13.7 C
United Kingdom
Monday, June 22, 2026

More

    ਨਿਊਜ਼ੀਲੈਂਡ ‘ਚ ਕਈ ਬੈਂਕਾਂ ਵੱਲੋ ਚੈਕ ਬੁੱਕਾਂ ਨੂੰ ਦਿੱਤੀ ਜਾਣ ਲੱਗੀ ਵਿਦਾਇਗੀ

    ਬੈਂਕ  ਚੈਕ  : ਕਦੇ ਭਰਦੇ ਸੀ ਖਜ਼ਾਨੇ..ਪਰ ਹੁਣ
    ਅਗਲੇ ਸਾਲ ਹੋਰ ਹੋ ਜਾਣਗੇ ਬੰਦ

    ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)

    ਨਿਊਜ਼ੀਲੈਂਡ ਦੇ ਵਿਚ ਕਈ ਦਹਾਕਿਆਂ ਤੋਂ ਪੈਸੇ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਇਲੈਕਟ੍ਰਾਨਿਕ ਪ੍ਰਣਾਲੀ ਵਰਤੀ ਜਾ ਰਹੀ ਹੈ ਪਰ  ਬੈਂਕ ਚੈਕ ਵੀ ਆਪਣੀ ਚਾਲੇ ਚੱਲੀ ਜਾ ਰਹੇ ਸਨ ਅਤੇ ਇਹ ਓਹੀ ਚੈਕ ਹੁੰਦੇ ਸਨ ਜੋ ਕਈ ਵਾਰ ਨਿੱਜੀ ਅਤੇ ਬੈਂਕਾਂ ਦੇ ਖਜ਼ਾਨੇ ਭਰਨ ਦੇ ਲਈ ਵਰਤੇ ਜਾਂਦੇ ਸਨ ਪਰ ਹੁਣ ਆਧੁਨਿਕ ਪ੍ਰਣਾਲੀ ਨੇ ਇਸ ਨੂੰ ਬੀਤੇ ਜ਼ਮਾਨੇ ਦਾ ਘੋਸ਼ਿਤ ਕਰ ਦਿੱਤਾ ਹੈ ਅਤੇ ਬੈਂਕਾਂ ਨੇ ਵੀ ਪੈਸੇ ਦੇਣ ਇਸ ਕਾਗਜ਼ ਦੇ ਟੁਕੜੇ ਤੋਂ ਮੂੰਹ ਮੋੜ ਲਿਆ ਹੈ। ਨਿਊਜ਼ੀਲੈਂਡ ਦੇ ਬਹੁਤ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਚਿੱਠੀਆਂ ਲਿਖ ਕੇ ਸੂਚਿਤ ਕਰ ਰਹੇ ਹਨ ਕਿ ਅਸੀਂ ਜਿੱਥੇ ਨਵੀਂਆਂ ਚੈਕ ਬੁੱਕਾਂ ਦੇਣੀਆਂ ਬੰਦ ਕਰ ਦੇਣੀਆਂ ਹਨ ਉਥੇ ਅਗਲੇ ਸਾਲ ਬੈਂਕਾਂ ਨੇ ਚੈਕ ਦਾ ਆਦਾਨ ਪ੍ਰਦਾਨ ਬੰਦ ਕਰ ਦੇਣਾ ਹੈ। ਮਈ ਮਹੀਨੇ ਏ. ਐਸ.ਬੀ. ਬੈਂਕ ਨੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਚੈਕ ਬੰਦ ਕਰ ਰਹੇ ਹਨ। ਕੀਵੀ ਬੈਂਕ ਨੇ ਤਾਂ ਫਰਵਰੀ ਮਹੀਨੇ ਹੀ ਬੰਦ ਕਰ ਦਿੱਤੇ ਸਨ। ਟੈਕਸ ਵਿਭਾਗ ਅਤੇ ਐਕਸੀਡੈਂਟ ਕੰਪਨਸੇਸ਼ਨ ਕਾਰਪੋਰੇਸ਼ਨ ਨੇ ਮਾਰਚ ਮਹੀਨੇ ਬੰਦ ਕਰ ਦਿੱਤੇ ਹਨ। ਹੁਣ ਬੀ. ਐਨ. ਜ਼ੈਡ ਬੈਂਕ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਜੁਲਾਈ 2021 ਤੋਂ ਉਹ ਵੀ ਬੈਂਕ ਚੈਕ ਲੈਣੇ ਬੰਦ ਕਰ ਦੇਣਗੇ। ਏ. ਐਨ. ਜ਼ੈਡ ਬੈਂਕ ਵੱਲੋਂ ਮਈ 2021 ਤੋਂ ਚੈਕ ਲੈਣੇ ਬੰਦ ਕਰ ਦਿੱਤੇ ਜਾਣਗੇ। ਪੈਸੇ ਦਾ ਸਾਰਾ ਆਦਾਨ ਪ੍ਰਦਾਨ ਹੁਣ ਸਿਰਫ ਇਲੈਕਟ੍ਰਾਨਿਕ ਪ੍ਰਣਾਲੀ ਨਾਲ ਹੋਇਆ ਕਰੇਗਾ। ਮੰਨਿਆ ਜਾਂਦਾ ਹੈ ਕਿ ਚੈਕ ਦਾ ਆਰੰਭ ਇੰਡੀਆ ਦੇ ਵਿਚ ਮੌਰਿਆ ਰਾਜਵੰਸ਼ ਦੌਰਾਨ ਹੋਇਆ ਸੀ ਜੋ ਬਾਅਦ ਵਿਚ ਪੂਰੀ ਦੁਨੀਆ ਦੇ ਵਿਚ ਫੈਲ ਗਿਆ। ਸੋ ਕਿਸੇ ਸਮੇਂ ਲੋਕਾਂ ਅਤੇ ਬੈਂਕਾਂ ਦੇ ਖਜ਼ਾਨੇ ਭਰਨ ਵਾਲਾ ਬੈਂਕ ਚੈਕ ਹੁਣ ਪੱਕੀ ਵਿਦਾਇਗੀ ਲੈ ਰਿਹਾ ਹੈ।
    ਦੇਸ਼ ਦੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਇੰਟਰੈਨਟ ਬੈਂਕਿੰਗ ਕਰਨ ਤੋਂ ਝਿਜਕਦੇ ਹਨ ਜਾਂ ਫਿਰ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਜਿਆਦਾ ਤਜ਼ਰਬਾ ਨਹੀਂ ਹੈ, ਉਨ੍ਹਾਂ ਦੇ ਲਈ ਏਜ ਕਨਸਰਨ ਵਰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਅਤੇ ਬੈਂਕਾਂ ਵੱਲੋਂ ਫੋਨ ਬੈਂਕਿੰਗ ਦੀ ਸਹੂਲਤ ਬਾਰੇ ਜਾਗੁਰਿਕ ਕਰ ਰਹੀਆਂ ਹਨ।  20 ਸਾਲ ਪਹਿਲਾਂ ਨਿਊਜ਼ੀਲੈਂਡ ਦੇ 47.4% ਲੋਕ ਇੰਟਰਨੈਟ ਦੀ ਵਰਤੋਂ ਕਰਦੇ ਸਨ ਅਤੇ ਹੁਣ 93% (ਜਨਵਰੀ 2020) ਲੋਕ ਇਸਦੀ ਵਰਤੋਂ ਕਰਦੇ ਹਨ। ਨਿਊਜ਼ੀਲੈਂਡ ਦੀ ਆਬਾਦੀ ਭਾਵੇਂ 50 ਲੱਖ ਦੇ ਕਰੀਬ ਹੈ ਪਰ ਇਥੇ 65 ਲੱਖ ਦੇ ਕਰੀਬ ਮੋਬਾਇਲ ਉਪਭੋਗਤਾ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!