3.4 C
United Kingdom
Sunday, March 8, 2026

More

    ਬੇਵਜਾ ਮਾਮਲਿਆਂ ਤੋਂ ਅੱਕੇ ਮੁਲਾਜਮਾਂ ਵੱਲੋਂ ਤਿ੍ਰਵੈਣੀ ਖਿਲਾਫ ਮੋਰਚੇ ਦੀ ਤਿਆਰੀ

    ਅਸ਼ੋਕ ਵਰਮਾ
    ਬਠਿੰਡਾ,1 ਅਗਸਤ।ਬੇਵਜਾ ਦੀਆਂ ਸ਼ਕਾਇਤਾਂ ਤੋਂ ਅੱਕੇ ਪੀਡਬਲਯੂਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਤਿ੍ਰਵੈਣੀ ਨਾਲ ਆਢਾ ਲਾਉਣ ਦੀ ਤਿਆਰੀ ਖਿੱਚ ਦਿੱਤੀ ਹੈ। ਜੱਥੇਬੰਦੀ ਦਾ ਕਹਿਣਾ ਹੈ ਕਿ ਜਿਸ ਮਾਮਲੇ ਨਾਲ ਉਨਾਂ ਦਾ ਕੋਈ ਸਰੋਕਾਰ ਨਹੀਂ ਉਸ ਬਾਰੇ ਉਸ ਨੂੰ ਲੋਕਾਂ ਦੀਆਂ ਝਿੜਕਾਂ ਸੁਣਨੀਆਂ ਪੈ ਰਹੀਆਂ ਹਨ। ਦੱਸਣਯੋਗ ਹੈ ਕਿ ਸ਼ਹਿਰ ’ਚ ਪਾਣੀ ਸਪਲਾਈ ਕਰਨ ਵਾਲੀ ਪਾਣੀ ਦੀ ਟੈਂਕੀ ਦੇ ਨਜ਼ਦੀਕ  ਸੀਵਰੇਜ਼ ਬੋਰਡ ਦਾ ਦਫਤਰ ਹੈ। ਸ਼ਹਿਰ ’ਚ ਪੀਣ ਵਾਲੇ ਪਾਣੀ ’ਚ ਆ ਰਹੇ ਗੰਧਲੇਪਣ ਨੂੰ ਲੈਕੇ ਜਲ ਘਰ ਦੀ ਟੈਂਕੀ ਲਾਗੇ ਹੋਣ ਕਰਕੇ ਲੋਕ ਸ਼ਕਾਇਤ ਕਰਨ ਲਈ ਸੀਵਰੇਜ਼ ਬੋਰਡ ਦੇ ਦਫਤਰ ਪੁੱਜ ਜਾਂਦੇ ਹਨ ਜਿੰਨਾਂ ਨੂੰ ਮੁਲਾਜਮ ਅਕਸਰ ਸਮਝਾਉਂਦੇ ਹੜ। ਕਈ ਵਾਰ ਤਾਂ ਇਸ ਮੁੱਦੇ ਤੇ ਤਕਰਾਰ ਵਾਲੀ ਸਥਿਤੀ ਬਣ ਜਾਂਦੀ ਹੈ ਤੇ ਕਾਫੀ ਲੋਕ ਗਰਮੀ ਵੀ ਦਿਖਾ ਜਾਂਦੇ ਹਨ। ਸੀਵਰੇਜ਼ ਬੋਰਡ ਮੁਲਾਜਮਾਂ ਦੀ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਸ਼ਹਿਰ ’ਚ ਪਾਣੀ ਦੀ ਜਿੰਮੇਵਾਰੀ ਤਿ੍ਰਵੈਣੀ ਦੀ ਹੈ ਫਿਰ ਵੀ ਉਨਾਂ ਕੋਲ ਸ਼ਕਾਇਤਾਂ ਆਉਣਾ ਆਮ ਗੱਲ ਹੈ। ਉਨਾਂ ਦੱਸਿਆ ਕਿ ਉਨਾਂ ਵੱਲੋਂ ਮਾਮਲਾ ਨਗਰ ਨਿਗਮ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ ਅਤੇ ਤਿ੍ਰਵੈਣੀ ਨੂੰ ਵੀ ਦੱਸਿਆ ਗਿਆ ਸੀ। ਉਨਾਂ ਆਖਿਆ ਕਿ ਅਜਿਹੇ ਕੰਮਾਂ ਕਾਰਨ ਹੀ ਹੀ ਉਹ ਪਿਛਲੇ ਦਿਨਾਂ ਤੋਂ ਤਿ੍ਰਵੈਣੀ ਖਿਲਾਫ ਧਰਨਾ ਦੇ ਰਹੇ ਹਨ। ਉਨਾਂ ਆਖਿਆ ਕਿ ਟੈਂਕੀਆਂ ਦੀ ਸਾਫ ਸਫਾਈ ਕਰਵਾੳਣ ਦੀ ਜਿੰਮੇਵਾਰੀ ਤਿ੍ਰਵੈਣੀ ਦੀ ਹੈ ਜਦੋਂ ਕਿ ਟੈਂਕੀਆਂ ਪਿਛਲੇ ਕਾਫੀ ਸਮੇਂ ਤੋਂ ਸਾਫ ਨਹੀਂ ਕਰਵਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸੇ ਕਾਰਨ ਪਾਣੀ ਸਾਫ ਨਹੀਂ ਆਉਂਦਾ ਹੈ ਪਰ ਲੋਕਾਂ ਦੇ ਤਾਅਨੇ ਮਿਹਣੇ ਉਨਾਂ ਨੂੰ ਸੁਣਨੈ ਪੈ ਰਹੇ ਹਨ। ਉਨਾਂ ਦੱਸਿਆ ਕਿ ਜਦੋਂ ਮਸਲਾ ਹੱਦ ਤੋਂ ਲੰਘ ਗਿਆ ਤਾਂ ਤਿ੍ਰਵੈਣੀ ਦੇ ਡੀਜੀਐਮ ਦਾ ਘਿਰਾਓ ਕਰਨਾ ਪਿਆ ਹੈ। ਜੱਥੇਬੰਦੀ ਦੇ ਆਗੂ ਕਿਸ਼ੋਰ ਚੰੰਦ ਗਾਜ ,ਮੱਖਣ ਸਿੰਘ ਖੰਗਣਵਾਲ ਅਤੇ  ਗੁਰਦੀਪ ਸਿੰਘ ਬਰਾੜ ਨੇ ਪਾਣੀ ਸਪਲਾਈ ਵਾਲੀਆਂ ਗੇਜਾਂ ਠੀਕ ਕਰਵਾਉਣ, ਕੰਟਰੈਕਟ ਕਾਮਿਆਂ ਨੂੰ ਪੱਕਾ ਕਰ ਕੇ ਸਮੇਂ ਸਿਰ ਤਨਖਾਹਾਂ ਦੇਣ, ਪੰਪ ਚੈਂਬਰ ਦੀ ਰਿਪੇਅਰ ਕਰਵਾਉਣ ਅਤੇ ਮਸ਼ੀਨਰੀ ਨੂੰ ਢੁੱਕਵਾਂ ਰੰਗ ਕਰਨ ਦੀ ਮੰਗ ਕੀਤੀ। ਉਨਾਂ ਆਖਿਆ ਕਿ ਨਗਰ ਨਿਗਮ ਦੇ ਐਕਸੀਅਨ ਕਿਸ਼ੋਰ ਬਾਂਸਲ ਵੱਲੋਂ ਤਿੰਨ ਅਗਸਤ ਦੀ ਤਿੰਨ ਧਿਰੀ ਮੀਟਿੰਗ ਤੈਅ ਕਰਵਾ ਦਿੱਤੀ ਹੈ ਜਿਸ ਦਾ ਜੇਕਰ ਕੋਈ ਸਾਰਥਿਕ ਹੱਲ ਨਾਂ ਨਿਕਲਿਆ ਤਾਂ ਸੰੰਘਰਸ਼ ਤੇਜ ਕੀਤਾ ਜਾਏਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!