15.3 C
United Kingdom
Friday, July 3, 2026

More

    ਪੁਲਿਸ ਪ੍ਰਸਾਸਨ ਰੈਫਰੰਡਮ 2020 ਦੇ ਨਾਂਅ ‘ਤੇ ਨੌਜਵਾਨਾਂ ਨੂੰ ਤੰਗ ਕਰਨਾ ਬੰਦ ਕਰੇ-ਮੰਡੇਰ

    ਮਹਿਲ ਕਲਾਂ 29 ਜੁਲਾਈ (ਜਗਸੀਰ ਸਿੰਘ ਧਾਲੀਵਾਲ)

    ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਸਾਬਕਾ ਮੈਂਬਰ ਪਰਲੀਮੈਂਟ ਦੀ ਅਗਵਾਈ ਵਿਚ ਸਿੱਖ ਨੌਜਵਾਨਾਂ ਦੀ ਹਿਫਾਜਤ ਲਈ ਅੱਜ ਡੀ.ਜੀ.ਪੀ ਪੰਜਾਬ ਦੇ ਨਾਂਅ ਤੇ ਥਾਣਾ ਮੁਖੀਆਂ ਮੰਗ ਪੱਤਰ ਦੇ ਕੇ ਉਨ•ਾਂ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਪੁਲਿਸ ਪ੍ਰਸਾਸਨ ਖਾਲਿਸਤਾਨ ਦੇ ਰੈਫਰੰਡਮ 2020 ਦੇ ਨਾਂਅ ਤੇ ਪੰਜਬ ਦੇ ਨੌਜਵਾਨਾਂ ਨੂੰ ਤੰਗ ਪਰੇਸਾਨ ਕਰਨਾ ਤਰੁੰਤ ਬੰਦ ਕਰੇ। ਇਹ ਸਬਦ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ•ਾ ਪ੍ਰਧਾਨ ਦਰਸਨ ਸਿੰਘ ਮੰਡੇਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ  ਜਿਲਾ ਬਰਨਾਲਾ ਅਧੀਨ ਆਉਂਦੇ ਥਾਣਿਆ ਵਿਚ ਪਾਰਟੀ ਦੇ ਸਰਕਲ ਪ੍ਰਧਾਨਾ ਅਤੇ ਸਰਗਰਮ ਵਰਕਰਾਂ ਵੱਲੋਂ ਮੰਗ ਪੱਤਰ ਦਿੱਤੇ ਗਏ ਹਨ ਉਹਨਾ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਸ਼ਹਿਣਾ ਦੇ ਗੁਰਪਾਲ ਸਿੰਘ ਨੂੰ ਮੰਗ ਪੱਤਰ ਦੇਣ ਉਪਰੰਤ ਕਹੇ।ਉਨਾ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦੇ ਅਨੇਕਾਂ ਹੀ ਨੌਜਵਨਾਂ ਤੇ ਝੂਠੇ ਤਸੱਦਦ ਪਰਚੇ ਕਰ ਕੇ ਅਨੇਕਾਂ ਘਰ ਬਰਬਾਦ ਕੀਤੇ ਜਿਸ ਕਾਰਨ ਸਿੱਖ ਕੌਮ ਦੇ ਆਗੂ ਪੂਰੀ ਤਰ•ਾਂ ਚਿੰਤਤ ਹਨ। ਇਸੇ ਲਈ ਅੱਜ ਪਾਰਟੀ ਪ੍ਰਧਾਨ ਸ. ਮਾਨ ਦੀ ਅਗਵਾਈ ਵਿਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਕਿਸੇ ਵੀ ਨੌਜਵਾਨ ਤੇ ਝੂਠਾ ਤਸੱਦਦ ਪਰਚਾ ਜਾਂ ਤੰਗ ਪਰੇਸਾਨ ਕਰਨ ਲਈ ਪੁਲਿਸ ਪ੍ਰਸਾਸਨ ਅੱਗੇ ਨਾ ਆਵ ਨਹੀ ਤਾਂ ਸਿੱਖ ਜੱਥੇਬੰਦੀਆਂ ਜਬਰਦਸਤ ਸੰਘਰਸ਼ ਆਂਰਭ ਕਰਨ ਲਈ ਮਜਬੂਰ ਹੋਣਗੀਆਂ। ਮੰਡੇਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਕੌਮੀ ਰਾਜਸੀ ਨਿਸਾਨਾ ਖਾਲਿਸਤਾਨ ਨੂੰ ਸਾਂਤਮਈ ਤਰੀਕੇ ਲਾਲ ਕਾਇਮ ਕਰਨ ਲਈ ਸਰਗਰਮ ਹਨ। ਇਸ ਮੋਕੇ ਕੁਲਦੀਪ ਸਿੰਘ ਕਾਲਾ ਉਗੋਕੇ ਸਰਕਲ ਪ੍ਰਧਾਨ, ਨਿਰਮ ਸਿੰਘ ਸ਼ਹਿਣਾ, ਗੁਰਜੀਤ ਸਿੰਘ ਸ਼ਹਿਣਾ, ਜਸਵੀਰ ਸਿੰਘ ਮੌੜ, ਦਰਸਨ ਸਿੰਘ ਸਿੱਧੂ ਸ਼ਹਿਣਾ, ਸੁਖਵਿੰਦਰ ਸਿੰਘ ਪੱਪੂ, ਗੁਰਪ੍ਰੀਤ ਸਿੰਘ, ਸਵਰਨਜੀਤ ਸਿੰਘ ਗਿੱਲ, ਰਣਜੀਤ ਸਿੰਘ ਗਿੱਲ, ਕੁਲਵੰਤ ਸਿੰਘ, ਮਹਿੰਦਰ ਸਿੰਘ, ਸੰਧੂਰਾ ਸਿੰਘ, ਹਰਬੰਸ ਸਿੰਘ, ਭੋਲਾ ਸਿੰਘ, ਤੇਜਿੰਦਰ ਸਿੰਘ ਟੱਲੇਵਾਲ ਸੁਰਜੀਤ ਸਿੰਘ, ਗੁਰਮੁੱਖ, ਚੈਂਚਲ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!