1.5 C
United Kingdom
Saturday, March 7, 2026

More

    ਜ਼ਮੀਨਾ ਬਚਾਉਣ ਲਈ ਚੱਲੇ ਸੰਘਰਸ਼ ਦੇ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੀ ਬਰਸੀ ਮਨਾਈ

    ਮਹਿਲ ਕਲਾਂ 2ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ ,ਗੁਰਪ੍ਰੀਤ ਸਿੰਘ ਬਿੱਟੂ)
    ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੀ ਬਰਸੀ ਉਸਦੇ ਜੱਦੀ ਪਿੰਡ ਹਮੀਦੀ ਵਿੱਚ ਮਨਾਈ ਗਈ।ਸ਼ਹੀਦ ਸੁਰਜੀਤ ਸਿੰਘ ਹਮੀਦੀ ਦੇ ਘਰ ਪਰਿਵਾਰ ਵੱਲੋਂ ਰੱਖੇ ਗਏ ਪਾਠ ਦੇ ਭੋਗ ਉਪਰੰਤ ਸੰਬੋਧਨ ਕਰਦਿਆ ਬੀਕੇਯੂ (ਉਗਰਾਹਾਂ) ਦੇ ਜਿਲਾ ਪ੍ਰਧਾਨ ਚਮਕੌਰ ਨੈਣੇਵਾਲ ਨੇ ਕਿਹਾ ਕਿ ਗੋਬਿੰਦਪੁਰਾ ਵਿੱਚ ਕਿਸਾਨਾਂ ਦੀ ਜਮੀਨ ਜਦ ਗ੍ਰਹਿਣ ਕਰਕੇ ਇਕ ਨਿੱਜੀ ਕੰਪਨੀ ਹਵਾਲੇ ਕੀਤੀ ਜਾ ਰਹੀ ਸੀ ਤਾਂ ਜਮੀਨਾਂ ਬਚਾਉਣ ਲਈ ਚੱਲੇ ਸੰਘਰਸ਼ ਦੌਰਾਨ ਪੁਲਿਸ ਲਾਠੀਚਾਰਜ ਵਿੱਚ ਕਿਸਾਨ ਸੁਰਜੀਤ ਸਿੰਘ ਦੀ ਸ਼ਹਾਦਤ ਹੋ ਗਈ ਸੀ।ਉਨ੍ਹਾਂ ਸ਼ਹੀਦ ਸੁਰਜੀਤ ਸਿੰਘ ਹਮੀਦੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਜ਼ਮੀਨਾ ਬਚਾਉਣ ਵਾਲੇ ਸੰਘਰਸ਼ ਵਿੱਚ ਕੁੱਦਣ ਦਾ ਸੱਦਾ ਦਿੱਤਾ।ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਮੁਕੰਮਲ ਕਰਜ਼ਾ ਮੁਆਫੀ,ਘਰ-ਘਰ ਰੁਜਗਾਰ,ਬੁਢਾਪਾ,ਵਿਧਵਾ ਪੈਨਸ਼ਨਾਂ ਵਧਾਉਣ ਜਿਹੇ ਵਾਅਦੇ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਆਪਣੇ ਕੀਤੇ ਵਾਅਦਿਆ ਤੋਂ ਟਲ ਰਹੀ ਹੈ ਅਤੇ ਨਸ਼ਿਆ ਦੇ ਖਾਤਮੇ ਲਈ ਵੀ ਸਰਕਾਰ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ।ਉਨ੍ਹਾਂ ਪੰਜਾਬ ਦੇ ਮਾਝਾ ਖੇਤਰ ਵਿੱਚ ਹੋਈਆ ਮੌਤਾਂ ਦਾ ਜਿਕਰ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਿਆ ਦਾ ਕਾਰੋਬਾਰ ਬੇਰੋਕ ਚੱਲ ਰਿਹਾ ਹੈ।
    ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖਿਲਾਫ ਬੋਲਦਿਆ ਉਹਨਾਂ ਕਿਹਾ ਕਿ ਜ਼ਮੀਨਾਂ ਹੁਣ ਵੀ ਖੋਹੀਆ ਜਾ ਰਹੀਆ ਹਨ ਫਰਕ ਸਿਰਫ ਇਹ ਪਿਆ ਹੈ ਕਿ ਹੁਣ ਖੇਤੀ ਆਰਡੀਨੈਂਸ ਲਾਗੂ ਕਰਕੇ ਅਸਿੱਧੇ ਢੰਗ ਨਾਲ ਕਾਰਪੋਰੇਟ ਘਰਾਣਿਆ ਤੇ ਬਹੁ ਕੌਮੀ ਕੰਪਨੀਆਂ ਦੇ ਜ਼ਮੀਨਾ ਹਵਾਲੇ ਕਰਨ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ,ਉਨ੍ਹਾਂ ਕਿਹਾ ਕਿ ਸ਼ਹੀਦ ਸੁਰਜੀਤ ਸਿੰਘ ਹਮੀਦੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਜ਼ਮੀਨਾ ਬਚਾਉਣ ਦਾ ਇਹ ਸੰਘਰਸ਼ ਜਾਰੀ ਰੱਖਿਆ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਲਾਗਤ ਵਸਤਾਂ ਤੋਂ ਸਬਸਿਡੀ ਖਤਮ ਕਰਕੇ ਲੋਕਾਂ ਨੂੰ ਕਰਜੇ,ਖੁਦਕੁਸ਼ੀਆਂ,ਬੇਰੁਜਗਾਰੀ,ਨਸ਼ੇ,ਮਹਿੰਗਾਈ,ਫਿਰਕਾਪ੍ਰਸਤੀ ਵੱਲ ਧੱਕਿਆ ਜਾ ਰਿਹਾ ਹੈ।ਉਨ੍ਹਾਂ ਕੇਂਦਰ ਸਰਕਾਰ ‘ਤੇ ਫਿਰਕਾਪ੍ਰਸਤੀ ਦੇ ਦੋਸ਼ ਲਗਾਉਂਦਿਆ ਕਿਹਾ ਕਿ ਇਸ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕਰਕੇ ਸਖਤ ਕਾਨੂੰਨ ਲੋਕਾਂ ‘ਤੇ ਥੋਪੇ ਜਾ ਰਹੇ ਹਨ ਜਿਸ ਕਾਰਨ ਅੱਜ ਦੇਸ਼ ‘ਚ ਅਣ ਐਲਾਣੀ ਐਮਰਜੈਂਸੀ ਵਾਲੀ ਹਾਲਤ ਬਣੀ ਹੋਈ ਹੈ।
    ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆ ਦੇ ਨਿੱਜੀਕਰਨ ਦੀ ਨੀਤੀ ਤਹਿਤ ਸਿਹਤ,ਸਿੱਖਿਆ,ਟਰਾਂਸਪੋਰਟ,ਖੇਤੀ ਖੇਤਰ,ਜਲ ਸਪਲਾਈ ਆਦਿ ਵਿਭਾਗਾਂ ਦੇ ਬੱਜਟਾਂ ‘ਚ ਕਟੌਤੀ ਕਰਕੇ ਨਿੱਜੀ ਕੰਪਨੀਆ ਹਵਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਲੋਕਾਂ ਨੂੰ ਹਾਕਮ ਜਮਾਤੀ ਪਾਰਟੀਆਂ ਤੋਂ ਭਲੇ ਦੀ ਆਸ ਛੱਡ ਕੇ ਜਥੇਬੰਦੀ ਸੰਗ ਜੁੜਣ ਦਾ ਸੱਦਾ ਦਿੱਤਾ।ਇਸ ਮੌਕੇ ਜਿਲਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ,ਜੱਜ ਸਿੰਘ ਗਹਿਲ, ਕੇਵਲ ਸਿੰਘ ਹਮੀਦੀ,ਮਾਨ ਸਿੰਘ ਗੁਰਮ,ਨਾਹਰ ਸਿੰਘ,ਦਰਸ਼ਨ ਸਿੰਘ ਆਦਿ ਨੇ ਸ਼ਰਧਾਂਜਲੀ ਭੇਂਟ ਕਰਦਿਆ 13 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਖੇਤੀ ਆਰਡੀਨੈਂਸਾਂ ਖਿਲਾਫ ਲੜੇ ਜਾ ਰਹੇ ਸੰਘਰਸ਼ ਸਬੰਧੀ ਚਾਨਣਾ ਪਾਉਂਦਿਆ ਇਲਾਕੇ ਦੇ ਕਿਸਾਨਾਂ ਨੂੰ ਅਗਲੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਪਹੁੰਚਣ ਦਾ ਸੱਦਾ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!