ਹਰਪ੍ਰੀਤ ਪੱੱਤੋ
ਅਸੀ ਬਣ ਜਾਣਾ ਝਾਂਸੀ ਦੀ ਰਾਣੀ
ਜਾ ਕਲਪਨਾ ਚਾਵਲਾ।
ਸਾਨੂੰ ਬੋਝ ਨਾ ਸਮਝੀ ਬਾਬਲਾ।
ਉਹ ਸਮੇ ਪਹਿਲਾ ਹੁੰਦੇ ਸੀ,
ਜਦੋ ਬੋਝ ਧੀਆ ਨੂੰ ਸੀ ਮੰਨਦੇ,
ਕਿਸੇ ਨੇ ਸਾਨੂੰ ਪੱਥਰ ਦੱਸਿਆ ,
ਕਿਤੇ ਤੁਲਣਾ ਕੀਤੀ ਨਾਲ ਪਰਾਏ ਧੰਨ ਦੇ।
ਮਾਰ ਉਡਾਰੀ ਅਕਾਸਾਂ ਵਿੱਚਲੀ ਧਰਤੀ ਤੇ ਤੁਰ ਆਈਏ,
ਚਾਹੇ ਰਣ ਦੇ ਅੰਦਰ ਹੋਈਏ,
ਅਸੀ ਵੈਰੀ ਨੂੰ ਮਾਰ ਮੁਕਾਈਏ।
ਹੁਣ ਅਸੀ ਨੀ ਅਬਲਾ ਰਹੀਆ,
ਹੱਕ ਬਰਾਬਰ ਮੰਗੀਏ।
ਅਸੀ ਵੀ ਰਹੀਏ ਮਰਦ ਬਰਾਬਰ,
ਨਾ ਕਿਸੇ ਦੇ ਕੋਲੋ ਸੰਗੀਏ।
ਕਿਤੇ ਆ ਧੀ ਕਿਤੇ ਮਾਂ ਕਿਸੇ ਦੀ,
ਇੱਕ ਧੀ ਨੇ ਰੂਪ ਵਟਾਏ।
ਪੱਤੋ ਪੈਰੀ ਹੱਥ ਸਭ ਸਾਡੇ ਲਾਉਦੇ,
ਚਾਹੇ ਹਾਰੇ ਜਾਂ ਜਿੱਤ ਕਿ ਘਰ ਨੂੰ ਆਏ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ
ਜਿਲਾਂ ਮੋਗਾ 94658-21417