ਅਸ਼ੋਕ ਵਰਮਾ
ਮਾਨਸਾ, 29 ਜੁਲਾਈ। ਮਾਨਸਾ ਪੁਲਿਸ ਨੇ ਖਰੀਦ ਏਜੰਸੀਆਂ ਦੀ ਕਥਿਤ ਮਿਲੀਭੁਗਤ ਨਾਲ ਸਰਕਾਰੀ ਕਣਕ ਦੀ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਗਿ੍ਰਫਤਾਰ ਕੀਤੇ ਹਨ। ਪੁਲਿਸ ਨੇ ਰੇਸਮ ਸਿੰਘ ਚੌਕੀਦਾਰ ਪੁੱਤਰ ਹੰਸਾਂ ਸਿੰਘ ਵਾਸੀ ਉਭਾ, ਬਿੰਦਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਮਹਿਲ ਕਲਾਂ ਅਤੇ ਕੁਲਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਮਹਿਲ ਕਲਾਂ ਨੂੰ ਗਿ੍ਰਫਤਾਰ ਕਰਕੇ ਇੱਕ ਟਰੈਕਟਰ-ਟਰਾਲੀ ਵਿੱਚ ਭਰੀ 184 ਬੋਰੀਆ ਕਣਕ (92 ਕੁਵਿੰਟਲ) ਬਰਾਮਦ ਕੀਤੀ ਹੈ ਜਿਸ ਦੀ ਕੀਮਤ 1,84,000/-ਰੁਪਏ ਬਣਦੀ ਹੈ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਨਸਪ ਤੇ ਪਨਗਰੇਨ ਦੀ ਖਰੀਦ ਕੀਤੀ ਕਣਕ ਜੈ ਦੁਰਗਾ ਰਾਇਸ ਮਿੱਲ ਪਿੰਡ ਗੇਹਲੇ ਦੇ ਓਪਨ ਗਰਾਊਂਡ ਵਿੱਚ ਰੱਖੀ ਹੋਈ ਹੈ ਜਿਸ ਦਾ ਗਬਨ ਕੀਤਾ ਜਾ ਰਿਹਾ ਹੈ ਉਨਾਂ ਦੱਸਿਆ ਕਿ ਸੂਚਨਾ ਮੁਤਾਬਕ 27,28ਦੀ ਦਰਮਿਆਨੀ ਰਾਤ ਨੂੰ ਸਰਕਾਰੀ ਕਣਕ ਨੂੰ ਟਰੈਕਟਰ-ਟਰਾਲੀ ਵਿੱਚ ਭਰ ਕੇ ਗਡਾਊਨ ਵਿੱਚੋ ਬਾਹਰ ਕੱਢੀ ਹੈ। ਉਨਾਂ ਦੱਸਿਆ ਕਿ ਇੰਸਪੈਕਟਰ ਕੁਲਵਿੰਦਰ ਸਿੰਘ, ਇੰਸਪੈਕਟਰ ਮੇਜਰ ਸਿੰਘ ਫੂਡ ਸਪਲਾਈ ਵਿਭਾਗ, ਰੇਸਮ ਸਿੰਘ ਚੌਕੀਦਾਰ ਪੁੱਤਰ ਹੰਸਾਂ ਸਿੰਘ ਵਾਸੀ ਉਭਾ, ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਸੁਰਜੀਤ ਸਿੰਘ ਵਾਸੀ ਮਹਿਲ ਕਲਾਂ, ਬਿੰਦਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਮਹਿਲ ਕਲਾਂ, ਕੁਲਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਮਹਿਲ ਕਲਾਂ ਵਗੈਰਾ ਵਿਰੁੱਧ ਧਾਰਾ 409,406,380,120-ਬੀ. ਤਹਿਤ ਥਾਣਾ ਸਦਰ ਮਾਨਸਾ ਦਰਜ ਕੀਤਾ ਗਿਆ ਹੈ।
ਸ੍ਰੀ ਹਰਜਿੰਦਰ ਸਿੰਘ ਗਿੱਲ, ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਮਾਨਸਾ ਸਮੇਤ ਪੁਲਿਸ ਪਾਰਟੀ ਨੇ ਤਫਤੀਸ਼ ਕਰਕ ਰੇਸਮ ਸਿੰਘ ਚੌਕੀਦਾਰ ਪੁੱਤਰ ਹੰਸਾਂ ਸਿੰਘ ਵਾਸੀ ਉਭਾ, ਬਿੰਦਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਮਹਿਲ ਕਲਾਂ ਅਤੇ ਕੁਲਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਮਹਿਲ ਕਲਾਂ ਨੂੰ ਗਿ੍ਰਫਤਾਰ ਕੀਤਾ ਹੈ ਜਿਹਨਾਂ ਪਾਸੋਂ ਇੱਕ ਸੋਨਾਲੀਕਾ ਟਰੈਕਟਰ ਸਮੇਤ ਕਣਕ ਦੀ ਭਰੀ ਟਰਾਲੀ ਕੁੱਲ 92 ਕੁਵਿੰਟਲ ਕਣਕ ਬਰਾਮਦ ਕੀਤੀ ਹੈ। ਬਰਾਮਦ ਉਨਾਂ ਦੱਸਿਆ ਕਿ ਇਸ ਮਾਮਲੇ ’ਚ ਬਾਕੀ ਨਾਮਜਦ ਵਿਅਕਤੀਆਂ ਨੂੰ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਏਗਾ। ਉਨਾਂ ਦੱਸਿਆ ਕਿ ਗਿ੍ਰਫਤਾਰ ਗਿਵਅਕਤੀਆਂ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਪੁੱਛਗਿਛ ਕਰੇਗੀ।