17 C
United Kingdom
Monday, June 22, 2026

More

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਡੀ.ਜੀ.ਪੀ. ਦੇ ਨਾਂ ਮੰਗ ਪੱਤਰ ਦਿੱਤਾ ਗਿਆ

    ਮਹਿਲ ਕਲਾਂ 30 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਕੇਂਦਰ ਦੀ ਹਿੰਦੂਤਵ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਪਣੀਆ ਏਜੰਸੀਆਂ ਰਾਹੀਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਆਏ ਦਿਨ ਕਾਲੇ ਕਾਨੂੰਨਾਂ ਤਹਿਤ ਗ੍ਰਿਫ਼ਤਾਰ ਕਰਨ ਦੇ ਮਾਮਲੇ ਨੂੰ ਲੈ ਕੇ ਕਾਲੇ ਕਾਨੂੰਨਾਂ ਖਿਲਾਫ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ  ਦੇ ਮੁੱਖੀ ਸ, ਸਿਮਰਨਜੀਤ ਸਿੰਘ ਮਾਨ ਦੇ ਅਾਦੇਸਾ ਤਹਿਤ ਪਿਛਲੇ ਦਿਨਾ ਤੋਂ ਪੰਜਾਬ ਦੇ ਸਮੂਹ ਥਾਣਿਆ ਵਿੱਚ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾ ਰਹੇ ਹਨ ਇਸੇ ਲੜੀ ਤਹਿਤ ਬਰਨਾਲਾ ਜਿਲਾ ਜੱਥੇਬੰਦੀ ਦੇ ਮਹਿਲ ਕਲਾਂ ਸਰਕਲ ਵੱਲੋਂ ਸਰਕਲ ਪ੍ਰਧਾਨ ਮਹਿਦਰ ਸਿੰਘ ਸਹਿਜੜਾ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਚਾਰ  ਪ੍ਰਚਾਰ ਸਕੱਤਰ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਚੰਨਣਵਾਲ, ਆਦਿ ਦੀ ਅਗਵਾਈ ਹੇਠ  ਸਾਥੀਆ ਸਮੇਤ ਥਾਣਾ ਮਹਿਲ ਕਲਾਂ ਨੂੰ ਮੰਗ ਪੱਤਰ ਦਿੱਤਾ।ਇਸ ਮੌਕੇ ਉਕਤ ਆਗੂਆਂ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਬਹੁਗਿਣਤੀ ਸਰਕਾਰ ਬਹਾਦਰ ਸਿੱਖ ਕੌਮ ਨੂੰ ਆਏ ਦਿਨ ਕਿਸੇ ਨਾ ਕਿਸੇ ਕਾਲੇ ਕਾਨੂੰਨ ਦੇ ਬਹਾਨੇ ਜਲੀਲ ਕਰ ਰਹੀ ਹੈ,ਤਾ ਕਿ ਸਿੱਖਾਂ ਵਿੱਚੋਂ ਆਜ਼ਾਦੀ ਦੀ ਚਿਣਗ ਖਤਮ ਹੋ ਜਾਵੇ ਜਿਸਨੂੰ ਸਾਡੀ ਪਾਰਟੀ ਕਦੀ ਵੀ ਬਰਦਾਸਤ ਨਹੀਂ ਕਰੇਗੀ। ਉਨਾ  ਕਿਹਾ ਕਿ ਕੋਈ ਵੀ ਕੌਮ ਲੋਕਤੰਤਰ ਵਿੱਚ ਆਪਣੇ ਹੱਕ ਜਮਹੂਰੀ ਤਰੀਕੇ ਨਾਲ ਮੰਗ ਸਕਦੀ ਹੈ ਫਿਰ ਜਦੋਂ ਕੋਈ ਸਿੱਖ ਆਪਣੇ ਹੱਕ ਮੰਗਦਾ ਹੈ ਤਾਂ ਕੇਂਦਰ ਦੀ ਹਿੰਦੂਤਵ ਸਰਕਾਰ ਨੂੰ ਢਿੱਡ ਵਿੱਚ ਪੀੜ ਕਿਉਂ ਹੁੰਦੀ ਹੈ,ਜਦੋ ਫਿਰਕੂ ਹਿੰਦੂ ਸਰੇਆਮ ਰਾਮਰਾਜ ਦੀ ਗੱਲ ਕਰਦੇ ਹਨ,ਹਥਿਆਰਾ ਦੀ ਨੁਮਾਇਸ਼ ਕਰਦੇ ਹਨ, ਕਿਰਪਾਨਾ ਲਹਿਰਾਉਦੇ ਹਨ,ਉਸ ਵਕਤ ਕੋਈ ਕਾਲਾ ਕਾਨੂੰਨ ਲਾਗੂ ਕਿਉਂ ਨਹੀਂ ਹੁੰਦਾ ਕੀ ਇਹ ਇੱਕ ਅਖੌਤੀ ਦੇਸ ਅੰਦਰ ਕਾਨੂੰਨ ਦੇ ਦੁਹਰੇ ਮਾਪਦੰਡ ਨਹੀ ਹਨ। ਉਨਾ ਕਿਹਾ ਕਿ ਜਦੋਂ ਕਿਸੇ ਦੇਸ ਅੰਦਰ ਵੱਖੋ ਵੱਖ ਭਾਈਚਾਰਿਆਂ ਨੂੰ ਆਪਣੇ ਬਣਦੇ ਹੱਕ ਨਹੀਂ ਮਿਲਦੇ ਤਾਂ ਉਨਾ ਵੱਲੋ ਜਮਹੂਰੀ ਅਤੇ ਕਾਨੂੰਨੀ ਤਰੀਕੇ ਨਾਲ ਵੱਖਰਾ ਦੇਸ ਮੰਗਣਾ ਕਿਵੇਂ ਗਲਤ ਹੈ।ਉਨਾ ਕਿਹਾ ਕਿ ਕੇਂਦਰ ਦੀ ਹਿੰਦੂਤਵ ਸਰਕਾਰ ਜਿੰਨਾ ਮਰਜੀ ਧੱਕਾ ਕਰ ਲਵੇ ਪਰ ਜੋ ਆਜ਼ਾਦੀ ਦੀ ਚਿਣਗ ਸਿੱਖ ਕੌਮ ਅੰਦਰ ਪੈਦਾ ਹੋ ਚੁੱਕੀ ਹੈ ਉਸਨੂੰ ਬੁਝਾਇਆ ਨਹੀਂ ਜਾ ਸਕਦਾ।ਅਖੀਰ ਉਨਾ ਕਿਹਾ ਕਿ ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਰਦੇ ਦਮ ਤੱਕ ਕੌਮੀ ਆਜ਼ਾਦੀ ਲਈ ਲੜਦੀ ਰਹੇਗੀ ਇਸ ਮੌਕੇ ਜਥੇਦਾਰ ਬਲਦੇਵ ਸਿੰਘ ਗੰਗਹੋਰ, ਮੁਖਤਿਆਰ ਸਿੰਘ ਛਾਪਾ, ਡਾ  ਜਗਰਾਜ ਸਿੰਘ ਮੂੰਮ, ਮਲਕੀਤ ਸਿੰਘ ਮਹਿਲ ਖੁਰਦ, ਹਰੀ ਸਿੰਘ ਸੰਘੇੜਾ, ਗੁਰਮੀਤ ਸਿੰਘ, ਭੋਲਾ ਸਿੰਘ ਕਲਾਲਾ, ਮਨਜੀਤ ਸਿੰਘ ਕਲਾਲਾ, ਨਿਰਮਲ ਸਿੰਘ ਕਲਾਲਾ, ਰਾਜ ਸਿੰਘ ਸੇਖੋਂ ਮੂੰਮ, ਅਜੈਬ ਸਿੰਘ, ਨਾਇਬ ਸਿੰਘ, ਜਗਦੇਵ ਸਿੰਘ, ਮੋਹਨ ਸਿੰਘ, ਚਮਕੌਰ ਸਿੰਘ ਸਹਿਜੜਾ, ਮਹਿੰਦਰ ਸਿੰਘ ਮਹਿਲ ਕਲਾਂ, ਗੁਰਜੰਟ ਸਿੰਘ ਰਾਏਸਰ, ਸੁੱਖਵਿੰਦਰ ਸਿੰਘ ਗੰਗਹੋਰ ਆਦਿ ਆਗੂ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!