17 C
United Kingdom
Monday, June 29, 2026

More

    ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਵਿਖੇ ਫਰੀ ਸੈਨੀਟਾਈਜ਼ਰ ਅਤੇ ਮਾਸਕ ਵੰਡੇ ਗਏ

    ਸ਼ੇਰਪੁਰ 29 ਜੁਲਾਈ (ਪੱਤਰ ਪ੍ਰੇਰਕ )

    ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿਸਟਰਡ 295 )ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ,,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ’, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ,, ਸੂਬਾ ਸੀਨੀਅਰ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਦੇ ਦਿਸ਼ਾ ਨਿਰਦੇਸਾਂ ਹੇਠ ਕਰੋਨਾ ਦੀ ਮਹਾਂਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਨੂੰ ਮੁੱਖ ਰੱਖਦਿਆਂ ਪੂਰੇ ਪੰਜਾਬ ਦੇ ਸਾਰਿਆਂ ਬਲਾਕਾਂ ਵਿੱਚ ਫਰੀ ਮਾਸਕ ਅਤੇ ਸੈਨੇਟਾਈਜ਼ਰ 21 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਡਾਕਟਰ ਅਨਵਰ ਭਸੌੜ ਦੀ ਅਗਵਾਈ ਵਿੱਚ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ ।

    ਇਸ ਸਾਂਝੇ ਲੋਕ ਭਲਾਈ ਦੇ ਕੰਮਾਂ ਨੂੰ ਦੇਖਦਿਆਂ ਐਸ.ਐਮ.ਓ. ਸਰਦਾਰ ਕਿਰਪਾਲ ਸਿੰਘ ਜੀ ਸ਼ੇਰਪੁਰ ਅਤੇ ਐੱਸ. ਐੱਚ. ਓ.ਸਰਦਾਰ ਯਾਦਵਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਸ਼ੇਰਪੁਰ ਵਿਖੇ ਵੰਡੇ ਗਏ ਮਾਸਕ ਅਤੇ ਸੈਨੇਟਾਈਜ਼ਰ ਆਪਣੇ ਲੋਕਾਂ ਨੂੰ ਫਰੀ ਵੰਡਣ ਤੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਲੋਕ ਭਲਾਈ ਦੇ ਕੰਮਾਂ ਵਿੱਚ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ ।
    ਉਨ੍ਹਾਂ ਹੋਰ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਦੇ ਇਸ ਭਿਆਨਕ ਦੌਰ ਵਿੱਚ ਸਾਡੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਅਤੇ ਫਰੀ ਮਾਸਕ ਬੰਡਣਾ ਸ਼ੇਰਪੁਰ ਦੀ ਧਰਤੀ ਤੇ ਇੱਕ ਵਿਲੱਖਣ ਪਹਿਲ ਅਤੇ ਵਿਸ਼ੇਸ਼ ਉਪਰਾਲਾ ਹੈ। ਇਸ ਸਮੇਂ ਉਨ੍ਹਾਂ ਨਾਲ ਬਲਾਕ ਦੇ ਪ੍ਰਧਾਨ ਡਾ ਗੁਰਦੇਵ ਸਿੰਘ ਬੜੀ’, ਜ਼ਿਲ੍ਹਾ ਕਮੇਟੀ ਮੈਂਬਰ ਡਾਕਟਰ ਹਰਦੀਪ ਸਿੰਘ ਮਾਹਮਦਪੁਰ ,ਡਾ ਭੋਲਾ ਸਿੰਘ ਟਿੱਬਾ, ਡਾ ਬਲਜਿੰਦਰ ਸਿੰਘ ਛੰਨਾ’, ਡਾ ਬਲਜੀਤ ਸਿੰਘ ਮਾਣਕੀ, ਡਾਕਟਰ ਸਿਕੰਦਰ ਸਿੰਘ ਘਨੌਰ, ਡਾ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾਕਟਰ ਗੁਰਤੇਜ ਸਿੰਘ, ਡਾਕਟਰ ਗੁਰਦੀਪ ਸਿੰਘ ਕੁਠਾਲਾ, ਡਾ ਗੁਰਮੀਤ ਸਿੰਘ ਮਾਹਮਦਪੁਰ, ਡਾ ਗੁਰਪ੍ਰੀਤ ਸਿੰਘ ਬਾਜਵਾ, ਡਾ ਇੰਦਰਜੀਤ ਸਿੰਘ ਬਾਦਸ਼ਾਹਪੁਰ, ਡਾ ਜਗਦੇਵ ਸਿੰਘ ਖੇੜੀ, ਡਾ ਜਗਸੀਰ ਸਿੰਘ ਬਾਜਵਾ, ਡਾਕਟਰ ਰਸ਼ੀਦ ਖਾਨ ਖੇੜੀਕੇ ਆਦਿ ਵੀ ਡਾਕਟਰੀ ਟੀਮ ਵਿੱਚ ਸ਼ਾਮਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!