੁੱਕਿਆ ਹੈ। ਉਸ ਨੇ ਦੁਬੱਈ ਵਿਖੇ ਹੋਈ ਵਿਸ਼ਵ ਚੈਂਪੀਅਨਸਿੱਪ-2019 ਅਤੇ ਪੈਰਿਸ ਵਿਖੇ ਹੋਈ ਗਰੈਂਡ ਚੈਂਪੀਅਨਸਿੱਪ-2019 ਵਿਚ ਵੀ ਤਿਰੰਗੇ ਝੰਡੇ ਦੀ ਚੜ੍ਹਤ ਬਣਾਈ ਰੱਖੀ। ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ 21 ਅਕਤੂਬਰ 2018 ਨੂੰ ਮੁਹੰਮਦ ਯਾਸਰ ਨੂੰ ਪੰਜਾਬ ਸਰਕਾਰ ਵੱਲੋਂ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਦਿਆਂ ਦੱਸਿਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਪਣੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਬਾਕਾਇਦਾ ਖੇਡ ਨੀਤੀ ਬਣਾ ਕੇ ਸ਼ਾਨਦਾਰ ਇਨਾਮ ਰੱਖੇ ਗਏ ਹਨ। ਜਿਸ ਤਹਿਤ ਸਰਕਾਰ ਵੱਲੋਂ ਏਸੀਆਈ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ ਪਹਿਲਾਂ ਮਿਲਦੀ 26 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਧਾ ਕੇ ਇੱਕ ਕਰੋੜ, ਚਾਂਦੀ ਦਾ ਤਮਗਾ ਜੇਤੂ ਨੂੰ 16 ਲੱਖ ਦੀ ਜਗ੍ਹਾ 75 ਲੱਖ ਰੁਪਏ ਅਤੇ ਕਾਂਸ਼ੀ ਦਾ ਤਮਗਾ ਜੇਤੂ ਨੂੰ 11 ਲੱਖ ਦੀ ਥਾਂ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਨੇ ਖਿਡਾਰੀ ਮੁਹੰਮਦ ਯਾਸਰ ਦੇ ਕੋਚ ਹਰਮਿੰਦਰਪਾਲ ਸਿੰਘ ਘੁੰਮਣ ਵੱਲੋਂ ਖਿਡਾਰੀ ਅੰਦਰਲੀ ਪ੍ਰਤਿੱਭਾ ਨੂੰ ਨਿਖਾਰਨ ਲਈ ਕਰਵਾਈ ਸਿਖਲਾਈ ਦੀ ਭਰਵੀਂ ਸਲਾਘਾ ਕਰਦਿਆਂ ਕਿਹਾ ਕਿ ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਇਲਾਕੇ ਦੇ ਹੋਰ ਨੌਜਵਾਨ ਵੀ ਖੇਡਾਂ ਵਿੱਚ ਬੁਲੰਦੀਆਂ ਨੂੰ ਸਰ ਕਰ ਸਕਣ।

    ਜਕਾਰਤਾ (ਇੰਡੋਨੇਸ਼ੀਆ) ਵਿੱਖੇ ਪੈਰਾ ਏਸੀਅਨ ਖੇਡਾਂ ਵਿੱਚ ਗੋਲਾ ਸੁੱਟਣ ‘ਚ ਕਾਂਸ਼ੀ ਦਾ ਤਮਗਾ ਜੇਤੂ ਖਿਡਾਰੀ ਮੁਹੰਦ ਯਾਸਰ ਨੂੰ 50 ਲੱਖ ਰੁਪਏ ਦੇ ਇਨਾਮ ਦਾ ਚੈਕ ਸੌਂਪਦੇ ਹੋਏ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ, ਨਾਲ ਖੜ੍ਹੇ ਹਨ ਕੋਚ ਅਤੇ ਕੋਚ ਹਰਮਿੰਦਰਪਾਲ ਸਿੰਘ ਘੁੰਮਣ ਅਤੇ ਕੋਚ ਮੁਹੰਮਦ ਹਬੀਬ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!