ਮਹਿਲ ਕਲਾਂ 31 ਜੁਲਾਈ (ਜਗਸੀਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਬਿੱਟੂ)
ਪਿੰਡ ਵਜੀਦ ਕੇ ਕਲਾਂ ਜਿਲਾ ਬਰਨਾਲਾ ਦੀ ਹੋਣਹਾਰ ਬੱਚੀ ਅਰਸ਼ਦੀਪ ਕੌਰ d/o ਨਿਰਭੈ ਸਿੰਘ ,ਜਿਨਾ ਨੇ ਸੀ ਬੀ ਐਸ ਈ ਦੀ ਬਾਰਵੀਂ ਜਮਾਤ ( ਮੈਡੀਕਲ ) ਵਿੱਚੋਂ 96.6 % ਨੰਬਰ ਲੈ ਕੇ ਜਿਲੇ ਵਿੱਚੋਂ ਪਹਿਲਾ ਸਥਾਨ ਪਰਾਪਤ ਕਰਕੇ ਨਾ ਕੇਵਲ ਜਿਲੇ ਦਾ ਨਾਂ ਰੌਸ਼ਨ ਕੀਤਾ ਪਰੰਤੂ ਓਹਨਾਂ ਦੀ ਏਸ ਪਰਾਪਤੀ ਨੇ ਗਦਰ ਲਹਿਰ ਦੇ ਪਹਿਲੇ ਸ਼ਹੀਦ ਜਨਾਬ ਰਹਿਮਤ ਅਲੀ ਜੀ ਦੇ ਜੱਦਿ ਪਿੰਡ ਦਾ ਨਾ ਰੌਸ਼ਨ ਵੀ ਕੀਤਾ । ਉਹਨਾਂ ਦੀ ਏਸ ਪਰਾਪਤੀ ਤੇ ਜਿੱਥੇ ਪਿੰਡ ਵਾਸੀ ਖੁਸ਼ ਨੇ ਤੇ ਬੀਤੇ ਦਿਨੀ ਗੁਰਦੁਆਰਾ ਸਾਹਿਬ ਵਿੱਖੇ ਅਯੋਜਿਤ ਇੱਕ ਵਿਸ਼ੇਸ਼ ਪਰੋਗਰਾਮ ਦੌਰਾਨ ਸ਼ਿਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਸਿਰੀ ਸੁਖਮਨੀ ਸਾਹਿਬ ਸੁਸਾਇਟੀ ਵੱਲੋਂ ਸਾਂਝੇ ਰੂਪ ਵਿੱਚ ਅਰਸ਼ਦੀਪ ਕੌਰ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸਿਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਹਰਮਨਜੋਤ ਸਿੰਘ ਹੈਰੀ , ਅਕਾਲੀ ਗੁਰਮਿੰਦਰ ਸਿੰਘ , ਪਰਮਵੀਰ ਸਿੰਘ ਸਮਰਾ ਤੋਂ ਇਲਾਵਾ ਗਰੰਥੀ .ਜਥੇਦਾਰ ਪਰਤਾਪ ਸਿੰਘ ਕੈਰੋਂ , ਗਿਆਨੀ ਕੁਲਜੀਤ ਸਿੰਘ , ਗੁਰਦੀਪ ਸਿੰਘ ਖਾਲਸਾ , ਨਿਰਭੈ ਸਿੰਘ , ਸਾਬਕਾ ਪੰਚ ਜਗਤਾਰ ਸਿੰਘ ,ਰਜਿੰਦਰ ਸਿੰਘ ਆਦਿ ਪਤਵੰਤੇ ਸੱਜਣਾਂ ਤੋ ਇਲਾਵਾ ਸੁਖਮਨੀ ਸੁਸਾਇਟੀ ਦੀਆਂ ਬੀਬੀਆਂ ਹਾਜਰ ਸਨ ।