ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਛੇਤੀ ਪਿੰਡਾ ਤੇ ਸਹਿਰਾ ਅੰਦਰ ਇਕਾਈਆਂ ਬਣਾਈਆ ਜਾਣਗੀਆਂ

ਮਹਿਲ ਕਲਾਂ 26ਜੁਲਾਈ(ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਜਿਲਾ ਪੱਧਰੀ ਮੀਟਿੰਗ ਪਾਰਟੀ ਦੇ ਜਿਲਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਮੰਡੇਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਹੋਈਆ ਬੇਅਦਬੀਆ ਦੇ ਮਸਲਿਆਂ ਦੀ ਜਾਂਚ ਕਰ ਸਿੱਟ ਨੂੰ ਜਾਣਬੁੱਝ ਕੇ ਕੇਦਰ ਦੀ ਮੋਦੀ ਸਰਕਾਰ ਵਲੋਂ ਸੀ. ਬੀ. ਆਈ ਦੀ ਦਖਲਅੰਦਾਜ਼ੀ ਰਾਹੀ ਕੀਤੇ ਜਾ ਰਹੇ ਯਤਨ ਨੂੰ ਖਾਲਸਾ ਪੰਥ ਕਦੇ ਨਹੀਂ ਬਰਖਾਸਤ ਨਹੀ ਕਰੇਗਾ। ਜੇਕਰ ਫਿਰ ਵੀ ਨਾ ਹੱਟੇ ਤਾਂ ਕੇਦਰ ਸਰਕਾਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸੋਦਾ ਸਾਧ ਅਤੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਯਤਨ ਕਰ ਰਹੀ ਹੈ ਉਨਾ ਨੇ ਕਿਹਾ ਕਿ ਸਾਨੂੰ ਕੰਵਰਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਸਰਕਲ ਪ੍ਰਧਾਨਾ ਨੂੰ ਨਾਲ ਲੈ ਕੇ ਛੇਤੀ ਹੀ ਪਿੰਡ ਤੇ ਸਹਿਰਾ ਦੇ ਬੂਥ ਪੱਧਰ ਤੇ ਨੋਜਵਾਨਾਂ ਅਤੇ ਬੀਬੀਆ ਦੀਆ ਇਕਾਈਆਂ ਬਣਾਈਆ ਜਾਣਗੀਆਂ।ਉਨ੍ਹਾਂ ਨੇ ਦੱਸਿਆ ਕਿ ਪਿੰਡ ਪੱਧਰ ਤੇ ਪਾਰਟੀ ਦੀਆ ਗਤੀਵਿਧੀਆ ਤੇਜ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਸ ਸਿਮਰਨਜੀਤ ਸਿੰਘ ਮਾਨ ਦੀ ਝੋਲੀ ਪਾਵਾਂਗੇ। ਇਸ ਮੌਕੇ ਯੂਥ ਆਗੂ ਗੁਰਤੇਜ ਸਿੰਘ ਅਸਪਾਲ ਖੁਰਦ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਖਾਲਿਸਤਾਨ ਦੀ ਆੜ ਹੇਠ ਸਿੱਖ ਨੋਜਵਾਨਾਂ ਨੂੰ ਫੜ ਕੇ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ ਅਤੇ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਪੁਲਿਸ ਥਾਣਿਆ ਅੰਦਰ ਜਾਣਬੁਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨਾ ਨੇ ਕਿਹਾ ਪੰਜਾਬ ਦੇ ਨੌਜਵਾਨ ਪੀੜ੍ਹੀ ਸ:ਮਾਨ ਦੀ ਅਗਵਾਈ ਹੇਠ ਸਾਮਲ ਹੋ ਰਹੇ ਹਨ ਇਸ ਮੌਕੇ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਸੀਨੀਅਰ ਆਗੂ ਡਾਕਟਰ ਕੁਲਵਿੰਦਰ ਸਿੰਘ ਕਰਮਗੜ, ਜਸਵੀਰ ਸਿੰਘ ਬਿੱਲਾ ਸੰਘੇੜਾ ,ਸਰਕਲ ਮਹਿਲ ਕਲਾਂ ਦੇ ਪ੍ਰਧਾਨ ਮਹਿੰਦਰ ਸਿੰਘ ਬਾਜਵਾ ਸਹਿਜੜਾ, ਸਰਕਲ ਠੁੱਲੀਵਾਲ ਦੇ ਪ੍ਰਧਾਨ ਜੀਤ ਸਿੰਘ ਮਾਂਗੇਵਾਲ, ਸਰਕਲ ਦਿਹਾਤੀ ਬਰਨਾਲਾ ਦੇ ਪ੍ਰਧਾਨ ਹਰਜੀਤ ਸਿੰਘ ਸੰਘੇੜਾ ਖੁਰਦ, ਸਰਕਲ ਧਨੋਲਾ ਦੇ ਪ੍ਰਧਾਨ ਜਰਨੈਲ ਸਿੰਘ ਉਪਲੀ, ਕੁਲਦੀਪ ਸਿੰਘ ਕਾਲਾ ਉਗੋਕੇ ਸਰਕਲ ਪ੍ਰਧਾਨ ਸਹਿਣਾ, ਹਰੀ ਸਿੰਘ ਸੰਘੇੜਾ, ਮੱਖਨ ਸਿੰਘ ਧੋਲਾ, ਇਕਬਾਲ ਸਿੰਘ ਸਰਪੰਚ ਘੁੰਨਸ ,ਬਲਦੇਵ ਸਿੰਘ, ਦੇਵ ਸਿੰਘ ਭੂਰੇ, ਸਰਜੀਤ ਸਿੰਘ ਤੇ ਸੱਤਪਾਲ ਸਿੰਘ ਟੱਲੇਵਾਲ, ਹਰਜੀਤ ਸਿੰਘ ਸੰਘੇੜਾ, ਆਦਿ ਆਗੂਆਂ ਨੇ ਇਸ ਮੀਟਿੰਗ ਵਿਚ ਆਪੋ ਆਪਣੇ ਵਿਚਾਰ ਪੇਸ਼ ਕੀਤੇ।